Air India Express News: ਏਅਰ ਇੰਡੀਆ ਐਕਸਪ੍ਰੈਸ ਦੀ ਵੱਡੀ ਕਾਰਵਾਈ; ਬੀਮਾਰੀ ਦੀ ਛੁੱਟੀ 'ਤੇ ਗਏ 25 ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ
Published : May 9, 2024, 11:54 am IST
Updated : May 9, 2024, 11:54 am IST
SHARE ARTICLE
Air India Express sacks 25 employees after mass sick leave
Air India Express sacks 25 employees after mass sick leave

ਬਾਕੀਆਂ ਨੂੰ ਕੰਮ 'ਤੇ ਪਰਤਣ ਲਈ ਕਿਹਾ

Air India Express News: ਏਅਰ ਇੰਡੀਆ ਐਕਸਪ੍ਰੈਸ ਨੇ ਘੱਟੋ ਘੱਟ 25 ਕੈਬਿਨ ਕਰੂ ਮੈਂਬਰਾਂ ਨੂੰ ਬਰਖਾਸਤਗੀ ਪੱਤਰ ਜਾਰੀ ਕੀਤੇ ਹਨ, ਜੋ ਬੀਮਾਰੀ ਦੀ ਛੁੱਟੀ ਉਤੇ ਗਏ ਸੀ। ਕੈਬਿਨ ਕਰੂ ਦੀ ਗੈਰਹਾਜ਼ਰੀ ਕਾਰਨ ਏਅਰਲਾਈਨ ਨੂੰ 90 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ।

ਏਅਰਲਾਈਨ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਬੀਮਾਰ ਹੋਣ ਦੀ ਸੂਚਨਾ ਦੇਣ ਵਾਲੇ ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਵੀਰਵਾਰ ਸ਼ਾਮ 4 ਵਜੇ ਤਕ ਕੰਮ 'ਤੇ ਵਾਪਸ ਆਉਣ ਦਾ ਆਦੇਸ਼ ਦਿਤਾ ਹੈ।

ਸੂਤਰਾਂ ਮੁਤਾਬਕ ਏਅਰ ਇੰਡੀਆ ਐਕਸਪ੍ਰੈਸ ਨੇ ਚਾਲਕ ਦਲ ਦੀ ਉਪਲਬਧਤਾ ਨਾ ਹੋਣ ਕਾਰਨ ਵੀਰਵਾਰ ਨੂੰ ਘੱਟੋ-ਘੱਟ 60 ਉਡਾਣਾਂ ਰੱਦ ਕਰ ਦਿਤੀਆਂ। ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਦੇ ਇਕੱਠੇ ਛੁੱਟੀ ’ਤੇ ਜਾਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।

ਏਅਰਲਾਈਨ ਦੇ ਲਗਭਗ 1,400 ਕੈਬਿਨ ਕਰੂ ਮੈਂਬਰ ਹਨ, ਜਿਨ੍ਹਾਂ ਵਿਚੋਂ ਲਗਭਗ 500 ਸੀਨੀਅਰ ਰੈਂਕ ਦੇ ਹਨ। ਏਅਰਲਾਈਨ ਵਿਚ ਕਥਿਤ ਕੁਪ੍ਰਬੰਧਨ ਦੇ ਵਿਰੋਧ ਵਿਚ ਮੰਗਲਵਾਰ ਰਾਤ ਨੂੰ 200 ਤੋਂ ਵੱਧ ਕੈਬਿਨ ਕਰੂ ਮੈਂਬਰਾਂ ਨੇ ਬੀਮਾਰ ਹੋਣ ਦੀ ਸੂਚਨਾ ਕਰਨੀ ਸ਼ੁਰੂ ਕਰ ਦਿਤੀ। ਚਾਲਕ ਦਲ ਦੇ ਮੈਂਬਰਾਂ ਦੀ ਘਾਟ ਕਾਰਨ 90 ਤੋਂ ਵੱਧ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ।

 (For more Punjabi news apart from Air India Express sacks 25 employees after mass sick leave, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement