ਗਾਜ਼ੀਆਬਾਦ ਵਿਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 100 ਤੋਂ ਵੱਧ ਗਾਵਾਂ ਜ਼ਿੰਦਾ ਸੜੀਆਂ
Published : Apr 11, 2022, 7:30 pm IST
Updated : Apr 11, 2022, 7:30 pm IST
SHARE ARTICLE
Over 100 Cows burnt alive in Ghaziabad slum fire
Over 100 Cows burnt alive in Ghaziabad slum fire

ਮਿਲੀ ਜਾਣਕਾਰੀ ਅਨੁਸਾਰ ਗਾਜ਼ੀਆਬਾਦ ਦੀਆਂ ਝੁੱਗੀਆਂ ਦੇ ਨੇੜੇ ਕੂੜਾ ਪਿਆ ਰਹਿੰਦਾ ਸੀ। ਇੱਥੇ ਇਕ ਛੋਟੀ ਜਿਹੀ ਲਾਟ ਭਿਆਨਕ ਅੱਗ ਵਿਚ ਬਦਲ ਗਈ।


ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀਆਂ ਝੁੱਗੀਆਂ ਵਿਚ ਅੱਜ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ। ਇਹ ਝੁੱਗੀਆਂ ਇੰਦਰਾਪੁਰਮ ਥਾਣਾ ਖੇਤਰ ਅਧੀਨ ਆਉਂਦੀਆਂ ਹਨ। ਇਸ ਝੁੱਗੀ ਦੇ ਨੇੜੇ ਇਕ ਗਊਸ਼ਾਲਾ ਹੈ। ਹਿੰਡਨ ਨਦੀ ਦੇ ਕੰਢੇ ਸਥਿਤ ਝੁੱਗੀਆਂ ਵਿਚ ਲੱਗੀ ਇਸ ਭਿਆਨਕ ਅੱਗ ਵਿਚ 100 ਤੋਂ ਵੱਧ ਗਾਵਾਂ ਸੜ ਗਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਝੁੱਗੀਆਂ ਵਿਚ ਰੱਖੇ ਛੋਟੇ ਸਿਲੰਡਰ ਵੀ ਅੱਗ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਕਈ ਧਮਾਕੇ ਹੋਏ। ਧਮਾਕੇ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।

Over 100 Cows burnt alive in Ghaziabad slum fireOver 100 Cows burnt alive in Ghaziabad slum fire

ਮਿਲੀ ਜਾਣਕਾਰੀ ਅਨੁਸਾਰ ਗਾਜ਼ੀਆਬਾਦ ਦੀਆਂ ਝੁੱਗੀਆਂ ਦੇ ਨੇੜੇ ਕੂੜਾ ਪਿਆ ਰਹਿੰਦਾ ਸੀ। ਇੱਥੇ ਇਕ ਛੋਟੀ ਜਿਹੀ ਲਾਟ ਭਿਆਨਕ ਅੱਗ ਵਿਚ ਬਦਲ ਗਈ। ਇਸ ਨੇ ਪੂਰੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਸ ਦੌਰਾਨ ਜ਼ੋਰਦਾਰ ਧਮਾਕਾ ਹੋਇਆ। ਇਸ ਦੇ ਨਾਲ ਹੀ ਸੀਐਮ ਯੋਗੀ ਨੇ ਘਟਨਾ ਦਾ ਨੋਟਿਸ ਲਿਆ ਹੈ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

Over 100 Cows burnt alive in Ghaziabad slum fireOver 100 Cows burnt alive in Ghaziabad slum fire

ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਨੇ ਆਪਣੇ ਪਿੱਛੇ ਬਣੀ ਗਊਸ਼ਾਲਾ ਨੂੰ ਵੀ ਆਪਣੀ ਚਪੇਟ 'ਚ ਲੈ ਲਿਆ। ਉੱਥੇ ਕਈ ਗਾਵਾਂ ਬੰਨ੍ਹੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਕੁਝ ਨੂੰ ਗਊਸ਼ਾਲਾ ਦੇ ਮਾਲਕ ਨੇ ਬਾਹਰ ਕੱਢ ਦਿੱਤਾ ਸੀ। ਸ਼੍ਰੀ ਕ੍ਰਿਸ਼ਨ ਗਊਸੇਵਾ ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ, 'ਕਬਾੜ 'ਚ ਅੱਗ ਲੱਗਣ ਕਾਰਨ 100 ਤੋਂ ਵੱਧ ਗਾਵਾਂ ਦੀ ਮੌਤ ਹੋ ਚੁੱਕੀ ਹੈ।' ਧੂੰਏਂ ਕਾਰਨ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement