ਜਗਰਾਉਂ ਮਹਾਪੰਚਾਇਤ ਵਿਚ ਪਹੁੰਚੇ ਮਨਜੀਤ ਸਿੰਘ ਧਨੇਰ ਨੇ ਕੇਂਦਰ ਨੂੰ ਲਲਕਾਰਿਆ
Published : Feb 11, 2021, 2:56 pm IST
Updated : Feb 11, 2021, 5:49 pm IST
SHARE ARTICLE
farmer protest
farmer protest

ਕਿਹਾ ਕਿ ਅਸੀਂ ਅੰਦੋਲਨ ਜੀਵੀ ਹਾਂ, ਅੰਦੋਲਨ ਜੀਵੀ ਸੀ ਅਤੇ ਅੰਦੋਲਨ ਜੀਵੀ ਰਹਾਂਗੇ ।

ਜਗਰਾਉਂ : ਹਰਿਆਣਾ ਤੋਂ ਬਾਅਦ ਵੀਰਵਾਰ ਨੂੰ ਜਗਰਾਉਂ ਦੀ ਧਰਤੀ ‘ਤੇ ਕੀਤੀ ਜਾ ਰਹੀ ਮਹਾਪੰਚਾਇਤ ਵਿਚ ਕਿਸਾਨ ਆਗੂ ਮਨਜੀਤ ਧਨੇਰ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਅਸੀਂ ਅੰਦੋਲਨ ਜੀਵੀ ਹਾਂ, ਅੰਦੋਲਨ ਜੀਵੀ ਸੀ ਅਤੇ ਅੰਦੋਲਨ ਜੀਵੀ ਰਹਾਂਗੇ । ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਤੇ ਵੀ ਕਿਸੇ ਨਾਲ ਵੀ ਧੱਕਾ ਹੋਵੇਗਾ ਅਸੀਂ ਅੰਦੋਲਨ ਕਰਾਂਗੇ । 

photophotoਕਿਸਾਨ ਆਗੂ ਮਨਜੀਤ ਧਨੇਰ ਨੇ ਕਿਹਾ ਕਿ ਕੇਂਦਰ ਸਰਕਾਰ ਛੱਬੀ ਜਨਵਰੀ ਨੂੰ ਜਲ੍ਹਿਆਂਵਾਲਾ ਬਾਗ ਬਣਾਉਣਾ ਚਾਹੁੰਦੀ ਸੀ ਪਰ ਸਦਕੇ ਜਾਈਏ ਦੇਸ਼ ਦੇ ਲੋਕਾਂ ਦੇ, ਪੰਜਾਬੀਆਂ ਦੇ, ਕਿਸਾਨਾਂ ਦੇ ਜਿਨ੍ਹਾਂ ਨੇ ਇਸ ਨੂੰ ਜਲ੍ਹਿਆਂਵਾਲਾ ਬਾਗ ਨਹੀਂ ਬਣਨ ਨਹੀਂ ਦਿੱਤਾ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਕੁਚਲਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ । ਉਨ੍ਹਾਂ ਦੇ ਵਿਚੋਂ ਇਕ ਹੱਥਕੰਡਾ ਛੱਬੀ ਜਨਵਰੀ ਨੂੰ ਵਰਤਿਆ ਗਿਆ ਜੋ ਦੇਸ਼ ਦੇ ਲੋਕਾਂ ਨੇ ਚੱਲਣ ਨਹੀਂ ਦਿੱਤਾ । 

photophotoਮਨਜੀਤ ਧਨੇਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਮੁੜ ਫੇਰ ਤੂੰ ਆਪਣੇ ਪੈਰਾਂ ਸਿਰ ਹੋ ਗਿਆ ਹੈ ਅਤੇ ਸਿਖਰਾਂ ਵੱਲ ਨੂੰ ਵਧਦਾ ਜਾ ਰਿਹਾ ਹੈ, ਜਿਸ ਦੀ ਵੱਡੀ ਉਦਾਹਰਣ ਅੱਜ ਜਗਰਾਉਂ ਮੰਡੀ ਵਿੱਚ ਹਜ਼ਾਰਾਂ ਲੋਕਾਂ ਦੇ ਇਕੱਠ  ਨੂੰ ਦੇਖਣ ਦੀ ਮਿਲ ਰਹੀ ਹੈ । ਉਨ੍ਹਾਂ ਕਿਹਾ ਕਿ ਇਹ ਅੰਦੋਲਨ ਵਿਚ ਲੋਕਾਂ ਦਾ ਇੱਕੱਠ ਲੋਹੇ ਦੀ ਲੱਠ ਦੇ ਬਰਾਬਰ ਹੈ ਜਦੋਂ ਇਹ ਲੱਠ ਹਾਕਮਾਂ ਦੇ ਸਿਰ ‘ਤੇ ਵਜੇਗੀ ਤਾਂ ਲੋਕਾਂ ਦੀ ਜਿੱਤ ਹੋਵੇਗੀ । 

photophotoਮਨਜੀਤ ਧਨੇਰ ਨੇ ਕਿਹਾ ਕਿ ਸਾਡਾ ਸਰਿਆਂ ਦਾ ਸਾਂਝਾ ਦੁਸ਼ਮਣ ਹੈ , ਜਿਹੜਾ ਸਾਡੀ ਦੇਸ਼ ਦੇ ਸਰਮਾਏ ਨੂੰ ਵੇਚਣ ਲੱਗਿਆ ਹੋਇਆ ਹੈ , ਇਹ ਉਨ੍ਹਾਂ ਕਿਹਾ ਇਹ ਕਿਸਾਨੀ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ ਸਗੋਂ ਦੁਕਾਨਦਾਰਾਂ ਦਾ ਵੀ ਹੈ ਜਿਸ ਨੂੰ ਬਚਾਉਣ ਦੀ ਲੋੜ ਹੈ । ਧਨੇਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੇ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ , ਭਾਰਤ ਦਾ ਪ੍ਰਧਾਨ ਮੰਤਰੀ ਵਾਰ ਵਾਰ ਕਿਸਾਨਾਂ ਨੂੰ ਬਿੱਲ ਵਿੱਚ ਸੋਧਾਂ ਕਰਨ ਦੀਆਂ ਅਪੀਲਾਂ ਕਰ ਰਿਹਾ ਹੈ ਪਰ ਉਹ ਅਜੇ ਵੀ ਉਨ੍ਹਾਂ ਨੂੰ ਰੱਦ ਕਰਨਾ  ਤੇ ਅੜਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ , ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਮੁੜਨਗੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement