Delhi News: ਦਿੱਲੀ ਵਿਚ ਗੋਕੁਲਪੁਰੀ ਮੈਟਰੋ ਸਟੇਸ਼ਨ ਦਾ ਇਕ ਹਿੱਸਾ ਢਹਿਣ ਕਾਰਨ ਇਕ ਦੀ ਮੌਤ; 4 ਜ਼ਖ਼ਮੀ
Published : Feb 8, 2024, 3:19 pm IST
Updated : Feb 8, 2024, 3:28 pm IST
SHARE ARTICLE
Delhi News: Portion of Gokulpuri Metro Station in Delhi collapses, one dead
Delhi News: Portion of Gokulpuri Metro Station in Delhi collapses, one dead

ਬਚਾਅ ਟੀਮ ਅਤੇ ਫਾਇਰ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ।

Delhi News: ਦਿੱਲੀ ਦੇ ਗੋਕੁਲਪੁਰੀ ਮੈਟਰੋ ਸਟੇਸ਼ਨ ਦਾ ਇਕ ਹਿੱਸਾ ਢਹਿ ਗਿਆ ਹੈ। ਮੈਟਰੋ ਸਟੇਸ਼ਨ ਦਾ ਕੁੱਝ ਮਲਬਾ ਡਿੱਗਣ ਕਾਰਨ ਇਕ ਵਿਅਕਤੀ ਦੱਬ ਗਿਆ, ਉਸ ਨੂੰ ਮਲਬੇ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਮਲਬੇ ਹੇਠ ਕੁੱਝ ਵਾਹਨ ਵੀ ਦੱਬ ਗਏ, ਜਿਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ ਹੈ। ਬਚਾਅ ਟੀਮ ਅਤੇ ਫਾਇਰ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ।

ਖਬਰਾਂ ਅਨੁਸਾਰ ਚੱਲਦੀ ਮੈਟਰੋ ਲਾਈਨ ਦੀ ਸਾਈਡ ਸਲੈਬ ਦਾ ਇਕ ਹਿੱਸਾ ਢਹਿ ਗਿਆ, ਇਸ ਘਟਨਾ ਵਿਚ ਹੁਣ ਤਕ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਅਜੇ ਤਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਡੀ.ਐਫ.ਐਸ. ਮੁਲਾਜ਼ਮਾਂ ਨੇ ਮਲਬੇ ਹੇਠ ਦੱਬੇ ਦੋ ਵਿਅਕਤੀਆਂ ਨੂੰ ਬਚਾਇਆ ਅਤੇ ਜੀਟੀਬੀ ਹਸਪਤਾਲ ਪਹੁੰਚਾਇਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 

 

ਦੂਜੇ ਦੋ ਵਿਅਕਤੀਆਂ ਨੂੰ ਡੀ.ਐਫ.ਐਸ. ਯੂਨਿਟ ਦੇ ਆਉਣ ਤੋਂ ਪਹਿਲਾਂ ਘੱਟ ਲਿਆ ਗਿਆ ਸੀ। ਇਸ ਘਟਨਾ ਵਿਚ ਕੁੱਝ ਮੋਟਰਸਾਈਕਲ ਵੀ ਨੁਕਸਾਨੇ ਗਏ ਹਨ। ਗੋਕੁਲਪੁਰੀ ਡੀ.ਐਫ.ਐਸ. ਦੀ ਇਕ ਯੂਨਿਟ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ ਕਿਉਂਕਿ ਸਲੈਬ ਦਾ ਇਕ ਹਿੱਸਾ ਅਜੇ ਵੀ ਉਥੇ ਲਟਕਿਆ ਹੋਇਆ ਹੈ।

(For more Punjabi news apart from Delhi News: Portion of Gokulpuri Metro Station in Delhi collapses, one dead., stay tuned to Rozana Spokesman)

Tags: delhi news

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement