Belgium News : ਭਾਰਤ ਅਤੇ ਈ.ਐਫ.ਟੀ.ਏ. ਵਪਾਰ ਸਮਝੌਤੇ ਨਾਲ ਭਾਈਵਾਲੀ ’ਚ ਆਵੇਗੀ ਸਥਿਰਤਾ : ਗੋਇਲ 

By : BALJINDERK

Published : Jun 10, 2025, 8:44 pm IST
Updated : Jun 10, 2025, 8:44 pm IST
SHARE ARTICLE
ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ
ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ

Belgium News : ਕਿਹਾ ਕਿ ਭਾਰਤ ਵਿਸ਼ਾਲ ਬਾਜ਼ਾਰ ਅਤੇ ਹੁਨਰਮੰਦ ਪੇਸ਼ੇਵਰ ਪ੍ਰਦਾਨ ਕਰਦਾ ਹੈ, ਜਦਕਿ ਸਵਿਟਜ਼ਰਲੈਂਡ ਕੋਲ ਉੱਨਤ ਨਿਰਮਾਣ ਸਮਰੱਥਾ ਹੈ। 

Belgium News in Punjabi : ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਚਾਰ ਦੇਸ਼ਾਂ ਦੇ ਯੂਰਪੀਅਨ ਬਲਾਕ ਈ.ਐਫ.ਟੀ.ਏ. ਵਿਚਾਲੇ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ.) ਖੇਤਰਾਂ ’ਚ ਕਾਰੋਬਾਰਾਂ ’ਚ ਸਥਿਰਤਾ, ਭਵਿੱਖਬਾਣੀ ਅਤੇ ਨਿਰੰਤਰਤਾ ਲਿਆਏਗਾ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਾਲ ਬਾਜ਼ਾਰ ਅਤੇ ਹੁਨਰਮੰਦ ਪੇਸ਼ੇਵਰ ਪ੍ਰਦਾਨ ਕਰਦਾ ਹੈ, ਜਦਕਿ ਸਵਿਟਜ਼ਰਲੈਂਡ ਕੋਲ ਉੱਨਤ ਨਿਰਮਾਣ ਸਮਰੱਥਾ ਹੈ। 

ਦੋਹਾਂ ਧਿਰਾਂ ਨੇ 10 ਮਾਰਚ, 2024 ਨੂੰ ਵਪਾਰ ਅਤੇ ਆਰਥਕ ਭਾਈਵਾਲੀ ਸਮਝੌਤੇ (ਟੀ.ਈ.ਪੀ.ਏ.) ’ਤੇ ਦਸਤਖਤ ਕੀਤੇ ਸਨ।  ਇਸ ਸਮਝੌਤੇ ਦੇ ਤਹਿਤ ਭਾਰਤ ਨੂੰ ਸਮੂਹ ਤੋਂ 15 ਸਾਲਾਂ ’ਚ 100 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਵਚਨਬੱਧਤਾ ਮਿਲੀ ਹੈ, ਜਦਕਿ ਸਵਿਸ ਘੜੀਆਂ, ਚਾਕਲੇਟ ਅਤੇ ਕੱਟੇ ਅਤੇ ਪਾਲਿਸ਼ ਕੀਤੇ ਹੀਰੇ ਵਰਗੇ ਕਈ ਉਤਪਾਦਾਂ ਨੂੰ ਘੱਟ ਜਾਂ ਜ਼ੀਰੋ ਡਿਊਟੀ ’ਤੇ ਇਜਾਜ਼ਤ ਦਿਤੀ ਗਈ ਹੈ। 

ਯੂਰਪੀਅਨ ਮੁਫ਼ਤ ਵਪਾਰ ਐਸੋਸੀਏਸ਼ਨ (ਈ.ਐਫ.ਟੀ.ਏ.) ਦੇ ਮੈਂਬਰ ਆਈਸਲੈਂਡ, ਲਿਕਟੇਨਸਟਾਈਨ, ਨਾਰਵੇ ਅਤੇ ਸਵਿਟਜ਼ਰਲੈਂਡ ਹਨ। ਗੋਇਲ ਨੇ ਦੋਹਾਂ ਖੇਤਰਾਂ ਦੇ ਕਾਰੋਬਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਸਮਝੌਤਾ ਸਾਂਝੇਦਾਰੀ ਵਿਚ ਸਥਿਰਤਾ, ਭਵਿੱਖਬਾਣੀ ਅਤੇ ਨਿਰੰਤਰਤਾ ਦੇਵੇਗਾ। ਇਹ ਸਮਝੌਤਾ ਅਕਤੂਬਰ ਤੋਂ ਲਾਗੂ ਹੋਣ ਦੀ ਉਮੀਦ ਹੈ। 

(For more news apart from India and EFTA trade agreement will bring stability to partnership: Goyal News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement