ਬਿਹਾਰ 'ਚ ਕਲਯੁਗੀ ਪਿਓ ਨੇ ਅਪਣੇ ਜੁੜਵਾ ਬੱਚਿਆਂ ਦਾ ਕੀਤਾ ਕਤਲ

By : GAGANDEEP

Published : May 11, 2023, 3:02 pm IST
Updated : May 11, 2023, 3:16 pm IST
SHARE ARTICLE
photo
photo

ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤਨੀ ਦੀ ਵੀ ਕੀਤੀ ਕੁੱਟਮਾਰ

 

ਗਯਾ: ਬਿਹਾਰ ਦੇ ਗਯਾ ਵਿਚ ਇਕ ਪਿਤਾ ਨੇ ਅਪਣੇ ਜੁੜਵਾ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਦੇਵੇਸ਼ ਸ਼ਰਮਾ ਫ਼ਰਾਰ ਹੋ ਗਿਆ। ਕਥਿਤ ਦੋਸ਼ੀ ਨੇ ਬੁੱਧਵਾਰ ਰਾਤ ਅਪਣੀ ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜੋੜੇ ਬੱਚਿਆਂ ਨੂੰ ਜ਼ਮੀਨ 'ਤੇ ਸੁੱਟ ਦਿਤਾ।

ਇਹ ਵੀ ਪੜ੍ਹੋ: ਟਰੈਕਟਰ-ਟਰਾਲੀ ਨਾਲ ਟਕਰਾਇਆ ਟਰੱਕ, ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਹਾਦਸਾ 

ਮਰਨ ਵਾਲੇ ਦੋਵੇਂ ਬੱਚੇ 4 ਮਹੀਨਿਆਂ ਦੇ ਸਨ। ਇਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ। ਦੋਸ਼ੀ ਆਟੋ ਚਲਾਉਂਦਾ ਹੈ ਅਤੇ ਅਪਣੀ ਪਤਨੀ ਦੀ ਵੀ ਕੁੱਟਮਾਰ ਕਰਦਾ ਹੈ। ਮੁਲਜ਼ਮ ਦੀ ਪਤਨੀ ਮਾਂ ਰਾਣੀ ਦੇਵੀ ਨੇ ਦਸਿਆ ਕਿ ਉਹ ਬੁੱਧਵਾਰ ਰਾਤ ਨੂੰ ਆਪਣੇ ਦਿਓਰ ਨੂੰ ਖਾਣਾ ਦੇ ਰਹੀ ਸੀ।

ਇਹ ਵੀ ਪੜ੍ਹੋ: ਲੁਧਿਆਣਾ 'ਚ ਫੈਕਟਰੀ ਨੂੰ ਲੱਗੀ ਅੱਗ,ਲੱਖਾਂ ਰੁਪਏ ਦਾ ਧਾਗਾ ਸੜ ਕੇ ਹੋਇਆ ਸੁਆਹ

ਨਾਜਾਇਜ਼ ਸਬੰਧਾਂ ਦੇ ਦੋਸ਼ 'ਚ ਪਤੀ ਨੇ ਗੁੱਸੇ 'ਚ ਆ ਕੇ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜੋੜੇ ਬੱਚਿਆਂ ਨੂੰ ਜ਼ਮੀਨ 'ਤੇ ਸੁੱਟ ਕੇ ਮਾਰ ਦਿਤਾ। ਫਿਰ ਫਰਾਰ ਹੋ ਗਿਆ। ਰਾਣੀ ਦੇਵੀ ਨੇ ਦਸਿਆ ਕਿ ਦੇਵੇਸ਼ ਸ਼ਰਮਾ ਸ਼ਰਾਬ ਪੀਂਦਾ ਹੈ ਅਤੇ ਘਰ ਵਿਚ ਕਲੇਸ਼ ਕਰਦਾ ਹੈ। ਸਾਡਾ ਵਿਆਹ ਸਾਲ 2020 ਵਿਚ ਹੋਇਆ ਸੀ। ਰਾਣੀ ਦੇਵੀ ਨੇ ਦਸਿਆ ਕਿ ਪਹਿਲਾਂ ਉਸ ਨੇ ਮੈਨੂੰ ਕੁੱਟਣਾ ਸ਼ੁਰੂ ਕੀਤਾ ਅਤੇ ਫਿਰ ਮੈਨੂੰ ਹੇਠਾਂ ਸੁੱਟ ਦਿਤਾ। ਇੰਨਾ ਹੀ ਨਹੀਂ ਉਸ ਨੇ ਮੇਰੇ ਜੁੜਵਾ ਬੱਚਿਆਂ ਨੂੰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ  ਲਿਆ ਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement