ਰਾਜ ਸਭਾ ’ਚ ਜੁਮਲੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਬੋਲੇ ਮੋਦੀ : ਸੁਰਜੇਵਾਲਾ
Published : Feb 8, 2021, 10:36 pm IST
Updated : Feb 8, 2021, 10:36 pm IST
SHARE ARTICLE
Surjewala
Surjewala

ਕਿਹਾ ਕਿ ਮੋਦੀ ਨੇ ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ, ਜੋ ਕੁਝ ਕਿਹਾ ਉਸ ’ਚ ਕੁਝ ਵੀ ਠੋਸ ਨਹੀਂ ਸੀ

ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ’ਚ ਸੋਮਵਾਰ ਨੂੰ ਜੋ ਕੁਝ ਕਿਹਾ, ਉਹ ਜੁਮਲੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਸੀ ਅਤੇ ਇਸ ਦੌਰਾਨ ਉਹ ਸਿਰਫ਼ ਪ੍ਰਧਾਨ ਮੰਤਰੀ ਨਹੀਂ ਸਗੋਂ ’ਪ੍ਰਚਾਰਕ’ ਦੀ ਭੂਮਿਕਾ ’ਚ ਨਜ਼ਰ ਆਏ।

PM Narinder ModiPM Narinder Modiਕਾਂਗਰਸ ਦੇ ਸੰਚਾਰ ਵਿਭਾਗ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਨੇ ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ, ਜੋ ਕੁਝ ਕਿਹਾ ਉਸ ’ਚ ਕੁਝ ਵੀ ਠੋਸ ਨਹੀਂ ਸੀ ਅਤੇ ਉਹ ਮੁੱਦਿਆਂ ’ਤੇ ਕੁਝ ਵੀ ਨਹੀਂ ਕਹਿ ਸਕੇ। ਉਨ੍ਹਾਂ ਨੇ 75 ਦਿਨਾਂ  ਤੋਂ ਅੰਦੋਲਨ ਕਰ ਰਹੇ ਕਿਸਾਨਾਂ ਲਈ ਵੀ ਕੋਈ ਠੋਸ ਭਰੋਸਾ ਨਹੀਂ ਦਿਤਾ ਅਤੇ ਨਾ ਹੀ ਸਰਹੱਦ ’ਤੇ ਘੁਸਪੈਠ ਕਰ ਚੁਕੇ ਚੀਨ ਨੂੰ ਲੈ ਕੇ ਇਕ ਸ਼ਬਦ ਕਹਿ ਸਕੇ।

Farmer protest Farmer protestਇਸ ਤੋਂ ਇਲਾਵਾ ਸੁਰਜੇਵਾਲਾ ਨੇ ਇਕ ਹੋਰ ਟਵੀਟ ਵੀ ਕੀਤਾ ਹੈ । ਇਸ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ‘ਅੰਦੋਲਨਕਾਰੀ ਕਿਸਾਨਾਂ ਦੇ ਰਾਹ ਵਿਚ ਬੰਨ੍ਹ ਕੇ ਮੋਦੀ ਜੀ ਰਾਜ ਸਭਾ ਵਿਚ ਕਿਸਾਨਾਂ ਨੂੰ ਕਹਿ ਰਹੇ ਹਨ ਕਿ ਗੱਲ ਕਰੋ,ਅੰਦੋਲਨ ਨੂੰ ਖਤਮ ਕਰੋ। ਇਹ ਦਾੜ੍ਹੀ,ਇਹ ਤਿਲਕਧਾਰੀ ਕੰਮ ਨਹੀਂ ਕਰਦੇ । ਇਸ ਤੋਂ ਪਹਿਲਾਂ ਰਣਦੀਪ ਸਿੰਘ ਸੁਰਜੇਵਾਲਾ ਨੇ ਇੱਕ ਟਵੀਟ ਕਰਕੇ ਪੀਐਮ ਮੋਦੀ ਨੂੰ ਇੱਕ ਨਿਰਦਈ ਪ੍ਰਧਾਨ ਮੰਤਰੀ ਦੱਸਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement