ਮੈਂ ਕਿਸਾਨਾਂ ਦੀਆਂ ਮੁਸ਼ਕਿਲਾਂ ਸਮਝਦਾ ਹਾਂ ਕਿਉਂਕਿ ਮੈਂ ਵੀ ਕਿਸਾਨ ਹਾਂ: ਰਾਜਨਾਥ ਸਿੰਘ
Published : Feb 11, 2021, 2:34 pm IST
Updated : Feb 11, 2021, 2:35 pm IST
SHARE ARTICLE
Rajnath Singh
Rajnath Singh

ਦਿੱਲੀ ਦੀਆਂ ਬਰੂਹਾਂ ਉਤੇ ਲਗਾਤਾਰ ਦੋ ਮਹੀਨੇਿਆਂ ਤੋਂ ਵੀ ਜ਼ਿਆਦਾ ਦਿਨਾਂ ਤੋਂ ਕਿਸਾਨ...

ਨਵੀਂ ਦਿੱਲੀ: ਦਿੱਲੀ ਦੀਆਂ ਬਰੂਹਾਂ ਉਤੇ ਲਗਾਤਾਰ ਦੋ ਮਹੀਨੇਿਆਂ ਤੋਂ ਵੀ ਜ਼ਿਆਦਾ ਦਿਨਾਂ ਤੋਂ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਾਉਣ ਲਈ ਕਿਸਾਨ ਡਟੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਕਈਂ ਦੌਰ ਦੀਆਂ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ ਜੋ ਕਿ ਬੇਸਿੱਟਾ ਰਹੀਆਂ। ਕਿਸਾਨ ਸੰਘਰਸ਼ ਜਿਸ ਵਿਚ ਬਹੁਤ ਹੀ ਸਹਿਜ, ਸੰਤੋਖ, ਧੀਰਜ, ਵਿਚਾਰ, ਆਪਸੀ ਭਾਈਚਾਰਕ ਪਿਆਰ ਦੀਆਂ ਤੰਦਾਂ ਨੂੰ ਜਿਵੇਂ ਮਜ਼ਬੂਤੀ ਮਿਲੀ ਹੈ, ਉਹ ਕਿਸੇ ਕੋਲੋਂ ਗੁਝੀ ਛਿੱਪੀ ਨਹੀਂ।

Kissan MorchaKissan Morcha

ਕਿਸਾਨੀ ਸੰਘਰਸ਼ ਨੇ 21ਵੀਂ ਸਦੀ ਵਿਚ ਅਪਣੀਆਂ ਰਵਾਇਤਾਂ ਨੂੰ ਦੁਹਰਾਇਆ ਹੀ ਨਹੀਂ, ਸਗੋਂ ਸਿੱਖੀ ਸੰਦਰਭ ਵਿਚ ਸਿਦਕ, ਸਿਰੜ ਤੇ ਕੌਮੀ ਅਣਖ਼ ਦੀਆਂ ਨਵੀਆਂ ਪਿਰਤਾਂ ਵੀ ਕਾਇਮ ਕੀਤੀਆਂ ਹਨ। ਠੰਢ ਦੀ ਪੂਰੀ-ਕ੍ਰੋਪੀ ਹੋਣ ਦੇ ਬਾਵਜੂਦ ਵੀ ਮੋਦੀ ਸਰਕਾਰ ਕੋਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਨੇ ਸਿਰ ਧੜ ਦੀ ਬਾਜ਼ੀ ਲਗਾਈ ਹੋਈ ਹੈ।

KissanKissan

ਕਿਸਾਨੀ ਸੰਘਰਸ਼ ਵਿਚ ਹਿੱਸਾ ਲੈ ਰਹੇ ਕਿਸਾਨਾਂ ਨੇ ਜ਼ਾਬਤੇ ਵਿਚ ਰਹਿ ਕੇ ਅਪਣੇ ਪੁਰਖਿਆਂ ਦੇ ਕਿਰਦਾਰ ਨੂੰ ਉਜਾਗਰ ਕੀਤਾ ਹੈ। ਕਿਸਾਨ ਅਪਣੀ ਧਰਤੀ ਤੇ ਖੇਤੀ ਨੂੰ ਦਿੱਲੋਂ ਪਿਆਰ ਕਰਦਾ ਹੈ। ਖੇਤੀ ਨੂੰ ਇਸ ਆਸ ਨਾਲ ਬੀਜਦਾ ਹੈ ਕਿ ਜਿਥੇ ਮੇਰਾ ਪੁੱਤ ਧੀ ਢਿੱਡ ਭਰੇਗਾ, ਉਥੇ ਸੰਸਾਰ ਦੇ ਲੋਕ ਵੀ ਢਿੱਡ ਭਰਨਗੇ।

Rajnath SinghRajnath Singh

ਇਸ ਦੌਰਾਨ ਭਾਜਪਾ ਸਰਕਾਰ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜ ਸਭਾ ਵਿਚ ਕਿਸਾਨਾਂ ਦਾ ਦਰਦ ਬਿਆਨ ਕੀਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਖੁਦ ਇੱਕ ਕਿਸਾਨ ਹਾਂ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹਾਂ। ਸਿਰਫ ਕਿਸਾਨ ਹੀ ਦੇਸ਼ ਵਿਚ ਤਬਦੀਲੀ ਦੀਆਂ ਹਵਾਵਾਂ ਲਿਆ ਸਕਦੇ ਹਨ। ਇਸ ਲਈ,ਸਾਡੇ ਕਿਸਾਨਾਂ ਦੀ ਸਸ਼ਕਤੀਕਰਨ,ਸਵੈ-ਨਿਰਭਰਤਾ ਅਤੇ ਖੁਸ਼ਹਾਲੀ ਸਾਡੇ ਦੇਸ਼ ਦੀ ਖੁਸ਼ਹਾਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement