Badrinath Dham : ਸ੍ਰੀ ਬਦਰੀਨਾਥ ਧਾਮ ’ਚ 4 ਤੀਰਥ ਯਾਤਰੀਆਂ ਦੀ ਦਿਲ ਦਾ ਦੌਰਾ ਪੈਣ ਹੋਈ ਮੌਤ 

By : BALJINDERK

Published : Jun 9, 2024, 11:40 am IST
Updated : Jun 9, 2024, 11:40 am IST
SHARE ARTICLE
Badrinath Dham
Badrinath Dham

Badrinath Dham :  ਹੁਣ ਤੱਕ 84 ਯਾਤਰੀ ਗੁਆ ਚੁੱਕੇ ਹਨ ਜਾਨ

Badrinath Dham : ਗੋਪੇਸ਼ਵਰ – ਸ੍ਰੀ ਬਦਰੀਨਾਥ ਧਾਮ ਵਿਚ ਪਰਿਵਾਰ ਨਾਲ ਆਏ 4 ਤੀਰਥ ਯਾਤਰੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਨ੍ਹਾਂ ’ਚ ਉੱਤਰ ਪ੍ਰਦੇਸ਼ ਦੇ 2 ਤੇ ਮਹਾਰਾਸ਼ਟਰ ਤੇ ਹਰਿਆਣਾ ਦਾ ਇੱਕ –ਇੱਕ ਯਾਤਰੀ ਸ਼ਾਮਲ ਹੈ। ਹੁਣ ਤੱਕ ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ, ਹੇਮਕੁੰਟ ਦੀ ਯਾਤਰਾ ’ਤੇ ਆਏ 84 ਤੀਰਥ ਯਾਤਰੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਹੈ।  ਇਨ੍ਹਾਂ ’ਚ ਯਮੁਨੋਤਰੀ ਧਾਮ ਦੀ ਯਾਤਰਾ ਦੌਰਾਨ 20 ਤੇ ਗੰਗੋਤਰੀ ਧਾਮ ਦੀ ਯਾਤਰਾ ’ਤੇ 6 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕੇਦਾਰਨਾਥ ਧਾਮ ਵਿਚ 27, ਬਦਰੀਨਾਥ ਥਾਮ ਵਿਚ 28 ਤੇ ਹੇਮਕੁੰਟ ਵਿਚ 3 ਯਾਤਰੀਆਂ ਦੀ ਮੌਤ ਹੋ ਗਈ ਹੈ। 

ਇਹ ਵੀ ਪੜੋ:High Court : ਸੌਦਾ ਸਾਧ ਦੀ ਪਟੀਸ਼ਨ ’ਤੇ ਪੰਜਾਬ ਤੇ ਸੀ.ਬੀ.ਆਈ. ਨੂੰ ਨਵੇਂ ਨੋਟਿਸ ਜਾਰੀ 

ਪ੍ਰਾਪਤ ਜਾਣਕਾਰੀ ਅਨੁਸਾਰ ਅਪਯਾਗਿਰੀਵੈਂਕਟ ਸੁਧਾਕਰ ਵਾਸੀ ਬਾਇਆਥਾਨਪੱਲੀ, ਰਾਮਕ੍ਰਿਸ਼ਨਪੁਰ ਮਦਾਗਿਰੀ ਆਦਿਲਾਬਾਦ, ਆਂਧਰਾ ਪ੍ਰਦੇਸ਼, ਲਕਸ਼ਮੀ ਦੇਵੀ (56) ਵਾਸੀ 843 ਥਾਣਾ ਸੁਮੇਰਪੁਰ, ਹਮੀਰਪੁਰ ਉੱਤਰ ਪ੍ਰਦੇਸ਼, ਅਰੁਣ ਆਪਾਦਾਸ (68) ਵਾਸੀ ਕਾਕੋਟ ਮਹਾਰਾਸ਼ਟਰ ਦੀ ਤਬੀਅਤ ਖ਼ਰਾਬ ਹੋਣ 'ਤੇ ਉਨ੍ਹਾਂ ਦੀ ਸਿਹਤ ਵਿਗੜ ਗਈ। ਉਸ ਦੇ ਰਿਸ਼ਤੇਦਾਰ ਉਸ ਨੂੰ ਮੁੱਢਲੇ ਸਿਹਤ ਕੇਂਦਰ ਬਦਰੀਨਾਥ ਧਾਮ ਲੈ ਗਏ। ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ । ਬਦਰੀਨਾਥ ਧਾਮ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂ ਬਾਲਸਿੰਘ (45) ਵਾਸੀ ਹਰਿਆਣਾ ਦੀ ਬਦਰੀਨਾਥ ਹਾਈਵੇਅ 'ਤੇ ਪਿੱਪਲਕੋਟੀ 'ਚ ਤਬੀਅਤ ਵਿਗੜਨ 'ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ਗੋਪੇਸ਼ਵਰ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

(For more news apart from  4 pilgrims died of heart attack in Shri Badrinath Dham News in Punjabi, stay tuned to Rozana Spokesman)

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement