ਕੋਚਿੰਗ ਹਬ ਕੋਟਾ 'ਚ ਤਿੰਨ ਦਿਨਾਂ 'ਚ ਦੋ ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ
Published : Aug 8, 2018, 12:44 pm IST
Updated : Aug 8, 2018, 12:44 pm IST
SHARE ARTICLE
Suicide
Suicide

ਆਏ ਦਿਨ ਕੋਟਾ ਤੋਂ ਵਿਦਿਆਰਥੀਆਂ ਦੀ ਖੁਦਕੁਸ਼ੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਰਾਜਸਥਾਨ ਦੇ ਕੋਟਾ 'ਚ ਤਿੰਨ ਦਿਨਾਂ ਦੇ ਅੰਦਰ ਦੋ ਵਿਦਿਆਰਥੀਆਂ ਨੇ...

ਕੋਟਾ : ਆਏ ਦਿਨ ਕੋਟਾ ਤੋਂ ਵਿਦਿਆਰਥੀਆਂ ਦੀ ਖੁਦਕੁਸ਼ੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਰਾਜਸਥਾਨ ਦੇ ਕੋਟਾ 'ਚ ਤਿੰਨ ਦਿਨਾਂ ਦੇ ਅੰਦਰ ਦੋ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਹੈ। ਦੇਸ਼ ਦਾ ਕੋਚਿੰਗ ਹਬ ਕੋਟਾ ਇਸ ਸਾਲ ਹੁਣ ਤੱਕ ਤਿਆਰੀ ਕਰ ਰਹੇ 13 ਵਿਦਿਆਰਥੀਆਂ ਦੀ ਮੌਤ ਦਾ ਗਵਾਹ ਬਣ ਚੁੱਕਿਆ ਹੈ। ਤਿੰਨ ਦਿਨਾਂ ਵਿਚ ਜਿਸ ਦੂਜੀ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਹੈ, ਉਹ ਮਹਾਰਾਸ਼ਟਰ ਦੀ ਰਹਿਣ ਵਾਲੀ ਸੀ ਅਤੇ ਇੱਥੇ ਨੀਟ ਦੀ ਤਿਆਰੀ ਕਰ ਰਹੀ ਸੀ। ਮੰਗਲਵਾਰ ਨੂੰ ਉਸ ਦੀ ਲਾਸ਼ ਹਾਸਟਲ ਦੇ ਕਮਰੇ ਵਿਚ ਫ਼ਾਹਾ ਲੈ ਕੇ ਲਟਕਦੇ ਮਿਲੀ।  

SuicideSuicide

ਪੁਲਿਸ ਨੇ ਦੱਸਿਆ ਕਿ 11ਵੀ ਦੀ ਵਿਦਿਆਰਥਣ ਸਾਕਸ਼ੀ ਮਹਾਰਾਸ਼ਟਰ ਦੀ ਨਿਵਾਸੀ ਸੀ ਅਤੇ ਉਹ ਇਥੇ ਕੁੰਹਾੜੀ ਲੈਂਡਮਾਰਕ ਸਥਿਤ ਇਕ ਹਾਸਟਲ ਵਿਚ ਰਹਿ ਰਹੀ ਸੀ। ਸੋਮਵਾਰ ਦੇਰ ਰਾਤ ਤਕ ਉਹ ਹੋਰ ਵਿਦਿਆਰਥੀਆਂ ਦੇ ਨਾਲ ਬੈਠ ਕੇ ਪੜ੍ਹਾਈ ਕਰ ਰਹੀ ਸੀ। ਉਸ ਤੋਂ ਬਾਅਦ ਉਹ ਅਪਣੇ ਕਮਰੇ ਵਿਚ ਚੱਲੀ ਗਈ। ਮੰਗਲਵਾਰ ਨੂੰ ਦੁਪਹਿਰ ਤੱਕ ਉਹ ਹਾਸਟਲ ਦੇ ਕਮਰੇ ਤੋਂ ਬਾਹਰ ਨਹੀਂ ਆਈ। ਉਸ ਤੋਂ ਪਹਿਲਾਂ ਸੱਭ ਨੇ ਸੋਚਿਆ ਕਿ ਉਸ ਨੇ ਦੇਰ ਰਾਤ ਤੱਕ ਪੜ੍ਹਾਈ ਕੀਤੀ ਹੈ ਇਸ ਲਈ ਸੋ ਰਹੀ ਹੋਵੇਗੀ ਪਰ ਦੁਪਹਿਰ ਇਕ ਵੱਜਣ ਤੋਂ ਬਾਅਦ ਵਾਰਡਨ ਨੇ ਦਰਵਾਜਾ ਠਕਠਕਾਇਆ।

SuicideSuicide

ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੂੰ ਕੁੱਝ ਗਡ਼ਬਡ਼ ਲੱਗੀ। ਵਾਰਡਨ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦਰਵਾਜਾ ਤੋੜਿਆ ਤਾਂ ਸਾਹਮਣੇ ਸਾਕਸ਼ੀ ਦੀ ਲਾਸ਼ ਫ਼ਾਹਾ ਲਏ ਹੋਏ ਲਟਕ ਰਹੀ ਸੀ।  ਪੁਲਿਸ ਨੇ ਸਾਕਸ਼ੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪੁੱਛਗਿਛ ਵਿਚ ਉਸ ਦੀ ਸਹੇਲੀਆਂ ਨੇ ਦੱਸਿਆ ਕਿ ਸਾਕਸ਼ੀ ਅਪਣੀ ਪੜ੍ਹਾਈ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੀ ਸੀ। ਪੁਲਿਸ ਨੇ ਸਾਕਸ਼ੀ ਦੇ ਪਰਵਾਰ ਨੂੰ ਸੂਚਨਾ ਭੇਜ ਦਿਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਬਿਹਾਰ ਦੇ ਇਕ ਵਿਦਿਆਰਥੀ ਨੇ ਵੀ ਇੱਥੇ ਖੁਦਕੁਸ਼ੀ ਕਰ ਲਈ ਸੀ।

Suicide in KotaSuicide in Kota

ਉਹ ਆਈਆਈਟੀ ਦੀ ਤਿਆਰੀ ਕਰ ਰਿਹਾ ਸੀ। ਡਾਕਟਰੀ ਅਤੇ ਇੰਜਨੀਅਰਿੰਗ ਦੀ ਕੋਚਿੰਗ ਲੈਣ ਲਈ ਹਰ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 1.50 ਲੱਖ ਤੋਂ ਵੱਧ ਵਿਦਿਆਰਥੀ ਕੋਟਾ ਆਉਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਤੇ ਅੰਕੜਿਆਂ ਮੁਤਾਬਕ 2013 ਤੋਂ 2017 ਤੱਕ ਕੋਟਾ 'ਚ ਕੋਚਿੰਗ ਕਰਨ ਵਾਲੇ 58 ਵਿਦਿਆਰਥੀ ਖੁਦਕੁਸ਼ੀ ਕਰ ਚੁਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement