ਖ਼ੁਸ਼ੀਆਂ ਨੂੰ ਲੱਗਿਆ ਗ੍ਰਹਿਣ - ਵਿਆਹ ਦੇ ਤੀਜੇ ਦਿਨ ਲਾੜੀ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ
Published : Dec 9, 2022, 5:12 pm IST
Updated : Dec 9, 2022, 5:12 pm IST
SHARE ARTICLE
Image
Image

4 ਦਸੰਬਰ ਨੂੰ ਵਿਆਹ ਹੋਇਆ, ਅਤੇ 7 ਦਸੰਬਰ ਨੂੰ ਲਾੜੀ ਫ਼ਰਾਰ ਹੋ ਗਈ 

 

ਅੰਬਾਲਾ - 'ਠੱਗ' ਲਾੜੀਆਂ ਦੀਆਂ ਹੇਰਾਫ਼ੇਰੀਆਂ ਦੇ ਸਿਲਸਿਲੇ 'ਚ ਤਾਜ਼ਾ ਘਟਨਾ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜਿੱਥੇ ਵਿਆਹ ਦੇ ਤੀਜੇ ਦਿਨ ਹੀ ਲਾੜੀ ਲੱਖਾਂ ਰੁਪਏ ਦੇ ਗਹਿਣੇ ਅਤੇ ਦੋ ਲੱਖ ਰੁਪਏ ਲੈ ਕੇ ਫ਼ਰਾਰ ਹੋ ਗਈ। ਫ਼ਰਾਰ ਲਾੜੀ ਦੇ ਪਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਮਾਮਲਾ ਅੰਬਾਲਾ ਜ਼ਿਲ੍ਹੇ ਦੇ ਪਿੰਡ ਸਲੌਲਾ ਤੋਂ ਹੈ, ਜਿੱਥੋਂ ਦੇ ਰਹਿਣ ਵਾਲੇ ਵਿਕਰਮ ਸਿੰਘ ਦਾ ਵਿਆਹ ਯਮੁਨਾਨਗਰ ਜ਼ਿਲ੍ਹੇ ਦੇ ਰਾਜਪੁਰ ਦੀ ਨਿਵਾਸੀ ਸੰਗੀਤਾ ਨਾਲ 4 ਦਸੰਬਰ ਨੂੰ ਹੋਇਆ ਸੀ। ਦੋਵਾਂ ਪਰਿਵਾਰਾਂ ਨੇ ਬੜੇ ਚਾਅ ਨਾਲ ਵਿਆਹ ਨੇਪਰੇ ਚਾੜ੍ਹਿਆ, ਪਰ ਲਾੜੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ ਜਦੋਂ 7 ਦਸੰਬਰ ਦੀ ਰਾਤ ਨੂੰ ਅਚਾਨਕ ਸੰਗੀਤਾ ਘਰੋਂ ਭੱਜ ਗਈ। 

ਸਵੇਰੇ ਜਦੋਂ ਪਤੀ ਵਿਕਰਮ ਜਾਗਿਆ ਤਾਂ ਉਸ ਨੂੰ ਸੰਗੀਤਾ ਘਰ ਵਿੱਚ ਕਿਤੇ ਵੀ ਦਿਖਾਈ ਨਹੀਂ ਦਿੱਤੀ, ਅਤੇ ਘਰ ਵਿੱਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਅਤੇ ਦੋ ਲੱਖ ਰੁਪਏ ਦੀ ਨਕਦੀ ਵੀ ਗਾਇਬ ਸੀ। ਵਿਕਰਮ ਨੇ ਗੁੰਮ ਹੋਏ ਗਹਿਣਿਆਂ ਦੀ ਕੀਮਤ 3 ਲੱਖ ਦੇ ਕਰੀਬ ਦੱਸੀ ਹੈ।

ਵਿਕਰਮ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਸੰਗੀਤਾ ਦੀ ਸਹਿਮਤੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਅਕਸਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਫ਼ੋਨ 'ਤੇ ਗੱਲ ਕਰਦੀ ਰਹਿੰਦੀ ਸੀ। ਪੁਲਿਸ ਨੇ ਪੀੜਤ ਵਿਕਰਮ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Location: India, Haryana, Ambala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement