Haryana News: ਰਾਸ਼ਟਰਪਤੀ ਵੱਲੋਂ ਗੋਦ ਲਏ ਗਏ ਨੂਹ ਜ਼ਿਲ੍ਹੇ ਦੇ ਪਿੰਡ ਵਿਚ 25 ਕਰੋੜ ਰੁਪਏ ਦੇ ਗਬਨ ਦਾ ਖੁਲਾਸਾ    

By : SNEHCHOPRA

Published : Nov 7, 2023, 3:23 pm IST
Updated : Nov 7, 2023, 3:23 pm IST
SHARE ARTICLE
File Photo
File Photo

ਬੈਂਕ, ਐਚਐਸਆਈਆਈਡੀਸੀ ਅਤੇ ਸਰਪੰਚ ਦੀ ਮਿਲੀਭੁਗਤ ਨਾਲ ਗਬਨ ਕੀਤਾ ਗਿਆ

Haryana News: ਨੂਹ ਦੇ ਪੰਚਾਇਤੀ ਰਾਜ ਮੰਤਰੀ ਦੇਵੇਂਦਰ ਬਬਲੀ ਨੇ ਨੂਹ ਦੇ ਡੀਸੀ ਧੀਰੇਂਦਰ ਖੜਗਤਾ ਨੂੰ ਰਾਸ਼ਟਰਪਤੀ ਵੱਲੋਂ ਗੋਦ ਲਏ ਇੰਡਰੀ ਬਲਾਕ ਦੀ ਰੋਜ਼ਕਾਮੇਵ ਪੰਚਾਇਤ ਵਿਚ 25 ਕਰੋੜ ਰੁਪਏ ਦੇ ਗਬਨ ਦੇ ਮਾਮਲੇ ਵਿਚ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਇਲਜ਼ਾਮ ਹੈ ਕਿ ਪੰਚਾਇਤੀ ਜ਼ਮੀਨ ਦੇ ਬਦਲੇ ਮਿਲੇ ਮੁਆਵਜ਼ੇ ਵਿਚ ਬੈਂਕ, ਐਚਐਸਆਈਆਈਡੀਸੀ ਅਤੇ ਸਰਪੰਚ ਦੀ ਮਿਲੀਭੁਗਤ ਨਾਲ ਗਬਨ ਕੀਤਾ ਗਿਆ ਹੈ। ਡੀਡੀਪੀਓ ਨਵਨੀਤ ਕੌਰ ਨੇ ਮਾਮਲੇ ਵਿਚ ਜਾਇਦਾਦ ਕੁਰਕ ਕਰਕੇ ਐਫਆਈਆਰ ਦਰਜ ਕਰਨ ਲਈ ਡੀਸੀ ਨੂੰ ਪੱਤਰ ਲਿਖਿਆ ਹੈ। ਨੂਹ ਦੇ ਡੀਸੀ ਧੀਰੇਂਦਰ ਖੜਗਤਾ ਨੇ ਬੀਡੀਪੀਓ ਰੋਜ਼ਕਾਮੇਵ ਦੀ ਰਿਪੋਰਟ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।

ਇਸ ਮਾਮਲੇ ਵਿਚ ਰੋਜ਼ਕਾਮੇਵ ਦੇ ਮੌਜੂਦਾ ਸਰਪੰਚ ਦੀਨ ਮੁਹੰਮਦ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡੀਸੀ ਨੇ ਐਚਐਸਆਈਆਈਡੀਸੀ ਅਧਿਕਾਰੀਆਂ, ਮਾਲ ਅਫਸਰ, ਰੋਜ਼ਕਾਮੇਵ ਸਰਪੰਚ ਰਮਜ਼ਾਨ (2010-2016), ਮੌਜੂਦਾ ਸਰਪੰਚ ਵਿਰੁੱਧ ਧੋਖਾਧੜੀ, ਗਬਨ ਦੇ ਤਹਿਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

(For more news apart from The embezzlement was done with the connivance of the bank, HSIIDC and Sarpanch, stay tuned to Rozana Spokesman).

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement