Operation Sindoor: ਆਪ੍ਰੇਸ਼ਨ ਸਿੰਦੂਰ ਦੌਰਾਨ ਮਾਰੇ ਗਏ 5 ਵੱਡੇ ਅਤਿਵਾਦੀ, ਪੂਰੀ ਲਿਸਟ ਆਈ ਸਾਹਮਣੇ

By : PARKASH

Published : May 10, 2025, 2:26 pm IST
Updated : May 10, 2025, 2:35 pm IST
SHARE ARTICLE
5 major terrorists killed during Operation Sindoor, full list revealed
5 major terrorists killed during Operation Sindoor, full list revealed

Operation Sindoor: ਮਾਰੇ ਗਏ ਅਤਿਵਾਦੀਆਂ ’ਚ ਕੰਧਾਰ ਹਾਈਜੈਕ ਦਾ ਮੁਲਜ਼ਮ ਯੂਸੁਫ਼ ਅਜ਼ਹਰ ਵੀ ਸ਼ਾਮਲ

ਸਾਰੇ ਅਤਿਵਾਦੀ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤਾਇਬਾ ਦੇ ਸਨ ਮੈਂਬਰ

5 major terrorists killed during Operation Sindoor, full list revealed: ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਬੁਧਵਾਰ, 7 ਮਈ ਦੀ ਸਵੇਰ ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਇਹ ਇੱਕ ਯੋਜਨਾਬੱਧ ਕਾਰਵਾਈ ਸੀ ਜਿਸ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਟਿਕਾਣੇ ਚਲਾ ਰਹੇ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਲੜਾਕੂ ਜਹਾਜ਼ਾਂ ਅਤੇ ਮਿਜ਼ਾਈਲਾਂ ਦੀ ਵਰਤੋਂ ਕਰ ਕੇ ਕੀਤੇ ਗਏ ਇਸ ਹਮਲੇ ਵਿੱਚ, ਪਾਕਿਸਤਾਨ ਦੇ ਅੰਦਰ ਸਥਿਤ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਖਤਰਨਾਕ ਅਤਿਵਾਦੀਆਂ ਨੂੰ ਭਾਰਤੀ ਫੌਜਾਂ ਨੇ ਮਾਰ ਦਿੱਤਾ। ਭਾਰਤੀ ਫ਼ੌਜ ਨੇ ਹੁਣ ਪੰਜ ਖ਼ਤਰਨਾਕ ਅਤਿਵਾਦੀਆਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਆਪ੍ਰੇਸ਼ਨ ਸਿੰਦੂਰ ਤਹਿਤ ਨਰਕ ਭੇਜਿਆ ਗਿਆ ਸੀ। ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ਵਲੋਂ ਮਾਰੇ ਗਏ ਪੰਜ ਵੱਡੇ ਅਤਿਵਾਦੀਆਂ ’ਚ ਮੁਦੱਸਰ ਖਾਦਿਆਨ, ਖਾਲਿਦ ਅਬੂ ਅਕਾਸ਼ਾ, ਹਾਫਿਜ਼ ਜਮੀਲ, ਯੂਸਫ ਅਜ਼ਹਰ ਅਤੇ ਹਸਨ ਖ਼ਾਨ ਦੇ ਨਾਂ ਸ਼ਾਮਲ ਹਨ।

ਆਪ੍ਰੇਸ਼ਨ ਸਿੰਦੂਰ ਵਿੱਚ ਮਾਰੇ ਗਏ ਮੁੱਖ ਅਤਿਵਾਦੀ

1. ਮੁਦੱਸਰ ਖਾਦਿਆਨ ਖਾਸ ਉਰਫ ਅਬੂ ਜੁੰਦਾਲ (ਲਸ਼ਕਰ-ਏ-ਤੋਇਬਾ)
ਮੁਰੀਦਕੇ ਸਥਿਤ ਮਰਕਜ਼ ਤਾਇਬਾ ਦਾ ਮੁਖੀ ਅਤੇ ਲਸ਼ਕਰ-ਏ-ਤਾਇਬਾ ਦਾ ਇੱਕ ਚੋਟੀ ਦਾ ਅਤਿਵਾਦੀ ਕਮਾਂਡਰ ਸੀ। ਪਾਕਿਸਤਾਨ ਸਰਕਾਰ ਅਤੇ ਫੌਜ ਨੇ ਉਸ ਦੇ ਅੰਤਿਮ ਸੰਸਕਾਰ ਨੂੰ ਵਿਸ਼ੇਸ਼ ਸਨਮਾਨ ਦਿੱਤਾ - ਪਾਕਿਸਤਾਨ ਫੌਜ ਮੁਖੀ ਅਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਫੁੱਲਮਾਲਾਵਾਂ ਭੇਟ ਕੀਤੀਆਂ, ਅਤੇ ਅੰਤਿਮ ਸੰਸਕਾਰ ਦੀ ਨਮਾਜ਼ ਇੱਕ ਸਰਕਾਰੀ ਸਕੂਲ ਕੈਂਪਸ ਵਿੱਚ ਕੀਤੀ ਗਈ। 
2. ਹਾਫਿਜ਼ ਮੁਹੰਮਦ ਜਮੀਲ (ਜੈਸ਼-ਏ-ਮੁਹੰਮਦ)
ਉਹ ਮੌਲਾਨਾ ਮਸੂਦ ਅਜ਼ਹਰ ਦਾ ਸਭ ਤੋਂ ਵੱਡਾ ਭਣੋਈਆ ਸੀ ਅਤੇ ਬਹਾਵਲਪੁਰ ਵਿੱਚ ਸਥਿਤ ਮਰਕਜ਼ ‘ਸੁਭਾਨ ਅੱਲ੍ਹਾ’ ਦਾ ਮੁਖੀ ਸੀ। ਉਸਨੇ ਜੈਸ਼ ਵਿੱਚ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਸੰਗਠਨ ਲਈ ਫੰਡ ਇਕੱਠਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ।
3. ਮੁਹੰਮਦ ਯੂਸਫ਼ ਅਜ਼ਹਰ ਉਰਫ਼ ਉਸਤਾਦ ਜੀ (ਜੈਸ਼-ਏ-ਮੁਹੰਮਦ)
ਮਸੂਦ ਅਜ਼ਹਰ ਦਾ ਇੱਕ ਹੋਰ ਭਣੋਈਆ, ਜੋ ਜੈਸ਼ ਦੇ ਹਥਿਆਰ ਸਿਖਲਾਈ ਕੈਂਪਾਂ ਦਾ ਇੰਚਾਰਜ ਸੀ। ਉਹ ਜੰਮੂ-ਕਸ਼ਮੀਰ ਵਿੱਚ ਕਈ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਸੀ ਅਤੇ 1999 ਦੇ 93-814 ਜਹਾਜ਼ ਅਗਵਾ ਮਾਮਲੇ ਵਿੱਚ ਵੀ ਲੋੜੀਂਦਾ ਸੀ।
4. ਖਾਲਿਦ ਉਰਫ ਅਬੂ ਅਕਾਸ਼ਾ (ਲਸ਼ਕਰ-ਏ-ਤੋਇਬਾ)
ਇਹ ਅੱਤਵਾਦੀ ਜੰਮੂ-ਕਸ਼ਮੀਰ ਵਿੱਚ ਕਈ ਹਮਲਿਆਂ ’ਚ ਸ਼ਾਮਲ ਸੀ ਅਤੇ ਅਫ਼ਗ਼ਾਨਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਦਾ ਇੱਕ ਵੱਡਾ ਨੈੱਟਵਰਕ ਚਲਾਉਂਦਾ ਸੀ। ਉਸ ਦਾ ਅੰਤਿਮ ਸੰਸਕਾਰ ਫ਼ੈਸਲਾਬਾਦ ਵਿੱਚ ਹੋਇਆ, ਜਿਸ ਵਿੱਚ ਪਾਕਿਸਤਾਨ ਫ਼ੌਜ ਦੇ ਸੀਨੀਅਰ ਅਧਿਕਾਰੀ ਅਤੇ ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਵੀ ਮੌਜੂਦ ਸਨ।
5. ਮੁਹੰਮਦ ਹਸਨ ਖ਼ਾਨ (ਜੈਸ਼-ਏ-ਮੁਹੰਮਦ)
ਇਹ ਮੁਫ਼ਤੀ ਅਸਗਰ ਖ਼ਾਨ ਕਸ਼ਮੀਰੀ ਦਾ ਪੁੱਤਰ ਸੀ, ਜੋ ਪੀਓਕੇ ਵਿੱਚ ਜੈਸ਼ ਦਾ ਆਪ੍ਰੇਸ਼ਨਲ ਕਮਾਂਡਰ ਸੀ। ਹਸਨ ਨੇ ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਦੇ ਤਾਲਮੇਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

(For more news apart from Operation Sindoor Latest News, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement