Raja Raghuvanshi Murder Case : ਸੋਨਮ ਰਘੂਵੰਸ਼ੀ ਦੀ ਗ੍ਰਿਫ਼ਤਾਰੀ 'ਤੇ ਪਿਤਾ ਬੋਲੇ, 'ਮੇਰੀ ਧੀ ਬੇਕਸੂਰ’
Published : Jun 9, 2025, 2:09 pm IST
Updated : Jun 9, 2025, 2:10 pm IST
SHARE ARTICLE
Father Says on Sonam Raghuvanshi's Arrest, 'My daughter is innocent' Latest News in Punjabi
Father Says on Sonam Raghuvanshi's Arrest, 'My daughter is innocent' Latest News in Punjabi

Raja Raghuvanshi Murder Case : ਕਿਹਾ, ਮੈਂ ਅਮਿਤ ਸ਼ਾਹ ਨਾਲ ਕਰਾਂਗਾ ਮੁਲਾਕਾਤ

Father Says on Sonam Raghuvanshi's Arrest, 'My daughter is innocent' Latest News in Punjabi : ਨਵੀਂ ਦਿੱਲੀ: ਇੰਦੌਰ ਜੋੜੇ ਦੇ ਰਾਜਾ ਰਘੂਵੰਸ਼ੀ ਕਤਲ ਕੇਸ ਵਿਚ ਸੋਨਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿਤਾ ਦੇਵੀ ਸਿੰਘ ਦਾ ਬਿਆਨ ਆਇਆ ਹੈ। ਉਸ ਨੇ ਇਸ ਮਾਮਲੇ ਵਿਚ ਮੇਘਾਲਿਆ ਪੁਲਿਸ 'ਤੇ ਦੋਸ਼ ਲਗਾਇਆ ਹੈ ਤੇ ਕਿਹਾ ਹੈ ਕਿ ਪੁਲਿਸ ਉਸ ਦੀ ਧੀ ਬਾਰੇ ਝੂਠੇ ਦਾਅਵੇ ਕਰ ਰਹੀ ਹੈ।

ਸੋਨਮ ਰਘੂਵੰਸ਼ੀ ਦੇ ਪਿਤਾ ਦੇਵੀ ਸਿੰਘ ਕਹਿੰਦੇ ਹਨ, ਮੇਰੀ ਧੀ ਬੇਕਸੂਰ ਹੈ। ਮੈਨੂੰ ਅਪਣੀ ਧੀ 'ਤੇ ਭਰੋਸਾ ਹੈ। ਉਹ ਅਪਣੇ ਪਤੀ ਨੂੰ ਨਹੀਂ ਮਾਰ ਸਕਦੀ।

ਦੇਵੀ ਸਿੰਘ ਨੇ ਅੱਗੇ ਕਿਹਾ, ਉਨ੍ਹਾਂ ਨੇ ਦੋਵਾਂ ਪਰਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਸੀ। ਮੇਘਾਲਿਆ ਪੁਲਿਸ ਸ਼ੁਰੂ ਤੋਂ ਹੀ ਝੂਠ ਬੋਲ ਰਹੀ ਹੈ। ਮੇਰੀ ਧੀ ਬੀਤੀ ਰਾਤ ਗਾਜ਼ੀਪੁਰ ਦੇ ਇਕ ਢਾਬੇ 'ਤੇ ਆਈ ਅਤੇ ਅਪਣੇ ਭਰਾ ਨੂੰ ਬੁਲਾਇਆ। ਪੁਲਿਸ ਢਾਬੇ 'ਤੇ ਗਈ ਅਤੇ ਉੱਥੋਂ ਉਸ ਨੂੰ ਲੈ ਗਈ। ਮੈਂ ਅਪਣੀ ਧੀ ਨਾਲ ਗੱਲ ਵੀ ਨਹੀਂ ਕਰ ਸਕਿਆ। ਮੇਰੀ ਧੀ ਅਜਿਹਾ ਕਿਉਂ ਕਰੇਗੀ? ਮੇਘਾਲਿਆ ਪੁਲਿਸ ਝੂਠ ਬੋਲ ਰਹੀ ਹੈ। ਮੇਰੀ ਧੀ ਖ਼ੁਦ ਗਾਜ਼ੀਪੁਰ ਪਹੁੰਚ ਗਈ।

ਸੋਨਮ ਦੇ ਪਿਤਾ ਨੇ ਅੱਗੇ ਕਿਹਾ, 'ਉਸ ਨੂੰ ਮੇਘਾਲਿਆ ਵਿਚ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਅਸੀਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਫਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਅਤੇ ਸੀਬੀਆਈ ਜਾਂਚ ਦੀ ਮੰਗ ਕਰਨ ਬਾਰੇ ਸੋਚ ਰਹੇ ਸੀ। ਮੇਘਾਲਿਆ ਪੁਲਿਸ ਕਹਾਣੀਆਂ ਘੜ ਰਹੀ ਹੈ। ਸੀਬੀਆਈ ਜਾਂਚ ਸ਼ੁਰੂ ਹੋਣ ਦਿਉ, ਪੁਲਿਸ ਸਟੇਸ਼ਨ (ਮੇਘਾਲਿਆ ਵਿਚ) ਦੇ ਸਾਰੇ ਅਧਿਕਾਰੀ ਸਲਾਖਾਂ ਪਿੱਛੇ ਹੋਣਗੇ।

ਮੇਘਾਲਿਆ ਤੋਂ 17 ਦਿਨਾਂ ਤੋਂ ਲਾਪਤਾ ਸੋਨਮ ਗਾਜ਼ੀਪੁਰ ਦੇ ਨੰਦਗੰਜ ਦੇ ਇਕ ਢਾਬੇ 'ਤੇ ਪ੍ਰੇਸ਼ਾਨ ਹਾਲਤ ਵਿਚ ਮਿਲੀ। ਪੁਲਿਸ ਸੁਪਰਡੈਂਟ ਡਾ. ਇਰਾਜ ਰਾਜਾ ਨੇ ਕਿਹਾ ਕਿ ਸੋਨਮ ਨੇ ਪਹਿਲਾਂ ਅਪਣੇ ਪਰਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਉਨ੍ਹਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਇਹ ਸਾਨੂੰ ਉੱਥੋਂ ਦੀ ਪੁਲਿਸ ਤੋਂ ਪਤਾ ਲੱਗਾ ਹੈ। ਫਿਲਹਾਲ, ਅਸੀਂ ਉਸ ਨੂੰ ਨੰਦਗੰਜ ਢਾਬੇ ਤੋਂ ਲਿਆ ਕੇ ਵਨ ਸਟਾਪ ਸੈਂਟਰ ਵਿਚ ਰੱਖਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement