ਖੇਡਾਂ 'ਚ ਸੱਟੇ ਨੂੰ ਕਾਨੂੰਨੀ ਰੂਪ ਦੇਣ ਦੀ ਕੋਈ ਯੋਜਨਾ ਨਹੀਂ: ਕੇਂਦਰੀ ਮੰਤਰੀ
Published : Aug 9, 2018, 11:05 am IST
Updated : Aug 9, 2018, 11:05 am IST
SHARE ARTICLE
Sports Minister Rajyavardhan Singh Rathore
Sports Minister Rajyavardhan Singh Rathore

ਸਰਕਾਰ ਦੀ ਵੱਖ-ਵੱਖ ਖੇਡ ਮੁਕਾਬਲਿਆਂ 'ਚ ਹਾਰ ਜਿੱਤ ਲਈ ਲੱਗਣ ਵਾਲੇ ਸੱਟੇ ਨੂੰ ਕਾਨੂੰਨੀ ਦਰਜਾ ਦੇਣ ਦੀ ਯੋਜਨਾ ਨਹੀਂ ਹੈ................

ਨਵੀਂ ਦਿੱਲੀ : ਸਰਕਾਰ ਦੀ ਵੱਖ-ਵੱਖ ਖੇਡ ਮੁਕਾਬਲਿਆਂ 'ਚ ਹਾਰ ਜਿੱਤ ਲਈ ਲੱਗਣ ਵਾਲੇ ਸੱਟੇ ਨੂੰ ਕਾਨੂੰਨੀ ਦਰਜਾ ਦੇਣ ਦੀ ਯੋਜਨਾ ਨਹੀਂ ਹੈ। ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌਰ ਨੇ ਅੱਜ ਰਾਜ ਸਭਾ 'ਚ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਕਾਨੂੰਨ ਕਮਿਸ਼ਨ ਨੇ ਸਰਕਾਰ ਨੂੰ ਪੰਜ ਜੁਲਾਈ 2018 ਨੂੰ ਪੇਸ਼ ਅਪਣੀ ਰੀਪੋਰਟ 'ਕਾਨੂੰਨੀ ਰੂਪਰੇਖਾ' : ਭਾਰਤ 'ਚ ਕ੍ਰਿਕਟ ਸਮੇਤ ਹੋਰ ਖੇਡਾਂ 'ਚ ਜੂਆ ਅਤੇ ਖੇਡ ਸੱਟੇਬਾਜ਼ੀ 'ਚ ਦਸਿਆ ਕਿ ਮੌਜੂਦਾ ਸਮੇਂ 'ਚ ਭਾਰਤ 'ਚ ਸੱਟੇਬਾਜ਼ੀ ਅਤੇ ਜੂਏ ਨੂੰ ਕਾਨੂੰਨੀ ਰੂਪ ਦੇਣਾ ਵਿਚਾਰ ਅਧੀਨ ਨਹੀਂ ਹੈ।

 ਰਾਠੌਰ ਨੇ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਕਿਹਾ ਕਿ ਸੱਟੇਬਾਜ਼ੀ ਅਤੇ ਜੂਆ ਕਾਨੂੰਨ ਵਿਵਸਥਾ ਨਾਲ ਜੁੜਿਆ ਹੋਣ ਕਾਰਨ ਗੰਭੀਰ ਵਿਸ਼ਾ ਹੈ ਅਤੇ ਇਹ ਸੂਬਾਈ ਸੂਚੀ ਦਾ ਵਿਸ਼ਾ ਹੈ। ਇਸ ਲਈ ਸੂਬਾਈ ਅਥਾਰਟੀ ਦੇ ਅਧਿਕਾਰੀ ਗ਼ੈਰ ਕਾਨੂੰਨੀ ਖੇਡ ਦੇ ਰੂਪ 'ਚ ਸਰਗਰਮ ਸੱਟੇਬਾਜ਼ੀ ਮਾਰਕੀਟ 'ਤੇ ਕਾਬੂ ਪਾਉਣ ਲਈ ਜਵਾਬਦੇਹ ਹਨ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement