ਕਾਂਗਰਸ ਨੇ ਨੋਟਬੰਦੀ 'ਤੇ 'ਵਾਈਟ ਪੇਪਰ' ਲਿਆਉਣ ਦੀ ਕੀਤੀ ਮੰਗ
Published : Nov 9, 2022, 9:36 am IST
Updated : Nov 9, 2022, 10:36 am IST
SHARE ARTICLE
Congress demanded to bring a 'white paper' on demonetisation
Congress demanded to bring a 'white paper' on demonetisation

ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਨੋਟਬੰਦੀ ਇੱਕ "ਸੰਗਠਿਤ ਲੁੱਟ" ਸੀ।

 

ਨਵੀਂ ਦਿੱਲੀ: ਨੋਟਬੰਦੀ ਦੇ ਛੇ ਸਾਲ ਪੂਰੇ ਹੋਣ ’ਤੇ ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਦੇ ਇਸ ਕਦਮ ਨਾਲ ਸਰਕੂਲੇਸ਼ਨ ਵਿੱਚ ਨਕਦੀ ਵਿੱਚ 72 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਸਰਕਾਰ ਨੂੰ ਇਸ ਬਾਰੇ ‘ਵਾਈਟ ਪੇਪਰ’ ਲਿਆਉਣਾ ਚਾਹੀਦਾ ਹੈ।

ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਨੋਟਬੰਦੀ ਇੱਕ "ਸੰਗਠਿਤ ਲੁੱਟ" ਸੀ।
ਉਨ੍ਹਾਂ ਨੇ ਟਵੀਟ ਕੀਤਾ, "ਉਨ੍ਹਾਂ 150 ਤੋਂ ਵੱਧ ਲੋਕਾਂ ਨੂੰ ਸ਼ਰਧਾਂਜਲੀ ਜਿਨ੍ਹਾਂ ਨੇ ਨੋਟਬੰਦੀ ਦੀ ਤ੍ਰਾਸਦੀ ਦੇ ਕਾਰਨ ਆਪਣੀ ਜਾਨ ਗਵਾ ਦਿੱਤੀ।ਕੀ ਪ੍ਰਧਾਨ ਮੰਤਰੀ ਮੋਦੀ ਇਸ ਘਾਤਕ ਅਸਫਲਤਾ ਲਈ ਮੁਆਫੀ ਮੰਗਣਗੇ?" ਰਾਹੁਲ ਗਾਂਧੀ ਨੇ ਆਰੋਪ ਲਗਾਇਆ ਕਿ ਨੋਟਬੰਦੀ ਪੇਪੀਐੱਮ ਦੁਆਰਾ ਜਾਣਬੁੱਝ ਕੇ ਉਠਾਇਆ ਗਿਆ ਕਦਮ ਸੀ ਤਾ ਕਿ ਉਨ੍ਹਾਂ ਉਦਯੋਗਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਇਆ ਸਕੇ।

ਪਾਰਟੀ ਨੇਤਾ ਗੌਰਵ ਵੱਲਭ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੋਟਬੰਦੀ ਦੀ ਇਸ ਭਿਆਨਕ ਅਸਫਲਤਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, "8 ਨਵੰਬਰ, 2016 ਨੂੰ ਸਾਰਿਆਂ ਨੂੰ ਯਾਦ ਹੋਵੇਗਾ। ਭਾਰਤ ਦੀ ਅਰਥਵਿਵਸਥਾ ਨੂੰ ਤਬਾਹ ਕਰਨ ਦੇ ਫੈਸਲੇ ਦੀ ਛੇਵੀਂ ਵਰ੍ਹੇਗੰਢ ਹੈ। ਨੋਟਬੰਦੀ ਦੇ 50 ਦਿਨ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਸਰਕਾਰ ਨੇ ਨੋਟਬੰਦੀ ਦਾ ਨਾਂ ਹੀ ਨਹੀਂ ਲਿਆ।" 

ਵੱਲਭ ਨੇ ਦਾਅਵਾ ਕੀਤਾ, "ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸੰਗਠਿਤ ਲੁੱਟ ਸਰਕਾਰ ਦੁਆਰਾ 8 ਨਵੰਬਰ, 2016 ਨੂੰ ਨੋਟਬੰਦੀ ਰਾਹੀਂ ਕੀਤੀ ਗਈ ਸੀ।" ਉਨ੍ਹਾਂ ਨੇ ਕਿਹਾ, ''ਕੈਸ਼-ਇਨ-ਸਰਕੁਲੇਸ਼ਨ ਹੈ ਉਹ 72 ਫੀਸਦ ਤੱਕ ਵਧਿਆ ਹੈ। 2016 'ਚ ਅਰਥਵਿਵਸਥਾ 'ਚ ਕੈਸ਼ ਇਨ ਸਰਕੂਲੇਸ਼ਨ 17.97 ਲੱਖ ਕਰੋੜ ਰੁਪਏ ਸੀ, ਜੋ ਅੱਜ ਵਧ ਕੇ 30.88 ਲੱਖ ਕਰੋੜ ਰੁਪਏ ਹੋ ਗਿਆ ਹੈ। ਕਾਲਾ ਧਨ ਘੱਟ ਨਹੀਂ ਹੋਇਆ, ਸਵਿਸ ਬੈਂਕਾਂ 'ਚ ਭਾਰਤੀਆਂ ਦਾ ਪੈਸਾ 14 ਸਾਲ ਦੇ ਉੱਚ ਪੱਧਰ 'ਤੇ ਹੈ। ਨਕਲੀ ਨੋਟ ਵੀ ਨਹੀਂ ਘਟੇ, RBI ਦੀ 2021-22 ਦੀ ਰਿਪੋਰਟ ਮੁਤਾਬਕ 500 ਰੁਪਏ ਦੇ ਨਕਲੀ ਨੋਟਾਂ 'ਚ 102 ਫੀਸਦੀ, 2000 ਦੇ ਨਕਲੀ ਨੋਟਾਂ 'ਚ 55 ਫੀਸਦੀ ਦਾ ਵਾਧਾ ਹੋਇਆ ਹੈ।500 ਅਤੇ 2000 ਰੁਪਏ ਦੇ ਨੋਟ ਚਲਨ 'ਚ ਆਏ ਸਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement