ਪਰਿਵਾਰ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ : ਪ੍ਰੇਮੀ ਜੋੜੇ ਦੀ ਪਹਾੜੀ ਤੋਂ ਛਾਲ ਮਾਰ ਕੇ ਦਿੱਤੀ ਜਾਨ
Published : Mar 12, 2023, 12:30 pm IST
Updated : Mar 12, 2023, 12:30 pm IST
SHARE ARTICLE
photo
photo

ਲੜਕੀ ਦੀ ਉਮਰ 16 ਸਾਲ ਅਤੇ ਲੜਕੇ ਦੀ ਉਮਰ 21 ਸਾਲ ਸੀ।

 

ਮੁੰਬਈ  : ਮੁੰਬਈ ’ਚ ਸ਼ਨੀਵਾਰ ਨੂੰ ਇਕ ਪ੍ਰੇਮੀ ਜੋੜੇ ਨੇ ਪਹਾੜੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦਰਅਸਲ, ਉਹ ਲਵ ਮੈਰਿਜ ਕਰਵਾਉਣਾ ਚਾਹੁੰਦੇ ਸਨ ਪਰ ਪਰਿਵਾਰ ਇਸ ਲਈ ਤਿਆਰ ਨਹੀਂ ਸੀ। ਲੜਕੀ ਦੀ ਉਮਰ 16 ਸਾਲ ਅਤੇ ਲੜਕੇ ਦੀ ਉਮਰ 21 ਸਾਲ ਸੀ।

ਦੋਵੇਂ ਗੁਆਂਢੀ ਸਨ। ਨੌਜਵਾਨ ਦੀ ਪਛਾਣ ਆਕਾਸ਼ ਵਜੋਂ ਹੋਈ ਹੈ ਅਤੇ ਲੜਕੀ ਵਿਦਿਆਰਥਣ ਸੀ। ਮੁੰਬਈ ਪੁਲਿਸ ਮੁਤਾਬਕ ਦੋਵਾਂ ਦੇ ਪਰਿਵਾਰ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ।

ਪੁਲਿਸ ਨੂੰ ਦੁਪਹਿਰ 12.30 ਵਜੇ ਜਦੋਂ ਜਨਪੜਾ ਖਦਾਨ 'ਚ ਦੋ ਲਾਸ਼ਾਂ ਪਈਆਂ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਲੜਕੀ ਰਾਤ ਨੂੰ ਆਪਣੇ ਘਰ ਸੁੱਤੀ ਹੋਈ ਸੀ। ਜਦੋਂ ਸਵੇਰੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਹ ਘਰ 'ਚ ਨਹੀਂ ਸੀ। ਇਸ ’ਤੇ ਉਸ ਦੀ ਆਲੇ-ਦੁਆਲੇ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਸਮਤਾ ਨਗਰ ਥਾਣੇ ਪੁੱਜੇ ਅਤੇ ਸ਼ਿਕਾਇਤ ਦਰਜ ਕਰਵਾਈ। ਮਾਪਿਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਗਵਾ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਪਤਾ ਲੱਗਾ ਹੈ ਕਿ ਉਹ ਆਪਣੇ ਦੋਸਤ ਨਾਲ ਕਿਤੇ ਗਈ ਹੋਈ ਸੀ। ਜਿਸ ਲੜਕੇ ਨੇ ਪਹਾੜੀ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ, ਉਸ ਨੇ ਮੈਸੇਜ ਕਰ ਕੇ ਲਿਖਿਆ ਮੈਂ ਜਾ ਰਿਹਾ ਹਾਂ ਅਤੇ ਕਦੇ ਵਾਪਸ ਨਹੀਂ ਆਵਾਂਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement