ਯੂਟਿਊਬ ‘ਤੇ ਵੀਡੀਓ ਦੇਖ ਕੇ ਘਰ 'ਚ ਬਣਿਆ ਡਾਕਟਰ, ਦਰਦ ਦੂਰ ਕਰਨ ਲਈ ਪੀਤਾ ਲੌਕੀ ਦਾ ਜੂਸ, ਹੋਈ ਮੌਤ

By : GAGANDEEP

Published : Nov 10, 2022, 2:13 pm IST
Updated : Nov 10, 2022, 2:17 pm IST
SHARE ARTICLE
photo
photo

ਪੁਲਿਸ ਅਨੁਸਾਰ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਲੱਗੇਗਾ ਪਤਾ

 

ਇੰਦੌਰ: ਇੰਦੌਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਯੂਟਿਊਬ 'ਤੇ ਵੀਡੀਏ ਦੇਖ ਕੇ ਵਿਅਕਤੀ ਘਰ ਵਿਚ ਹੀ ਡਾਕਟਰ ਬਣ ਗਿਆ।  ਜਾਣਕਾਰੀ ਅਨੁਸਾਰ ਵਿਅਕਤੀ ਨੇ ਹੱਥ ਦਾ ਦਰਦ ਦੂਰ ਕਰਨ ਲਈ ਯੂਟਿਊਬ 'ਤੇ ਵੀਡੀਓ ਵੇਖਿਆ ਤੇ ਲੌਕੀ ਦਾ ਜੂਸ ਪੀਤਾ ਤੇ ਉਸਦੀ ਮੌਤ ਹੋ ਗਈ। 

ਦੱਸ ਦੇਈਏ ਜਾਨ ਗੁਆਉਣ ਵਾਲਾ ਧਰਮਿੰਦਰ ਪੇਸ਼ੇ ਤੋਂ ਡਰਾਈਵਰ ਸੀ। ਉਮਰ 35 ਸਾਲ ਸੀ। ਉਹ ਮੂਲ ਤੌਰ ‘ਤੇ ਖੰਡਵਾ ਦਾ ਰਹਿਣ ਵਾਲਾ ਸੀ ਤੇ ਇੰਦੌਰ ਵਿਚ ਸਵਰਨ ਬਾਗ ਕਾਲੋਨੀ ਵਿਚ ਰਹਿੰਦਾ ਸੀ। ਪੁਲਿਸ ਅਨੁਸਾਰ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪਰਿਵਾਰ ਨੇ ਲੌਕੀ ਦਾ ਜੂਸ ਪੀਣ ਬਾਅਦ ਤਬੀਅਤ ਵਿਗੜਨ ਦੀ ਗੱਲ ਕਹੀ ਹੈ।

ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਧਰਮਿੰਦਰ ਦੇ ਹੱਥ ਵਿਚ ਸੱਟ ਲੱਗੀ ਸੀ। ਜਿਸ ਨਾਲ ਉਹ ਕਾਫੀ ਦਰਦ ਵਿਚ ਸੀ। ਉਸ ਨੇ ਆਪਣੇ ਇਲਾਕੇ ਦੇ ਡਾਕਟਰ ਕੋਲੋਂ ਇਲਾਜ ਕਰਵਾਇਆ ਪਰ ਆਰਾਮ ਨਹੀਂ ਆਇਆ। ਇਸ ਤੋਂ ਬਾਅਦ ਧਰਮਿੰਦਰ ਨੇ ਮੋਬਾਈਲ ਵਿਚ ਯੂਟਿਊਬ ‘ਤੇ ਇਲਾਜ ਲਈ ਸਰਚ ਕੀਤਾ। ਇਥੇ ਉਸ ਨੂੰ ਇਕ ਵੀਡੀਓ ਮਿਲਿਆ।

ਇਸ ਵਿਚ ਦੱਸਿਆ ਗਿਆ ਸੀ ਕਿ ਜੰਗਲੀ ਲੌਕੀ ਦਾ ਜੂਸ ਪੀਣ ਨਾਲ ਸਰੀਰ ਵਿਚ ਕਿਸੇ ਤਰ੍ਹਾਂ ਦਾ ਵੀ ਦਰਦ ਚਲਾ ਜਾਂਦਾ ਹੈ। ਧਰਮਿੰਦਰ ਖੁਦ ਮੰਗਲਵਾਰ ਦੁਪਹਿਰ ਨੂੰ ਜੰਗਲ ਤੋਂ ਲੌਕੀ ਲੈ ਕੇ ਆਇਆ। ਇਸ ਦਾ ਰਸ ਕੱਢ ਕੇ ਪੀਤਾ। ਇਸ ਤੋਂ ਬਾਅਦ ਉਸ ਨੂੰ ਉਲਟੀਆਂ ਅਤੇ ਦਸਤ ਹੋਣ ਲੱਗੇ। ਉਸ ਨੂੰ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਸਿਹਤ ਵਿਗੜਨ ਕਾਰਨ ਡਾਕਟਰਾਂ ਨੇ ਉਸ ਨੂੰ ਕਿਸੇ ਹੋਰ ਹਸਪਤਾਲ ਵਿੱਚ ਲਿਜਾਣ ਲਈ ਕਿਹਾ। ਫਿਰ ਉਸ ਨੂੰ ਸਰਕਾਰੀ ਐਮਵਾਈ ਹਸਪਤਾਲ ਲਿਜਾਇਆ ਗਿਆ। ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement