ਸਿਮ ਕਾਰਡ ਸਪਲਾਈ ਕਰਨ ਵਾਲੇ 5 ਪਾਕਿਸਤਾਨੀ ਏਜੰਟ ਗ੍ਰਿਫ਼ਤਾਰ: ਅਸਾਮ ਦੇ ਦੋ ਜ਼ਿਲ੍ਹਿਆਂ 'ਚ ਚਲਾਇਆ ਸਰਚ ਅਭਿਆਨ, 18 ਫ਼ੋਨ, 136 ਸਿਮ ਬਰਾਮਦ
Published : Mar 8, 2023, 7:10 pm IST
Updated : Mar 8, 2023, 7:10 pm IST
SHARE ARTICLE
photo
photo

ਇੰਟੈਲੀਜੈਂਸ ਬਿਊਰੋ ਅਤੇ ਹੋਰ ਸਰੋਤਾਂ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਮੰਗਲਵਾਰ ਰਾਤ ਨੂੰ ਕੀਤੇ ਗਏ ਅਪਰੇਸ਼ਨ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

 

ਅਸਮ : ਨਾਗਾਂਵ ਅਤੇ ਮੋਰੀਗਾਂਵ ਜ਼ਿਲ੍ਹਿਆਂ ਤੋਂ ਪਾਕਿਸਤਾਨੀ ਏਜੰਟਾਂ ਨੂੰ ਸਿਮ ਕਾਰਡ ਸਪਲਾਈ ਕਰਨ ਦੇ ਦੋਸ਼ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ 18 ਮੋਬਾਈਲ ਫੋਨ, 136 ਸਿਮ ਕਾਰਡ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ, ਜਿਸ ਵਿੱਚ ਵਿਦੇਸ਼ੀ ਦੂਤਾਵਾਸਾਂ ਨਾਲ ਰੱਖਿਆ ਜਾਣਕਾਰੀ ਸਾਂਝੀ ਕਰਨ ਲਈ ਵਰਤੇ ਜਾਂਦੇ ਹੈਂਡਸੈੱਟ ਵੀ ਸ਼ਾਮਲ ਹਨ।

ਅਸਮ ਪੁਲਿਸ ਬੁਲਾਰੇ ਨੇ ਕਿਹਾ ਕਿ ਇੰਟੈਲੀਜੈਂਸ ਬਿਊਰੋ ਅਤੇ ਹੋਰ ਸਰੋਤਾਂ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਮੰਗਲਵਾਰ ਰਾਤ ਨੂੰ ਕੀਤੇ ਗਏ ਅਪਰੇਸ਼ਨ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪੰਜ ਮੁਲਜ਼ਮਾਂ ਨੂੰ ਮੰਗਲਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਆਸ਼ੀਕੁਲ ਇਸਲਾਮ, ਬੋਦੋਰ ਉਦੀਨ, ਮਿਜ਼ਾਨੁਰ ਰਹਿਮਾਨ ਅਤੇ ਵਾਹੀਦੁਜ ਜ਼ਮਾਨ ਵਾਸੀ ਨਗਾਓਂ ਅਤੇ ਬਹਾਰੁਲ ਇਸਲਾਮ ਵਜੋਂ ਹੋਈ ਹੈ। ਫੜੇ ਗਏ ਵਿਅਕਤੀਆਂ ਅਤੇ ਪੰਜ ਹੋਰ ਫਰਾਰ ਮੁਲਜ਼ਮਾਂ ਦੇ ਘਰਾਂ ਤੋਂ ਬਰਾਮਦ ਕੀਤੇ ਗਏ ਸਮਾਨ ਵਿੱਚ 18 ਮੋਬਾਈਲ ਫੋਨ, 136 ਸਿਮ ਕਾਰਡ, ਇੱਕ ਫਿੰਗਰਪ੍ਰਿੰਟ ਸਕੈਨਰ, ਇੱਕ ਹਾਈਟੈਕ ਸੀਪੀਯੂ ਅਤੇ ਜਨਮ ਸਰਟੀਫਿਕੇਟ, ਪਾਸਬੁੱਕ ਅਤੇ ਫੋਟੋਆਂ ਵਰਗੇ ਕੁਝ ਦਸਤਾਵੇਜ਼ ਸ਼ਾਮਲ ਹਨ।

ਗ੍ਰਿਫਤਾਰ ਕੀਤੇ ਗਏ ਹੋਰ ਵਿਅਕਤੀ ਵੀ ਇਸ ਸਬੰਧ ਵਿਚ ਤਕਨੀਕੀ ਤੌਰ 'ਤੇ ਸ਼ਾਮਲ ਪਾਏ ਗਏ ਹਨ। ਆਈਬੀ ਅਧਿਕਾਰੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement