ਚੰਡੀਗੜ੍ਹ ਪੁਲਿਸ ਦੀ ਸ਼ਹਿਰ ਵਾਸੀਆਂ ਨੂੰ ਅਪੀਲ, ਐਮਰਜੈਂਸੀ ਵਾਹਨਾਂ ਨੂੰ ਪਹਿਲ ਦੇ ਅਧਾਰ 'ਤੇ ਦਿੱਤਾ ਜਾਵੇ ਰਸਤਾ 

By : KOMALJEET

Published : Mar 11, 2023, 3:45 pm IST
Updated : Mar 11, 2023, 3:45 pm IST
SHARE ARTICLE
Representational Image
Representational Image

ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ 'ਤੇ ਵੀ ਨਹੀਂ ਹੋਵੇਗਾ ਚਲਾਨ 

ਈ-ਚਲਾਨ ਹੋਣ ਦੀ ਸੂਰਤ 'ਚ ਈਮੇਲ police-command@chd.gov.in ਜ਼ਰੀਏ ਪੁਲਿਸ ਨਾਲ ਕੀਤਾ ਜਾ ਸਕਦਾ ਰਾਬਤਾ 

ਚੰਡੀਗੜ੍ਹ : ਚੰਡੀਗੜ੍ਹ ਵਿੱਚ ਕਿਸੇ ਵੀ ਐਮਰਜੈਂਸੀ ਵਾਹਨ ਨੂੰ ਰਸਤਾ ਦਿੰਦੇ ਸਮੇਂ ਜੇਕਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਐਮਰਜੈਂਸੀ ਵਾਹਨਾਂ ਨੂੰ ਰਸਤਾ ਦਿੰਦੇ ਸਮੇਂ ਉਲੰਘਣਾ ਕਰਨ ਵਾਲਿਆਂ ਦਾ ਕੋਈ ਚਲਾਨ ਨਹੀਂ ਹੋਵੇਗਾ। ਦੂਜੇ ਪਾਸੇ ਜੇਕਰ ਕਿਸੇ ਦਾ ਚਲਾਨ ਕੱਟਿਆ ਜਾਂਦਾ ਹੈ ਤਾਂ ਉਹ ਟ੍ਰੈਫ਼ਿਕ ਪੁਲਿਸ ਨਾਲ ਰਾਬਤਾ ਕਰ ਸਕਦੇ ਹਨ।

ਇਹ ਵੀ ਪੜ੍ਹੋ:  ਦੇਸ਼ ਵਿੱਚੋਂ ਤੀਜੇ ਤੋਂ 12ਵੇਂ ਸਥਾਨ 'ਤੇ ਆਈ ਪੰਜਾਬ ਪੁਲਿਸ, ਮੁਲਾਜ਼ਮਾਂ ਤੇ ਆਧੁਨਿਕ ਯੰਤਰਾਂ ਦੀ ਘਾਟ ਨਾਲ ਜੂਝ ਰਹੀ ਫੋਰਸ 

ਟ੍ਰੈਫ਼ਿਕ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਆਮਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ ਜੇਕਰ ਉਹ ਐਮਰਜੈਂਸੀ ਵਾਹਨਾਂ (ਐਂਬੂਲੈਂਸ, ਫਾਇਰ ਬ੍ਰਿਗੇਡ) ਨੂੰ ਰਸਤਾ ਦਿੰਦੇ ਸਮੇਂ ਕੋਈ ਟ੍ਰੈਫ਼ਿਕ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਦੇ ਵਾਹਨਾਂ ਦੇ  ਚਲਾਨ ਕੀਤੇ ਜਾਣਗੇ। ਆਮ ਲੋਕਾਂ ਦੀ ਇਸ ਧਾਰਨਾ ਨੂੰ ਖਤਮ ਕਰਦਿਆਂ ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚਲਾਨ ਦੀ ਪ੍ਰਵਾਹ ਕੀਤੇ ਬਗੈਰ ਐਮਰਜੈਂਸੀ ਵਾਹਨਾਂ ਨੂੰ ਪਹਿਲ ਦੇ ਅਧਾਰ 'ਤੇ ਰਸਤਾ ਦੇਣ।

ਦੱਸਣਯੋਗ ਹੈ ਕਿ ਦੇਸ਼ ਭਰ ਵਿੱਚ ਕਈ ਵਾਰ ਟ੍ਰੈਫ਼ਿਕ ਜਾਮ ਦੌਰਾਨ ਐਂਬੂਲੈਂਸਾਂ ਵਿੱਚ ਐਮਰਜੈਂਸੀ ਹਾਲਾਤ ਵਿੱਚ ਮਰੀਜ਼ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਆਪਣੀ ਜਾਨ ਗੁਆ ​​ਬੈਠਦੇ ਹਨ। ਅਕਸਰ ਲੋਕ ਇਸ ਡਰੋਂ ਐਂਬੂਲੈਂਸ ਨੂੰ ਰਸਤਾ ਨਹੀਂ ਦਿੰਦੇ ਕਿ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਤਹਿਤ ਉਨ੍ਹਾਂ ਦਾ ਚਲਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ: ਹੱਜ ਦੀ ਪਵਿੱਤਰ ਯਾਤਰਾ 'ਤੇ ਜਾਣ ਲਈ 20 ਮਾਰਚ ਤੱਕ ਭਰੇ ਜਾ ਸਕਣਗੇ ਫਾਰਮ 

ਇਸ ਦੁਵਿਧਾ ਨੂੰ ਦੂਰ ਕਰਦਿਆਂ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਚਲਾਨ ਜਾਰੀ ਕਰਦੇ ਸਮੇਂ ਪੁਲਿਸ ਵੀਡੀਓ ਫੁਟੇਜ ਰਾਹੀਂ ਬੇਨਿਯਮੀਆਂ ਨੂੰ ਦੇਖਦੀ ਹੈ। ਜੇਕਰ ਕੋਈ ਵਿਅਕਤੀ ਐਮਰਜੈਂਸੀ ਵਾਹਨ ਨੂੰ ਰਸਤਾ ਦਿੰਦੇ ਹੋਏ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਾਹਨ ਦਾ ਚਲਾਨ ਨਹੀਂ ਕੀਤਾ ਜਾਵੇਗਾ।

ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਨੇ ਇਸ ਲਈ ਬਕਾਇਦਾ ਇੱਕ ਈ-ਮੇਲ ਵੀ ਜਾਰੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਐਮਰਜੈਂਸੀ ਵਾਹਨ ਨੂੰ ਰਸਤਾ ਦਿੰਦੇ ਹੋਏ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਹੋ ਜਾਂਦਾ ਹੈ ਤਾਂ ਉਹ ਆਪਣੀ ਸ਼ਿਕਾਇਤ police-command@chd.gov.in 'ਤੇ ਦੇ ਸਕਦਾ ਹੈ। ਟ੍ਰੈਫ਼ਿਕ ਵਿਭਾਗ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰੇਗਾ। ਦੱਸ ਦੇਈਏ ਕਿ ਆਮ ਤੌਰ 'ਤੇ ਟ੍ਰੈਫ਼ਿਕ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਲਾਈਟ ਪੁਆਇੰਟਾਂ 'ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਈ-ਚਲਾਨ ਜਾਰੀ ਕੀਤੇ ਜਾਂਦੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement