ਭਾਰਤ ’ਚ ਕੋਵਿਡ-19 ਦੇ ਨਵੇਂ ਰੂਪ ਐਕਸ.ਐਫ.ਜੀ. ਦੇ 163 ਮਾਮਲੇ ਸਾਹਮਣੇ ਆਏ : ਇਨਸਾਕੋਗ 
Published : Jun 9, 2025, 10:54 pm IST
Updated : Jun 9, 2025, 10:54 pm IST
SHARE ARTICLE
Covid-19
Covid-19

ਪਿਛਲੇ 48 ਘੰਟਿਆਂ ’ਚ 769 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਭਾਰਤ ’ਚ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6,000 ਦੇ ਅੰਕੜੇ ਨੂੰ ਪਾਰ ਕਰ ਗਈ

ਨਵੀਂ ਦਿੱਲੀ : ਭਾਰਤ ’ਚ ਹੁਣ ਤਕ ਕੋਵਿਡ-19 ਦੇ ਨਵੇਂ ਰੂਪ ਐਕਸ.ਐਫ.ਜੀ. ਦੇ 163 ਮਾਮਲੇ ਸਾਹਮਣੇ ਆਏ ਹਨ। ‘ਦ ਲੈਂਸੇਟ ਜਰਨਲ’ ਦੇ ਇਕ ਲੇਖ ਮੁਤਾਬਕ ਰੀਕੰਬੀਨੈਂਟ ਐਕਸ.ਐਫ.ਜੀ. ਵੇਰੀਐਂਟ ਵਿਚ ਚਾਰ ਪ੍ਰਮੁੱਖ ਸਪਾਈਕ ਮਿਊਟੇਸ਼ਨ ਹਨ ਅਤੇ ਕੈਨੇਡਾ ਵਿਚ ਇਸ ਦਾ ਸ਼ੁਰੂਆਤੀ ਪਤਾ ਲੱਗਣ ਤੋਂ ਬਾਅਦ ਇਹ ਤੇਜ਼ੀ ਨਾਲ ਪੂਰੀ ਦੁਨੀਆ ’ਚ ਫੈਲਿਆ ਹੈ।

ਇੰਡੀਅਨ ਸਾਰਸ-ਕੋਵ-2 ਜੀਨੋਮਿਕਸ ਕੰਸੋਰਟੀਅਮ (ਆਈ.ਐਨ.ਐਸ.ਏ.ਸੀ.ਓ.ਜੀ.) ਦੇ ਅੰਕੜਿਆਂ ਅਨੁਸਾਰ, ਕੋਵਿਡ-19 ਪੈਦਾ ਕਰਨ ਵਾਲੇ ਵਾਇਰਸ ਦਾ ਐਕਸ.ਐਫ.ਜੀ. ਰੂਪ ਕੁਲ 163 ਨਮੂਨਿਆਂ ’ਚ ਪਾਇਆ ਗਿਆ ਹੈ- ਸੱਭ ਤੋਂ ਵੱਧ (89) ਮਹਾਰਾਸ਼ਟਰ ’ਚ, ਇਸ ਤੋਂ ਬਾਅਦ ਤਾਮਿਲਨਾਡੂ (16), ਕੇਰਲ (15), ਗੁਜਰਾਤ (11) ਅਤੇ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪਛਮੀ ਬੰਗਾਲ (ਛੇ-ਛੇ)। 

ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਮਈ ’ਚ ਐਕਸ.ਐਫ.ਜੀ. ਰੂਪ ਦੇ 159 ਨਮੂਨਿਆਂ ਦਾ ਪਤਾ ਲਗਾਇਆ ਗਿਆ ਸੀ, ਜਦਕਿ ਅਪ੍ਰੈਲ ’ਚ ਇਸ ਲਈ ਦੋ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਅਤੇ ਜੂਨ ’ਚ ਦੋ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਕੇਂਦਰੀ ਸਿਹਤ ਮੰਤਰਾਲੇ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਪਿਛਲੇ 48 ਘੰਟਿਆਂ ’ਚ 769 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਭਾਰਤ ’ਚ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement