ਮਾਂ- ਪਿਓ ਦੀ ਮੌਤ ਤੋਂ ਬਾਅਦ ਦੋ ਭੈਣਾਂ ਨੇ 1 ਸਾਲ ਤੋਂ ਆਪਣੇ-ਆਪ ਨੂੰ ਘਰ 'ਚ ਕੀਤਾ ਬੰਦ

By : GAGANDEEP

Published : May 10, 2023, 9:27 pm IST
Updated : May 10, 2023, 9:27 pm IST
SHARE ARTICLE
photo
photo

ਪੁਲਿਸ ਨੇ ਸੂਝਬੂਝ ਨਾਲ ਉਹਨਾਂ ਨੂੰ ਘਰੋਂ ਬਾਹਰ ਕੱਢ ਕੇ ਹਸਪਤਾਲ ਕਰਵਾਇਆ ਭਰਤੀ

 

ਪਾਣੀਪਤ : ਹਰਿਆਣਾ ਦੇ ਪਾਣੀਪਤ ਵਿਚ ਦੋ ਭੈਣਾਂ ਪਿਛਲੇ ਇਕ ਸਾਲ ਤੋਂ ਇਕ ਘਰ ਵਿਚ ਬੰਦ ਸਨ। ਉਹਨਾਂ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਅੱਜ ਗੁਆਂਢੀਆਂ ਨੇ ਘਰ ਨੂੰ ਤਾਲਾ ਲੱਗਿਆ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਖਿੜਕੀ ਰਾਹੀਂ ਕੁੜੀਆਂ ਨਾਲ ਗੱਲ ਕੀਤੀ, ਪਰ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿਤਾ। ਬਾਅਦ ਵਿਚ ਪੁਲਿਸ ਛੱਤ ਰਾਹੀਂ ਘਰ ਵਿਚ ਦਾਖ਼ਲ ਹੋਈ ਅਤੇ ਐਂਬੂਲੈਂਸ ਦੀ ਮਦਦ ਨਾਲ ਦੋਵਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।

 

ਕੈਸਤਾਨ ਮੁਹੱਲੇ ਦੀ ਰਹਿਣ ਵਾਲੀ ਕਮਲਾ ਨੇ ਦੱਸਿਆ ਕਿ ਉਹ ਦੋਵੇਂ ਲੜਕੀਆਂ ਦੀ ਤਾਈ ਲੱਗਦੀ ਹੈ। ਵੱਡੀ ਬੇਟੀ ਸੋਨੀਆ ਦੀ ਉਮਰ 35 ਸਾਲ ਹੈ, ਜਦਕਿ ਛੋਟੀ ਬੇਟੀ ਚਾਂਦਨੀ 34 ਸਾਲ ਦੀ ਹੈ। ਉਸ ਦੇ ਦੇਵਰ ਦੁਲੀਚੰਦ ਦੀ ਕਰੀਬ 10 ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ। ਜਦੋਂ ਕਿ ਉਸ ਦੀ ਦਰਾਣੀ ਸ਼ਕੁੰਤਲਾ ਦੀ 5 ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਦੋਵੇਂ ਬੇਟੀਆਂ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੀਆਂ ਸਨ। ਪਿਛਲੇ 1 ਸਾਲ ਤੋਂ ਦੋਵਾਂ ਨੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਸੀ ਜਿਸ ਬਾਰ ਅੱਜ ਪੁਲਿਸ  ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਦੋਵਾਂ ਬਾਹਰ ਕੱਢ ਹਸਪਤਾਲ ਦਾਖ਼ਲ ਕਰਵਾਇਆ। 

 

Location: India, Haryana, Panipat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement