Modi Cabinet 2024: ਮੋਦੀ ਸਰਕਾਰ 3.0 'ਚ ਫ਼ਿਰ ਸ਼ਾਮਲ ਹੋਏ ਅਮਿਤ ਸ਼ਾਹ , ਦੂਜੀ ਵਾਰ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ
Published : Jun 9, 2024, 8:43 pm IST
Updated : Jun 9, 2024, 8:43 pm IST
SHARE ARTICLE
Amit Shah
Amit Shah

ਹਾਲਾਂਕਿ ਸ਼ਾਹ ਇਸ ਵਾਰ ਕਿਹੜਾ ਮੰਤਰਾਲਾ ਸੰਭਾਲਣਗੇ, ਇਹ ਮੰਤਰਾਲਿਆਂ ਦੀ ਵੰਡ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ

Modi Cabinet 2024: ਮੋਦੀ ਸਰਕਾਰ 3.0 'ਚ ਅਮਿਤ ਸ਼ਾਹ ਨੇ ਵੀ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਰਹਿ ਚੁੱਕੇ ਹਨ। ਹਾਲਾਂਕਿ ਸ਼ਾਹ ਇਸ ਵਾਰ ਕਿਹੜਾ ਮੰਤਰਾਲਾ ਸੰਭਾਲਣਗੇ, ਇਹ ਮੰਤਰਾਲਿਆਂ ਦੀ ਵੰਡ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਅਮਿਤ ਸ਼ਾਹ ਤੋਂ ਇਲਾਵਾ ਰਾਜਨਾਥ ਸਿੰਘ, ਨਿਤਿਨ ਗਡਕਰੀ, ਸ਼ਿਵਰਾਜ ਸਿੰਘ ਚੌਹਾਨ, ਪੀਯੂਸ਼ ਗੋਇਲ, ਮਨੋਹਰ ਲਾਲ ਖੱਟਰ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।

2019 ਵਿੱਚ ਜਦੋਂ ਭਾਜਪਾ ਨੂੰ 303 ਸੀਟਾਂ ਮਿਲੀਆਂ ਤਾਂ ਅਮਿਤ ਸ਼ਾਹ ਸਰਕਾਰ ਵਿੱਚ ਸ਼ਾਮਲ ਹੋਏ ਅਤੇ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਿਆ। ਜਦੋਂ ਉਹ ਗ੍ਰਹਿ ਮੰਤਰੀ ਸਨ, ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾ ਦਿੱਤਾ ਗਿਆ ਸੀ ਅਤੇ ਜੰਮੂ-ਕਸ਼ਮੀਰ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਸੀ। ਇਸ ਤੋਂ ਇਲਾਵਾ ਜਦੋਂ ਅਮਿਤ ਸ਼ਾਹ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਲੈ ਕੇ ਆਏ ਸਨ ਤਾਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ। ਹਾਲਾਂਕਿ, ਹੁਣ ਦੇਸ਼ ਵਿੱਚ CAA ਲਾਗੂ ਹੋ ਗਿਆ ਹੈ ਅਤੇ ਇਸ ਕਾਨੂੰਨ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਹੈ। ਮੋਦੀ ਸਰਕਾਰ 2.0 'ਚ ਅਮਿਤ ਸ਼ਾਹ ਦੇ ਇਹ ਦੋ ਵੱਡੇ ਫੈਸਲੇ ਹਮੇਸ਼ਾ ਯਾਦ ਰਹਿਣਗੇ। ਆਪਣੇ ਫੈਸਲਿਆਂ ਕਾਰਨ ਅਮਿਤ ਸ਼ਾਹ ਨੂੰ ਬਹੁਤ ਸਖਤ ਗ੍ਰਹਿ ਮੰਤਰੀ ਮੰਨਿਆ ਜਾਂਦਾ ਹੈ।

2013 ਵਿੱਚ ਜਦੋਂ ਨਰਿੰਦਰ ਮੋਦੀ ਨੂੰ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਗਿਆ ਸੀ ਤਾਂ ਉਨ੍ਹਾਂ ਦੀ ਨਜ਼ਰ ਯੂਪੀ ਉੱਤੇ ਸੀ ਕਿਉਂਕਿ ਇਥੇ ਸਭ ਤੋਂ ਵੱਧ ਲੋਕ ਸਭਾ ਦੀਆਂ 80 ਸੀਟਾਂ ਸਨ। ਇਸੇ ਕਰਕੇ ਅਮਿਤ ਸ਼ਾਹ ਯੂਪੀ ਦੇ ਇੰਚਾਰਜ ਬਣੇ ਸੀ ਅਤੇ ਭਾਜਪਾ ਨੇ ਯੂਪੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 71 ਸੀਟਾਂ ਜਿੱਤੀਆਂ, ਜਦੋਂ ਕਿ ਇਸ ਦੇ ਸਹਿਯੋਗੀ ਅਪਨਾ ਦਲ (ਐਸ) ਨੇ ਦੋ ਸੀਟਾਂ ਜਿੱਤੀਆਂ। ਯੂਪੀ ਦੀ ਬਦੌਲਤ ਭਾਜਪਾ ਨੇ ਕੇਂਦਰ ਵਿੱਚ 282 ਸੀਟਾਂ ਜਿੱਤੀਆਂ ਸਨ। ਹਾਲਾਂਕਿ, ਮੋਦੀ ਦੇ ਪਹਿਲੇ ਕਾਰਜਕਾਲ ਦੌਰਾਨ, ਅਮਿਤ ਸ਼ਾਹ ਸਰਕਾਰ ਵਿੱਚ ਸ਼ਾਮਲ ਨਹੀਂ ਹੋਏ ਅਤੇ ਪਾਰਟੀ ਦੀ ਕਮਾਨ ਸੰਭਾਲੀ। ਉਸ ਸਰਕਾਰ ਵਿੱਚ ਰਾਜਨਾਥ ਸਿੰਘ ਗ੍ਰਹਿ ਮੰਤਰੀ ਅਤੇ ਅਰੁਣ ਜੇਤਲੀ ਵਿੱਤ ਮੰਤਰੀ ਬਣੇ ਸਨ।

ਗੁਜਰਾਤ ਦੇ ਗ੍ਰਹਿ ਮੰਤਰੀ ਸਨ ਅਮਿਤ ਸ਼ਾਹ 

ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਅਮਿਤ ਸ਼ਾਹ ਗੁਜਰਾਤ ਦੇ ਗ੍ਰਹਿ ਮੰਤਰੀ ਸਨ। ਉਨ੍ਹਾਂ ਪਹਿਲੀ ਵਾਰ ਸਰਖੇਜ ਵਿਧਾਨ ਸਭਾ ਤੋਂ ਉਪ ਚੋਣ ਲੜੀ ਸੀ ਅਤੇ ਕਰੀਬ 25 ਹਜ਼ਾਰ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।

  7 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਅਮਿਤ ਸ਼ਾਹ

ਇਸ ਵਾਰ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਅਮਿਤ ਸ਼ਾਹ ਨੇ ਗਾਂਧੀਨਗਰ ਸੀਟ ਤੋਂ ਕਾਂਗਰਸ ਉਮੀਦਵਾਰ ਸੋਨਲ ਰਮਨਭਾਈ ਪਟੇਲ ਨੂੰ ਕਰੀਬ ਸਾਢੇ ਸੱਤ ਲੱਖ ਵੋਟਾਂ ਨਾਲ ਹਰਾਇਆ ਹੈ। ਜਿੱਥੇ ਅਮਿਤ ਸ਼ਾਹ ਨੂੰ 10 ਲੱਖ 10 ਹਜ਼ਾਰ 972 ਵੋਟਾਂ ਮਿਲੀਆਂ। ਜਦੋਂਕਿ ਕਾਂਗਰਸ ਉਮੀਦਵਾਰ ਸੋਨਲ ਨੂੰ ਸਿਰਫ਼ 2 ਲੱਖ 66 ਹਜ਼ਾਰ 256 ਲੋਕਾਂ ਨੇ ਹੀ ਵੋਟ ਪਾਈ। ਪਿਛਲੀਆਂ ਚੋਣਾਂ ਵਿੱਚ ਅਮਿਤ ਸ਼ਾਹ ਨੇ ਕਾਂਗਰਸ ਦੇ ਚਤੁਰ ਸਿੰਘ ਚਾਵੜਾ ਨੂੰ ਸਾਢੇ ਪੰਜ ਲੱਖ ਵੋਟਾਂ ਨਾਲ ਹਰਾਇਆ ਸੀ। ਅਮਿਤ ਸ਼ਾਹ ਨੂੰ ਅੱਠ ਲੱਖ 94 ਹਜ਼ਾਰ ਵੋਟਾਂ ਮਿਲੀਆਂ ਸਨ, ਜਦਕਿ ਕਾਂਗਰਸੀ ਉਮੀਦਵਾਰ ਨੂੰ ਤਿੰਨ ਲੱਖ 37 ਹਜ਼ਾਰ ਵੋਟਾਂ ਮਿਲੀਆਂ ਸਨ।

Location: India, Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement