ਨਿਊਜ਼ੀਲੈਂਡ ਵਿਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ
Published : Sep 10, 2020, 10:37 pm IST
Updated : Sep 10, 2020, 10:37 pm IST
SHARE ARTICLE
image
image

ਨਿਊਜ਼ੀਲੈਂਡ ਵਿਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ

ਆਕਲੈਂਡ/ਗੜ੍ਹਦੀਵਾਲਾ, 10 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਹਰਪਾਲ ਸਿੰਘ): ਪੰਜਾਬ ਦੇ ਜ਼ਿਲ੍ਹਾ ਹੁਸਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਖੁਰਦਾ ਦੇ ਰੋਜ਼ੀ ਰੋਟੀ ਕਮਾਉਣ ਗਏ ਜੰਮਪਲ 28 ਸਾਲਾ ਨੌਜਵਾਨ ਦੀ ਵਿਦੇਸ਼ ਨਿਊਜ਼ੀਲੈਂਡ ਵਿਖੇ ਭੇਦਭਰੀ ਹਾਲਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਤੇ ਮਾਤਾ ਜੋਗਿੰਦਰ ਕੌਰ ਪਿੰਡ ਖੁਰਦਾ  ਨੇ ਦਸਿਆ ਉਨ੍ਹਾਂ ਦਾ ਵੱਡਾ ਲੜਕਾ ਗਗਨਦੀਪ ਸਿੰਘ 2011 'ਚ ਨਿਊਜ਼ੀਲੈਂਡ ਵਿਖੇ ਪੜਾਈ ਕਰਨ ਲਈ ਗਿਆ ਸੀ ਤੇ ਉਸਨੇ ਬਿਜ਼ਨੈਸ ਦਾ ਕੋਰਸ ਵੀ ਕੀਤਾ ਸੀ। ਉਹ ਕਬੱਡੀ ਖਿਡਾਰੀ ਸੀ ਅਤੇ ਰੈਸਲਿੰਗ ਦਾ ਗੋਲਡ ਮੇਡਲਿਸਟ ਵੀ ਰਿਹਾ ਸੀ।

imageimage

ਉਹ ਅਜੇ ਕੁਆਰਾ ਹੀ ਸੀ। ਜਿਸ ਨੂੰ ਨਿਊਜੀਲੈਂਡ 'ਚ ਪੀ.ਆਰ ਮਿਲਣ ਕਰਕੇ ਉਹ ਉਸ ਦੇਸ਼  ਦਾ ਨਾਗਰਿਕ ਬਣ ਚੁੱਕਾ ਸੀ। ਮ੍ਰਿਤਕ ਦੇ ਮਾਤਾ/ਪਿਤਾ ਅਨੁਸਾਰ  ਉਹ ਕੁਝ ਸਮੇ ਤੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਰਹਿੰਦਾ ਸੀ। ਇਸ ਮੌਕੇ ਮ੍ਰਿਤਕ ਗਗਨਦੀਪ ਸਿੰਘ ਦੇ ਮਾਤਾ/ ਪਿਤਾ ਨੇ ਦਸਿਆ ਅੱਜ ਸਵੇਰੇ ਗਗਨਦੀਪ ਸਿੰਘ ਦੇ ਕਿਸੇ ਨਿੱਜੀ ਦੋਸਤ ਨੇ ਫ਼ੋਨ ਤੇ ਉਸ ਦੀ ਮੌਤ ਹੋ ਜਾਣ ਦੀ ਸੂਚਨਾ ਦਿਤੀ। ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਤੇ ਤਾਇਆ ਦਰਬਾਰਾ ਸਿੰਘ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਪਿੰਡ ਖੁਰਦਾ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ ਤਾ ਜੋ ਉਹ ਅਪਣੇ ਪੁੱਤਰ ਦੀਆਂ ਅੰਤਿਮ ਰੀਜ਼ਾ ਪੂਰੀਆਂ ਕਰ ਸਕਣ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement