ਗੋਆ ਦੇ ਡੀਆਈਜੀ ਨੇ ਕੀਤੀ ਬਦਸਲੂਕੀ, ਸ਼ਰਾਬ ਦੇ ਨਸ਼ੇ ਵਿਚ ਕੁੜੀ ਨੂੰ ਮਾਰਿਆ ਥੱਪੜ, ਵੀਡੀਓ ਹੋਈ ਵਾਇਰਲ

By : GAGANDEEP

Published : Aug 10, 2023, 11:21 am IST
Updated : Aug 10, 2023, 11:21 am IST
SHARE ARTICLE
PHOTO
PHOTO

ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਆਨ ਨੂੰ ਅਹੁਦੇ ਤੋਂ ਹਟਾਇਆ

 

 ਨਵੀਂ ਦਿੱਲੀ : ਗੋਆ ਵਿਚ ਖਾਕੀ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਆਈਪੀਐਸ ਅਧਿਕਾਰੀ ਨੇ ਸ਼ਰਾਬ ਦੇ ਨਸ਼ੇ ਵਿਚ ਇਕ ਔਰਤ ਨਾਲ ਦੁਰਵਿਵਹਾਰ ਕੀਤਾ। ਆਈਪੀਐਸ ਦੀ ਹਰਕਤ 'ਤੇ ਮਹਿਲਾ ਨੇ ਆਈਪੀਐਸ ਅਧਿਕਾਰੀ ਨੂੰ ਥੱਪੜ ਮਾਰਿਆ ਅਤੇ ਗਾਲ੍ਹਾਂ ਕੱਢੀਆਂ।

ਇਹ ਵੀ ਪੜ੍ਹੋ: ਟਮਾਟਰ ਤੋਂ ਬਾਅਦ ਪਿਆਜ ਵਿਗਾੜੇਗਾ ਬਜਟ! ਸਪਲਾਈ ਵਿਚ ਕਮੀ ਕਾਰਨ ਵਧੀ ਚਿੰਤਾ

ਆਈਪੀਐਸ ਏ ਕੋਆਨ ਦਾ ਇਕ ਔਰਤ ਨਾਲ ਦੁਰਵਿਵਹਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਮਾਮਲੇ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਗੋਆ ਸਰਕਾਰ ਨੇ ਆਈਪੀਐਸ ਅਧਿਕਾਰੀ ਏ ਕੋਆਨ ਨੂੰ ਗੋਆ ਵਿਚ ਡੀਆਈਜੀ ਦੇ ਅਹੁਦੇ ਤੋਂ ਹਟਾ ਦਿਤਾ ਹੈ। ਲੜਕੀ ਨਾਲ ਬਦਸਲੂਕੀ ਦੀ ਘਟਨਾ ਕਲੰਗੂਟ ਦੇ ਇਕ ਪੱਬ ਵਿਚ ਵਾਪਰੀ। ਆਈਪੀਐਸ ਡਾ. ਏ ਕੋਆਨ ਦਿੱਲੀ ਪੁਲਿਸ, ਟ੍ਰੈਫਿਕ ਵਿਚ ਡੀਪੀਸੀ ਰਹਿ ਚੁੱਕੇ ਹਨ ਅਤੇ ਐਡੀਸ਼ਨ ਡੀਸੀ ਟਰੈਫਿਕ ਵੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ: ਸੰਦੀਪ ਸਿੰਘ ’ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਦੇ ਸਟੇਡੀਅਮ ਵਿਚ ਦਾਖਲੇ ’ਤੇ ਪਾਬੰਦੀ

ਏ ਕੋਆਨ ਏਜੀਐਮਯੂਟੀ ਕਾਡਰ ਦਾ ਇਕ ਆਈਪੀਐਸ ਹੈ ਅਤੇ ਲੜਕੀ ਵੀ ਦਿੱਲੀ ਦੀ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗੋਆ ਗਈ ਗਈ ਹੋਈ ਸੀ।  ਵੀਡੀਓ ਵਿਚ ਇਕ ਔਰਤ ਡੀਆਈਜੀ ਨਾਲ ਬਹਿਸ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪੱਬ ਦੇ ਬਾਊਂਸਰ ਮਹਿਲਾ ਨੂੰ ਡੀਆਈਜੀ ਕੋਲ ਜਾਣ ਤੋਂ ਰੋਕ ਰਹੇ ਹਨ। ਔਰਤ ਆਈਪੀਐਸ ਨੂੰ ਥੱਪੜ ਮਾਰ ਰਹੀ ਹੈ ਅਤੇ ਉਸ 'ਤੇ ਚੀਕ ਰਹੀ ਹੈ। ਦੋਸ਼ ਹੈ ਕਿ ਉਸ ਨੇ ਔਰਤ ਨਾਲ ਦੁਰਵਿਵਹਾਰ ਕੀਤਾ, ਜਿਸ ਤੋਂ ਬਾਅਦ ਔਰਤ ਨੇ ਉਸ ਨੂੰ ਥੱਪੜ ਮਾਰ ਦਿੱਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement