ਮਾਂ ਨਾਲ ਝਗੜ ਕੇ ਘਰੋਂ ਭੱਜੀ ਨਾਬਾਲਗ ਲੜਕੀ, ਦੋ ਨੇ ਕੀਤਾ ਬਲਾਤਕਾਰ
Published : Jan 12, 2023, 3:41 pm IST
Updated : Jan 12, 2023, 4:42 pm IST
SHARE ARTICLE
Representative Image
Representative Image

ਲੜਕੀ ਦਾ ਘਰ ਦੇ ਕੰਮ ਨੂੰ ਲੈ ਕੇ ਹੋਇਆ ਸੀ ਮਾਂ ਨਾਲ ਝਗੜਾ

 

ਗਾਜ਼ੀਆਬਾਦ - ਆਪਣੀ ਮਾਂ ਨਾਲ ਕਿਸੇ ਗੱਲ 'ਤੇ ਹੋਏ ਝਗੜੇ ਤੋਂ ਗੁੱਸੇ 'ਚ ਘਰ ਛੱਡ ਕੇ ਗਈ ਇੱਕ 15 ਸਾਲਾ ਲੜਕੀ, ਦੋ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਬਲਾਤਕਾਰ ਦੀ ਸ਼ਿਕਾਰ ਹੋ ਗਈ।  

ਪੁਲਿਸ ਨੇ ਦੱਸਿਆ ਕਿ ਨਜ਼ੀਮ (23) ਅਤੇ ਜਾਹਿਦ (22) ਨਾਂਅ ਦੇ ਦੋ ਨੌਜਵਾਨ ਨਾਬਾਲਿਗ ਲੜਕੀ ਨੂੰ ਗਾਜ਼ੀਆਬਾਦ ਸ਼ਹਿਰ ਦੇ ਆਲੇ-ਦੁਆਲੇ 4 ਘੰਟੇ ਤੱਕ ਘੁਮਾਉਂਦੇ ਰਹੇ, ਅਤੇ ਫ਼ੇਰ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਲਿਜਾ ਕੇ ਉਸ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। 

ਇਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਨੂੰ ਅੱਧੀ ਰਾਤ ਦੇ ਕਰੀਬ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਉਤਾਰ ਦਿੱਤਾ ਅਤੇ ਉਸ ਨੂੰ ਦਿੱਲੀ ਜਾਣ ਲਈ ਬੱਸ ਲੈਣ ਲਈ ਕਹਿ ਕੇ ਲੰਘ ਗਏ। ਕਿਰਾਏ ਲਈ ਲੋੜੀਂਦੇ ਪੈਸੇ ਨਾ ਹੋਣ ਕਾਰਨ ਲੜਕੀ ਐਕਸਪ੍ਰੈਸ ਵੇਅ 'ਤੇ ਹੀ ਬੱਸ ਤੋਂ ਉਤਰ ਗਈ, ਅਤੇ ਉਸ ਤੋਂ ਬਾਅਦ ਉਹ ਉੱਥੇ ਗਸ਼ਤ ਕਰ ਰਹੀ ਪੁਲਿਸ ਦੀ ਗੱਡੀ ਨੂੰ ਮਿਲੀ। 

ਡੀ.ਸੀ.ਪੀ. (ਦਿਹਾਤੀ) ਇਰਾਜ ਰਾਜਾ ਨੇ ਦੱਸਿਆ ਕਿ ਲੜਕੀ ਮੰਗਲਵਾਰ ਸ਼ਾਮ ਕਰੀਬ 4 ਵਜੇ ਦੁੱਧ ਖਰੀਦਣ ਦੇ ਬਹਾਨੇ ਘਰੋਂ ਨਿਕਲੀ ਸੀ। ਉਨ੍ਹਾਂ ਕਿਹਾ, "ਮਾਂ ਵੱਲੋਂ ਘਰ ਦਾ ਕੰਮ ਕਰਨ ਲਈ ਕਹਿਣ 'ਤੇ ਉਸ ਦਾ ਆਪਣੀ ਮਾਂ ਨਾਲ ਝਗੜਾ ਹੋ ਗਿਆ। ਗੁੱਸੇ 'ਚ ਉਸ ਨੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ ਅਤੇ ਪੈਦਲ ਚੱਲ ਪਈ। ਘਰ ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ, ਉਸ ਨੂੰ ਈ-ਰਿਕਸ਼ਾ ਵਾਲੇ ਦੋ ਨੌਜਵਾਨ ਮਿਲੇ, ਜਿਨ੍ਹਾਂ ਨੇ ਉਸ ਨੂੰ ਦਿੱਲੀ-ਗਾਜ਼ੀਆਬਾਦ ਸਰਹੱਦ 'ਤੇ ਛੱਡਣ ਦਾ ਭਰੋਸਾ ਦਿੱਤਾ। ਰਿਕਸ਼ਾ ਸਵਾਰ ਲੜਕੀ ਨੂੰ ਲਗਭਗ 4 ਘੰਟੇ ਅੰਦਰੂਨੀ ਸੜਕਾਂ 'ਤੇ ਘੁਮਾਉਂਦੇ ਰਹੇ।"

ਦੋ ਨੌਜਵਾਨਾਂ ਨੇ ਅੱਧੀ ਰਾਤ ਦੇ ਕਰੀਬ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਅਤੇ ਉਸ ਨੂੰ ਦਿੱਲੀ-ਮੇਰਠ ਐਕਸਪ੍ਰੈੱਸਵੇਅ 'ਤੇ ਛੱਡ ਦਿੱਤਾ। ਰਾਜਾ ਨੇ ਕਿਹਾ, "ਉਸ ਨੇ ਦਿੱਲੀ ਲਈ ਬੱਸ ਫ਼ੜੀ, ਪਰ ਕਿਰਾਏ ਦੇ ਪੈਸੇ ਨਾ ਹੋਣ ਕਾਰਨ ਉਹ ਜਲਦੀ ਹੀ ਉੱਤਰ ਗਈ। ਇੱਕ ਪੁਲਿਸ ਟੀਮ ਨੇ ਉਸ ਨੂੰ ਐਕਸਪ੍ਰੈਸਵੇਅ 'ਤੇ ਤੁਰੇ ਜਾਂਦੇ ਦੇਖਿਆ" ਰਾਜਾ ਨੇ ਕਿਹਾ।

ਲੜਕੀ ਨੂੰ ਮੁਰਾਦਨਗਰ ਥਾਣੇ ਲਿਆਂਦਾ ਗਿਆ ਅਤੇ ਉਸ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਦੋਸ਼ੀਆਂ ਦੇ ਵੇਰਵੇ ਹੋਣ ਕਾਰਨ ਬੁੱਧਵਾਰ ਸ਼ਾਮ ਨੂੰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਲੜਕੀ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ, ਦੋਵਾਂ ਨੌਜਵਾਨਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376 (ਬਲਾਤਕਾਰ) ਅਤੇ ਪੋਕਸੋ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਸੀ। ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement