Sikkim Accident: ਮੇਲੇ 'ਚ ਤੰਬੋਲਾ ਵਜਾ ਰਹੇ ਲੋਕਾਂ ਨੂੰ ਟੈਂਕਰ ਨੇ ਕੁਚਲਿਆ, 3 ਦੀ ਮੌਤ
Published : Feb 11, 2024, 11:13 am IST
Updated : Feb 11, 2024, 11:13 am IST
SHARE ARTICLE
Sikkim Accident news in punjabi
Sikkim Accident news in punjabi

Sikkim Accident: 30 ਲੋਕ ਹੋਏ ਜ਼ਖ਼ਮੀ

Sikkim Accident news in punjabi : ਸਿੱਕਮ ਤੋਂ ਸ਼ਨੀਵਾਰ ਸ਼ਾਮ ਨੂੰ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਰਾਣੀਪੂਲ ਵਿੱਚ ਇੱਕ ਪ੍ਰੋਗਰਾਮ ਦੌਰਾਨ ਇੱਕ ਦੁੱਧ ਦੇ ਟੈਂਕਰ ਨੇ ਤਿੰਨ ਕਾਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਕਈ ਲੋਕ ਟੈਂਕਰ ਦੀ ਲਪੇਟ ਵਿਚ ਆ ਗਏ।

ਇਹ ਵੀ ਪੜ੍ਹੋ: Haryana News: ਜਾਅਲੀ ਫਰਮਾਂ ਬਣਾ ਕੇ ਲੋਕਾਂ ਨੂੰ ਠੱਗਣ ਵਾਲੇ ਇਕ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ, ਫ਼ਰਜੀ ਦਸਤਾਵੇਜ਼ ਵੀ ਹੋਏ ਬਰਾਮਦ

ਸ਼ਾਮ ਕਰੀਬ 7.13 ਵਜੇ ਸਿੱਕਮ ਦੇ ਰਾਨੀਪੂਲ 'ਚ ਤੰਬੋਲਾ ਖੇਡ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ ਦਾ ਮੁੱਖ ਕਾਰਨ ਮਿਲਕ ਵੈਨ ਦੀ ਬ੍ਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਰਾਨੀਪੂਲ ਫੇਅਰ ਟੈਂਕਰ ਐਕਸੀਡੈਂਟ ਅਧਿਕਾਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 17 ਨੂੰ ਜ਼ਖ਼ਮੀ ਹਾਲਤ ਵਿੱਚ ਸੀਆਰਐਚ ਮਨੀਪਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ: Farmer Protest: ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਨੂੰ ਮਨਾਉਣ ‘ਚ ਜੁੱਟੀ ਮੋਦੀ ਸਰਕਾਰ, ਕੇਂਦਰੀ ਕਮੇਟੀ ਨੇ ਭਲਕੇ ਸੱਦੀ ਮੀਟਿੰਗ 

ਘਟਨਾ ਦੀ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਹ ਕਾਫੀ ਡਰਾਉਣੀ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਲੋਕ ਇਕਜੁੱਟ ਹੋ ਕੇ ਤੰਬੋਲਾ ਵਜਾ ਰਹੇ ਸਨ।
ਦੱਸ ਦੇਈਏ ਕਿ ਰਾਣੀਪੁਰ ਦਾ ਟਾਟਾ ਮੈਦਾਨ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਹੈ ਅਤੇ ਉਸ ਮੈਦਾਨ ਵਿੱਚ ਮੇਲਾ ਲਗਾਇਆ ਜਾਂਦਾ ਹੈ। ਮੇਲੇ ਵਿੱਚ ਤੰਬੋਲਾ ਖੇਡ ਵਿੱਚ ਲੋਕ ਭਾਗ ਲੈ ਰਹੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੇਲੇ ਦੌਰਾਨ ਅਚਾਨਕ ਸਿੱਕਮ ਮਿਲਕ ਯੂਨੀਅਨ ਦੀ ਗੱਡੀ ਨੇ ਮੇਲੇ ਦੇ ਅਹਾਤੇ ਵਿੱਚ ਦੋ-ਚਾਰ ਕਾਰਾਂ ਨੂੰ ਟੱਕਰ ਮਾਰ ਦਿੱਤੀ ਅਤੇ ਸਿੱਧੇ ਮੇਲੇ ਦੇ ਅਹਾਤੇ ਵਿੱਚ ਦਾਖਲ ਹੋ ਗਈ ਹਾਦਸੇ ਸਮੇਂ ਮੇਲਾ ਮੈਦਾਨ ਲੋਕਾਂ ਨਾਲ ਭਰਿਆ ਹੋਇਆ ਸੀ ਕਿਉਂਕਿ ਉੱਥੇ ਤੰਬੋਲਾ ਖੇਡ ਚੱਲ ਰਹੀ ਸੀ। ਦੁੱਧ ਦੇ ਟੈਂਕਰ 'ਤੇ ਸਿੱਕਮ ਮਿਲਕ ਯੂਨੀਅਨ ਦਾ ਲੇਬਲ ਲੱਗਾ ਹੋਇਆ ਸੀ। ਹਾਦਸਾ ਤੋਂ ਬਾਅਦ ਚੀਕ-ਚਿਹਾੜਾ ਅਤੇ ਰੌਲਾ-ਰੱਪਾ ਵਿਚਾਲੇ ਭਗਦੜ ਵਰਗੀ ਸਥਿਤੀ ਬਣ ਗਈ। ਇਸ ਦੌਰਾਨ ਲੋਕ ਕਾਫੀ ਦੇਰ ਤੱਕ ਆਪਣੇ ਚਹੇਤਿਆਂ ਨੂੰ ਲੱਭਦੇ ਰਹੇ।

(For more Punjabi news apart from Sikkim Accident news in punjabi, stay tuned to Rozana Spokesman

Location: India, Sikkim

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement