Canada News : ਕੈਨੇਡਾ ’ਚ ਪੰਜਾਬੀ ਨੌਜਵਾਨ ਹੋਇਆ ਲਾਪਤਾ

By : BALJINDERK

Published : Mar 8, 2024, 4:50 pm IST
Updated : Mar 8, 2024, 4:50 pm IST
SHARE ARTICLE
Punjabi youth missing Canada
Punjabi youth missing Canada

Canada News : ਪੁਲਿਸ ਨੇ ਹੁਲੀਆ ਜਾਰੀ ਕਰ ਲੋਕਾਂ ਨੂੰ ਕੀਤੀ ਅਪੀਲ

Canada News : ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਇਕ ਪੰਜਾਬੀ ਨੌਜਵਾਨ ਪਿਛਲੇ 8 ਦਿਨ ਤੋਂ ਲਾਪਤਾ ਹੋ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਪੰਜਾਬੀ ਨੌਜਵਾਨ ਦੀ ਭਾਲ ਲਈ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪੁਲਿਸ ਨੇ ਦੱਸਿਆ ਕਿ 21 ਸਾਲ ਦੇ ਨਮਨਪ੍ਰੀਤ ਰੰਧਾਵਾ ਨੂੰ ਆਖਰੀ ਵਾਰ 29 ਫਰਵਰੀ ਨੂੰ ਸ਼ਾਮ 5:30 ਵਜੇ ਬਰੈਂਪਟਨ ਦੇ ਗੋਰ ਰੋਡ ਅਤੇ ਐਬਨੀਜ਼ਰ ਰੋਡ ਇਲਾਕੇ ਵਿਚ ਦੇਖਿਆ ਗਿਆ। ਕਈ ਦਿਨ ਦੀ ਭਾਲ ਤੋਂ ਬਾਅਦ ਵੀ ਨਮਨਪ੍ਰੀਤ ਰੰਧਾਵਾ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ, ਜਿਸ ਦੇ ਮੱਦੇਨਜ਼ਰ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਸੁੱਖ ਸਾਂਦ ਪ੍ਰਤੀ ਚਿੰਤਤ ਹਨ।

ਇਹ ਵੀ ਪੜੋ:Punjab Weather News : ਪੰਜਾਬ ’ਚ ਮੌਸਮ ਵਿਭਾਗ ਵਲੋਂ ਚੇਤਾਵਨੀ ਕੀਤੀ ਜਾਰੀ 

ਪੁਲਿਸ ਨੇ ਨਮਨਪ੍ਰੀਤ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ ਤਕਰੀਬਨ ਛੇ ਫੁੱਟ ਅਤੇ ਵਜ਼ਨ 75 ਕਿਲੋ ਹੈ। ਦਰਮਿਆਨੇ ਸਰੀਰ ਵਾਲੇ ਨਮਨਪ੍ਰੀਤ ਦੇ ਵਾਲ ਛੋਟੇ ਅਤੇ ਕਾਲੇ ਹਨ ਜਦਕਿ ਹਲਕੀ ਦਾੜ੍ਹੀ ਅਤੇ ਮੁੱਛਾਂ ਵੀ ਰੱਖੀਆਂ ਹੋਈਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਮਨਪ੍ਰੀਤ ਰੰਧਾਵਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕਰੇ।

ਇਹ ਵੀ ਪੜੋ:Firozpur Cirme News : ਫ਼ਿਰੋਜ਼ਪੁਰ 'ਚ ਪ੍ਰੇਮੀ ਨੇ ਪ੍ਰੇਮਿਕਾ ਨੂੰ  ਵਿਆਹ ਦਾ ਝਾਂਸਾ ਦੇ ਬਣਾਏ ਸਰੀਰਕ ਸਬੰਧ, ਮਾਮਲਾ ਦਰਜ

 (For more news apart from Canada Latest News Punjabi Youth missing News in Punjabi, stay tuned to Rozana Spokesman)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement