Raja Raghuvanshi Murder Case : ਰਾਜਾ ਰਘੂਵੰਸ਼ੀ ਮਾਂ ਦਾ ਬਿਆਨ ਆਇਆ ਸਾਹਮਣੇ
Published : Jun 9, 2025, 1:49 pm IST
Updated : Jun 9, 2025, 2:10 pm IST
SHARE ARTICLE
Raja Raghuvanshi's Mother's Statement comes to Light Latest News in Punjabi
Raja Raghuvanshi's Mother's Statement comes to Light Latest News in Punjabi

Raja Raghuvanshi Murder Case : ਕਿਹਾ, ਸੋਨਮ ਦੋਸ਼ੀ ਤਾਂ ਦਿਉ ਫਾਂਸੀ, ਜੇ ਬੇਕਸੂਰ ਤਾਂ ਕਰੋ ਰਿਹਾਅ

Raja Raghuvanshi's Mother's Statement comes to Light Latest News in Punjabi : ਇੰਦੌਰ : ਮੇਘਾਲਿਆ ਵਿਚ ਲਾਪਤਾ ਹੋਣ ਤੋਂ ਬਾਅਦ ਸੋਨਮ ਰਘੂਵੰਸ਼ੀ ਦੀ ਗ੍ਰਿਫ਼ਤਾਰੀ ’ਤੇ ਰਾਜਾ ਰਘੂਵੰਸ਼ੀ ਦੀ ਮਾਂ ਉਮਾ ਰਘੂਵੰਸ਼ੀ ਦਾ ਬਿਆਨ ਸਾਹਮਣੇ ਆਇਆ ਹੈ। ਉਸ ਦੇ ਬਿਆਨ ਨੇ ਇਸ ਮਾਮਲੇ ਵਿਚ ਇਕ ਨਵੀਂ ਗੱਲ ਸਾਹਮਣੇ ਲਿਆਂਦੀ ਹੈ। ਰਾਜਾ ਰਘੂਵੰਸ਼ੀ ਦੀ ਮਾਂ ਨੇ ਕਿਹਾ, ਜੇ ਸੋਨਮ ਮੇਰੇ ਪੁੱਤਰ ਨੂੰ ਪਿਆਰ ਕਰਦੀ ਹੁੰਦੀ ਤਾਂ ਉਹ ਮੇਰੇ ਪੁੱਤਰ ਨੂੰ ਮਰਨ ਲਈ ਨਾ ਛੱਡਦੀ। 

ਰਘੂਵੰਸ਼ੀ ਦੀ ਮਾਂ ਨੇ ਅੱਗੇ ਕਿਹਾ, ਇਸ ਪਿੱਛੇ ਸਾਰੇ ਲੋਕਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਮੈਨੂੰ ਨਹੀਂ ਪਤਾ ਕਿ ਰਾਜ ਕੁਸ਼ਵਾਹਾ ਕੌਣ ਹੈ। ਸੋਨਮ ਨੇ ਅਪਣਾ ਹਨੀਮੂਨ ਪਲਾਨ ਕੀਤਾ ਸੀ। ਸੋਨਮ ਨੇ ਅਪਣੀ ਵਾਪਸੀ ਦੀਆਂ ਟਿਕਟਾਂ ਵੀ ਬੁੱਕ ਨਹੀਂ ਕਰਵਾਈਆਂ ਸਨ।

ਮੀਡੀਆ ਨਾਲ ਗੱਲ ਕਰਦੇ ਹੋਏ ਰਾਜਾ ਦੀ ਮਾਂ ਨੇ ਅੱਗੇ ਕਿਹਾ, 'ਜੇ ਸੋਨਮ ਰਾਜਾ ਦੇ ਕਤਲ ਵਿਚ ਸ਼ਾਮਲ ਹੈ ਤਾਂ ਉਸ ਨੂੰ ਫਾਂਸੀ ਦੇ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਫੜੇ ਗਏ ਤਿੰਨ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੋਨਮ ਮੇਰੇ ਨਾਲ ਚੰਗਾ ਵਿਵਹਾਰ ਕਰਦੀ ਸੀ ਤੇ ਜਦੋਂ ਵੀ ਮਿਲਦੀ ਸੀ ਤਾਂ ਜੱਫੀ ਪਾ ਕੇ ਮਿਲਦੀ ਸੀ। ਜੇ ਸੋਨਮ ਦਾ ਇਸ ਮਾਮਲੇ ਵਿਚ ਕੋਈ ਹੱਥ ਨਹੀਂ ਹੈ ਤਾਂ ਉਸ ਨੂੰ ਮੁਲਜ਼ਮ ਨਹੀਂ ਬਣਾਇਆ ਜਾਣਾ ਚਾਹੀਦਾ।

ਮਾਂ ਨੇ ਅੱਗੇ ਕਿਹਾ, ਪੁਲਿਸ ਨੇ ਸਵੇਰੇ ਇਹ ਵੀ ਨਹੀਂ ਦਸਿਆ ਕਿ ਸੋਨਮ ਮਿਲ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। 

ਰਾਜਾ ਦੀ ਮਾਂ ਨੇ ਮੀਡੀਆ ਨੂੰ ਅੱਗੇ ਦਸਿਆ, 'ਸੋਨਮ ਨੇ ਹਨੀਮੂਨ ਲਈ ਟਿਕਟਾਂ ਬੁੱਕ ਕਰਵਾਈਆਂ ਸਨ ਅਤੇ ਹੋ ਸਕਦਾ ਹੈ ਕਿ ਉਸ ਨੇ ਸ਼ਿਲਾਂਗ ਦੀ ਅਪਣੀ ਯਾਤਰਾ ਵਧਾ ਦਿਤੀ ਹੋਵੇ ਕਿਉਂਕਿ ਮੇਰੇ ਪੁੱਤਰ ਨੂੰ ਇਸ ਜਗ੍ਹਾ ਬਾਰੇ ਨਹੀਂ ਪਤਾ ਸੀ। ਉਮਾ ਰਘੂਵੰਸ਼ੀ ਨੇ ਅੱਗੇ ਕਿਹਾ ਸੋਨਮ ਦੀ ਮਾਂ ਨੇ ਦਸਿਆ ਕਿ ਉਹ ਪਿਛਲੇ ਸਾਲ ਸ਼ਿਲਾਂਗ ਗਏ ਸਨ।

ਰਾਜ ਕੁਸ਼ਵਾਹਾ ਬਾਰੇ ਸੋਨਮ ਦੀ ਮਾਂ ਦਾ ਬਿਆਨ : 
ਜਦੋਂ ਮੀਡੀਆ ਨੇ ਉਨਾਂ ਤੋਂ ਰਾਜ ਕੁਸ਼ਵਾਹਾ ਬਾਰੇ ਪੁੱਛਿਆ ਤਾਂ ਰਾਜਾ ਰਘੂਵੰਸ਼ੀ ਦੀ ਮਾਂ ਨੇ ਕਿਹਾ, 'ਮੈਨੂੰ ਰਾਜ ਕੁਸ਼ਵਾਹਾ ਬਾਰੇ ਨਹੀਂ ਪਤਾ, ਸੋਨਮ ਦੇ ਮਾਪੇ ਸ਼ਾਇਦ ਉਸ ਬਾਰੇ ਜਾਣਦੇ ਹਨ। ਸਾਡੇ ਬੱਚੇ ਕਦੇ ਵੀ ਅਪਣੇ ਮਾਪਿਆਂ ਤੋਂ ਕੁੱਝ ਨਹੀਂ ਲੁਕਾਉਂਦੇ ਅਤੇ ਕਦੇ ਵੀ ਕਿਸੇ ਨਾਲ ਗਲਤ ਨਹੀਂ ਕਰ ਸਕਦੇ।'
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement