ਅਦਾਲਤ ਨੇ ਜਿਨਸੀ ਅਪਰਾਧ ਪੀੜਤ ਦੀ ਗੁਪਤਤਾ ਕਾਇਮ ਰੱਖਣ ਲਈ ਵਿਹਾਰਕ ਹਦਾਇਤਾਂ ਜਾਰੀ ਕੀਤੀਆਂ
Published : Oct 11, 2023, 5:10 pm IST
Updated : Oct 11, 2023, 5:10 pm IST
SHARE ARTICLE
Delhi High Court.
Delhi High Court.

ਕਿਹਾ, ਅਦਾਲਤਾਂ ’ਚ ਦਾਖ਼ਲ ਦਸਤਾਵੇਜ਼ਾਂ ’ਚ ਪੀੜਤਾ ਦਾ ਨਾਂ, ਮਾਤਾ-ਪਿਤਾ ਅਤੇ ਪਤੇ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ

ਪੀੜਤ ਨੂੰ ਅਪਰਾਧਕ ਕਾਰਵਾਈ ’ਚ ਇਕ ਧਿਰ ਦੇ ਰੂਪ ’ਚ ਸ਼ਾਮਲ ਕਰਨ ਦੀ ਕੋਈ ਜ਼ਰੂਰਤ ਨਹੀਂ 

ਨਵੀਂ ਦਿੱਲੀ: ਜਿਨਸੀ ਅਪਰਾਧਾਂ ਦੇ ਪੀੜਤਾਂ ਦੀ ਗੁਪਤਤਾ ਕਾਇਮ ਰੱਖਣ ਦੇ ਉਦੇਸ਼ ਨਾਲ ਦਿੱਲੀ ਹਾਈ ਕੋਰਟ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਅਦਾਲਤਾਂ ’ਚ ਦਾਖ਼ਲ ਦਸਤਾਵੇਜ਼ਾਂ ’ਚ ਉਨ੍ਹਾਂ ਦਾ ਨਾਂ, ਮਾਤਾ-ਪਿਤਾ ਅਤੇ ਪਤਾ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ।

ਹਾਈ ਕੋਰਟ ਨੇ ਰਜਿਸਟਰਾਰ ਜਨਰਲ ਰਾਹੀਂ ਜਾਰੀ ਅਪਣੇ ਵਿਹਾਰਕ ਹਦਾਇਤਾਂ ’ਚ ਕਿਹਾ ਕਿ ਅਦਾਲਤ ਦੀ ਰਜਿਸਟਰੀ ਨੂੰ ਜਿਨਸੀ ਅਪਰਾਧਾਂ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ, ਤਾਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਪੀੜਤ ਦੀ ਗੁਪਤਤਾ ਨੂੰ ਸਖ਼ਤੀ ਨਾਲ ਕਾਇਮ ਰਖਿਆ ਜਾਵੇ ਅਤੇ ਪੀੜਤ ਦਾ ਨਾਂ, ਮਾਤਾ-ਪਿਤਾ, ਪਤਾ, ਸੋਸ਼ਲ ਮੀਡੀਆ ਪਛਾਣ ਅਤੇ ਤਸਵੀਰਾਂ ਦਾ ਪ੍ਰਗਟਾਵਾ ਨਾ ਹੋਵੇ। 

ਜਸਟਿਸ ਅਨੂਪ ਜੈਰਾਮ ਭੰਭਾਨੀ ਦੇ ਅਪ੍ਰੈਲ ਦੇ ਇਕ ਫੈਸਲੇ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ’ਚ ਕਿਹਾ ਗਿਆ ਹੈ ਕਿ ਕਾਨੂੰਨ ’ਚ ਜਿਨਸੀ ਅਪਰਾਧ ਪੀੜਤ ਨੂੰ ਸਰਕਾਰ ਜਾਂ ਮੁਲਜ਼ਮ ਵਲੋਂ ਸ਼ੁਰੂ ਕੀਤੀ ਗਈ ਕਿਸੇ ਵੀ ਅਪਰਾਧਕ ਕਾਰਵਾਈ ’ਚ ਇਕ ਧਿਰ ਦੇ ਰੂਪ ’ਚ ਸ਼ਾਮਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਹਾਈ ਕੋਰਟ ਨੇ ਅਪ੍ਰੈਲ ਦੇ ਫੈਸਲੇ ਅਨੁਸਾਰ ਚਾਰ ਅਕਤੂਬਰ ਨੂੰ ਵਿਹਾਰਕ ਹਦਾਇਤਾਂ ਜਾਰੀ ਕੀਤੀਆਂ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement