Ban on Crackers: ਪਾਬੰਦੀਸ਼ੁਦਾ ਰਸਾਇਣਾਂ ਵਾਲੇ ਪਟਾਕਿਆਂ ’ਤੇ ਪਾਬੰਦੀ ਵਾਲਾ ਹੁਕਮ ਪੂਰੇ ਦੇਸ਼ ’ਚ ਲਾਗੂ ਹੋਵੇਗਾ: SC

By : SNEHCHOPRA

Published : Nov 7, 2023, 7:02 pm IST
Updated : Nov 7, 2023, 7:35 pm IST
SHARE ARTICLE
File Photo
File Photo

ਪ੍ਰਦੂਸ਼ਣ ਨੂੰ ਰੋਕਣਾ ਇਕੱਲੇ ਅਦਾਲਤ ਦਾ ਕੰਮ ਨਹੀਂ ਹੈ: ਸੁਪਰੀਮ ਕੋਰਟ

Ban on Crakcers : ਪਟਾਕਿਆਂ ’ਤੇ ਪਾਬੰਦੀ ਲਗਾਉਣ ਦੇ ਮਾਮਲੇ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਸ ਵਲੋਂ ਦਿਤੇ ਗਏ ਪਿਛਲੇ ਹੁਕਮ ਸਿਰਫ਼ ਦਿੱਲੀ ਲਈ ਨਹੀਂ ਸਨ ਅਤੇ ਬੇਰੀਅਮ ਤੇ ਪਾਬੰਦੀਸ਼ੁਦਾ ਰਸਾਇਣਾਂ ਵਾਲੇ ਪਟਾਕਿਆਂ ’ਤੇ ਪਾਬੰਦੀ ਲਗਾਉਣ ਦਾ ਉਸ ਦਾ ਹੁਕਮ ਪੂਰੇ ਦੇਸ਼ ਲਈ ਸੀ। 
ਅਦਾਲਤ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ 2021 ’ਚ ਉਸ ਵਲੋਂ ਜਾਰੀ ਹੁਕਮ ’ਚ ਪਟਾਕੇ ਚਲਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਹੈ। ਪਾਬੰਦੀ ਸਿਰਫ਼ ਉਨ੍ਹਾਂ ਪਟਾਕਿਆਂ ਨੂੰ ਚਲਾਉਣ ’ਤੇ ਹੈ ਜਿਨ੍ਹਾਂ ’ਚ ਬੇਰੀਅਮ ਰਸਾਇਣ ਹੁੰਦਾ ਹੈ। ਅਦਾਲਤ ਨੇ ਕਿਹਾ, ‘‘ਸਾਡੇ ਪੁਰਾਣੇ ਹੁਕਮਾਂ ’ਚ ਅਸੀਂ ਪਟਾਕਿਆਂ ’ਤੇ ਪੂਰਨ ਪਾਬੰਦੀ ਦਾ ਮੁੱਦਾ ਸਥਾਨਕ ਸਰਕਾਰ ’ਤੇ ਛੱਡ ਦਿਤਾ ਸੀ ਅਤੇ ਹਸਪਤਾਲਾਂ ਵਰਗੀਆਂ ਸਿਹਤ-ਸੰਵੇਦਨਸ਼ੀਲ ਥਾਵਾਂ ’ਤੇ ਪਟਾਕੇ ਚਲਾਉਣ ਲਈ ਸਮਾਂ ਸੀਮਾ ਤੈਅ ਕਰਨ ਲਈ ਕਿਹਾ ਸੀ।’’

ਇਹ ਸਪੱਸ਼ਟੀਕਰਨ ਤਿਉਹਾਰਾਂ ਦੌਰਾਨ ਬੇਰੀਅਮ ਪਟਾਕਿਆਂ ’ਤੇ ਪਾਬੰਦੀ ਅਤੇ ਹਵਾ ਤੇ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਰਾਜਸਥਾਨ ਸਰਕਾਰ ਨੂੰ ਹੁਕਮ ਦੇਣ ਦੀ ਮੰਗ ਕੀਤੀ ਗਈ ਸੀ। ਇਹ ਕਹਿੰਦਿਆਂ ਕਿ ਕਿਸੇ ਨਵੇਂ ਹੁਕਮ ਦੀ ਜ਼ਰੂਰਤ ਨਹੀਂ ਹੈ, ਅਦਾਲਤ ਨੇ ਰਾਜਸਥਾਨ ਨੂੰ ਪਿਛਲੇ ਹੁਕਮਾਂ ’ਤੇ ਵਿਸ਼ੇਸ਼ ਧਿਆਨ ਦੇਣ ਦਾ ਹੁਕਮ ਦਿਤਾ ਅਤੇ ਦੁਹਰਾਇਆ ਕਿ ਉਸ ਦੇ ਹੁਕਮ ਦੇਸ਼ ਦੇ ਸਾਰੇ ਸੂਬਿਆਂ ’ਤੇ ਲਾਗੂ ਹੋਣਗੇ।

(For more news apart from Preventing Pollution Is Not The Job Of The Court Alone, stay tuned to Rozana Spokesman).

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement