ਜੰਮੂ ਕਸ਼ਮੀਰ ਦੀ ਵਿਦਿਆਰਥਣ ਨੇ ਹੱਥਾਂ ਨਾਲ ਲਿਖੀ 900 ਪੰਨਿਆਂ ਦੀ ਕੁਰਾਨ
Published : Dec 11, 2022, 8:27 pm IST
Updated : Dec 11, 2022, 8:29 pm IST
SHARE ARTICLE
Arbin Tahir
Arbin Tahir

ਅਰਬਿਨ ਤਾਹਿਰ ਨੇ 6 ਮਹੀਨਿਆਂ ਅੰਦਰ 900 ਪੰਨਿਆਂ ਦੀ ਪਵਿੱਤਰ ਕੁਰਾਨ ਆਪਣੇ ਹੱਥਾਂ ਨਾਲ ਲਿਖ ਦਿੱਤੀ

 

ਬਾਂਦੀਪੋਰਾ - ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੀ ਇਕ ਹਾਈ ਸਕੂਲ ਦੀ ਵਿਦਿਆਰਥਣ ਅਰਬਿਨ ਤਾਹਿਰ ਨੇ 6 ਮਹੀਨਿਆਂ ਅੰਦਰ 900 ਪੰਨਿਆਂ ਦੀ ਪਵਿੱਤਰ ਕੁਰਾਨ ਆਪਣੇ ਹੱਥਾਂ ਨਾਲ ਲਿਖ ਦਿੱਤੀ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਕ ਰਿਪੋਰਟ ਅਨੁਸਾਰ ਅਰਬਿਨ 11ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਸ ਦਾ ਹਮੇਸ਼ਾ ਤੋਂ ਆਪਣੇ ਹੱਥਾਂ ਨਾਲ ਕੁਰਾਨ ਲਿਖਣ ਦਾ ਸੁਫ਼ਨਾ ਰਿਹਾ ਹੈ। ਜਿਸ ਲਈ ਉਸ ਨੇ ਸੁਲੇਖ ਸਿੱਖਣਾ ਸ਼ੁਰੂ ਕੀਤਾ। ਅਰਬਿਨ ਨੇ ਕਿਹਾ,''ਮੇਰਾ ਇਕ ਸੁਫ਼ਨਾ ਸੀ ਕਿ ਪਵਿੱਤਰ ਕੁਰਾਨ ਨੂੰ ਹੱਥ ਨਾਲ ਲਿਖਾਂ ਅਤੇ ਆਪਣੇ ਜੁਨੂੰਨ ਨੂੰ ਪੂਰਾ ਕਰਨ ਲਈ ਮੈਂ ਸੁਲੇਖ ਸਿੱਖਣਾ ਸ਼ੁਰੂ ਕੀਤਾ। ਪੂਰੀ ਕੁਰਾਨ ਲਿਖਣ ਤੋਂ ਪਹਿਲਾਂ, ਮੈਂ ਕੁਝ ਪੰਨੇ ਲਿਖਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਮੈਨੂੰ ਲੱਗਾ ਕਿ ਮੇਰੀ ਲਿਖਾਈ 'ਚ ਸੁਧਾਰ ਹੋਇਆ ਹੈ ਤਾਂ ਮੈਂ ਲਿਖਣਾ ਸ਼ੁਰੂ ਕੀਤਾ। ਪੂਰੀ ਕੁਰਾਨ ਲਿਖੀ ਅਤੇ ਅੱਲਾਹ ਦਾ ਸ਼ੁਕਰ ਹੈ ਕਿ ਮੈਂ ਇਸ ਕੰਮ 'ਚ ਸਫ਼ਲ ਵੀ ਰਹੀ। 

ਅਰਬਿਨ ਨੇ ਕਿਹਾ ਕਿ ਇਸ ਕੰਮ 'ਚ ਉਸ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਕਾਫ਼ੀ ਸਹਿਯੋਗ ਮਿਲਿਆ। ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਰਿਪੋਰਟ 'ਚ ਇਕ ਯੂਜ਼ਰ ਦੇ ਹਵਾਲੇ ਤੋਂ ਕਿਹਾ ਗਿਆ ਹੈ,''ਸਭ ਤੋਂ ਖੂਬਸੂਰਤ ਅਤੇ ਬੇਜੋੜ ਉਪਲੱਬਧੀ ਅਰਬਾਂ ਵਧਾਈਆਂ ਦੇ ਯੋਗ ਹੈ।''  ਇਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ,''ਕਸ਼ਮੀਰ ਦੀ ਇਸ ਧੀ ਦੀ ਉਪਲੱਬਧੀ ਨੂੰ ਸਲਾਮ। ਅੱਲਾਹ ਇਸ ਕੰਮ ਨੂੰ ਸਵੀਕਾਰ ਕਰੇ ਅਤੇ ਤੁਹਾਨੂੰ ਬੁਰੀ ਨਜ਼ਰ ਤੋਂ ਬਚਾਏ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement