ਦਿੱਲੀ ਦੀਆਂ ਜੇਲਾਂ ’ਚ ਮੋਬਾਈਲ ਫੋਨ ਰੱਖਣ ਵਾਲਿਆਂ ਦੀ ਹੁਣ ਖ਼ੈਰ ਨਹੀਂ
Published : Oct 7, 2023, 9:24 pm IST
Updated : Oct 7, 2023, 9:24 pm IST
SHARE ARTICLE
Representative Image.
Representative Image.

ਡੇਢ ਕਰੋੜ ਰੁਪਏ ’ਚ ਖ਼ਰੀਦੇ ਗਏ 10 ‘ਮੋਬਾਈਲ ਡਿਟੈਕਟਰ’ ਉਪਕਰਨ

ਜ਼ਮੀਨ ਤੋਂ ਦੋ ਫ਼ੁਟ ਡੂੰਘੀਆਂ ਲੁਕਾ ਕੇ ਰੱਖੇ ਮੋਬਾਈਲ ਫੋਨ, ਧਾਤ ਵਾਲੀਆਂ ਵਸਤਾਂ ਦਾ ਵੀ ਲੱਗ ਜਾਵੇਗਾ ਪਤਾ

ਨਵੀਂ ਦਿੱਲੀ: ਦਿੱਲੀ ਜੇਲ੍ਹ ਵਿਭਾਗ ਨੇ ਜੇਲ੍ਹਾਂ ’ਚ ਕੈਦੀਆਂ ਵਲੋਂ ਲੁਕਾਏ ਮੋਬਾਈਲ ਫੋਨਾਂ ਅਤੇ ਧਾਤ ਦੀਆਂ ਵਸਤਾਂ ਦਾ ਪਤਾ ਲਗਾਉਣ ਲਈ ਇਕ ਅਮਰੀਕੀ ਕੰਪਨੀ ਤੋਂ 10 ‘ਡਿਟੈਕਟਰ’ (ਉਪਕਰਨ) ਖਰੀਦੇ ਹਨ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।

ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹ ਡਿਟੈਕਟਰ ਜ਼ਮੀਨ ਜਾਂ ਕੰਕਰੀਟ ’ਚ ਦੋ ਫੁੱਟ ਦੀ ਡੂੰਘਾਈ ਤਕ ਲੁਕਾਈਆਂ ਵਸਤਾਂ ਦਾ ਵੀ ਪਤਾ ਲਗਾ ਸਕਦੇ ਹਨ। ਅਧਿਕਾਰੀ ਨੇ ਕਿਹਾ, ‘‘ਅਸੀਂ 2021 ’ਚ ਦੋ ਨਾਨ-ਲੀਨੀਅਰ ਜੰਕਸ਼ਨ ਡਿਟੈਕਟਰ ਖਰੀਦੇ ਸਨ ਅਤੇ ਉਨ੍ਹਾਂ ਨੂੰ ਅਜ਼ਮਾਇਸ਼ ਦੇ ਅਧਾਰ ’ਤੇ ਵਰਤਿਆ ਸੀ। ਨਤੀਜਾ ਬਹੁਤ ਤਸੱਲੀਬਖਸ਼ ਰਿਹਾ, ਜਿਸ ਤੋਂ ਬਾਅਦ ਵਿਭਾਗ ਨੇ ਅਮਰੀਕਾ ਸਥਿਤ ਸੰਸਥਾ ਓਰੀਅਨ ਤੋਂ ਹੋਰ ਉਪਕਰਣ ਖਰੀਦਣ ਦਾ ਫੈਸਲਾ ਕੀਤਾ।’’

ਉਨ੍ਹਾਂ ਦਸਿਆ ਕਿ ਹਰ ਉਪਕਰਨ ਦੀ ਕੀਮਤ 15 ਲੱਖ ਰੁਪਏ ਹੈ ਅਤੇ ਵਿਭਾਗ ਵਲੋਂ ਅਜਿਹੇ 10 ਉਪਕਰਨਾਂ ਲਈ ਡੇਢ ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਜ਼ੋ-ਸਾਮਾਨ ਹਾਲ ਹੀ ’ਚ ਖਰੀਦ ਕੇ ਜੇਲ੍ਹਾਂ ’ਚ ਵੰਡਿਆ ਗਿਆ ਹੈ।

ਉਨ੍ਹਾਂ ਕਿਹਾ, ‘‘ਇਹ ਯੰਤਰ ਕੰਕਰੀਟ ਅਤੇ ਮਿੱਟੀ ’ਚ ਇਕ ਤੋਂ ਦੋ ਫੁੱਟ ਦੀ ਡੂੰਘਾਈ ’ਚ ਲੁਕੇ ਮੋਬਾਈਲ ਫੋਨ, ਸਿਮ ਕਾਰਡ ਅਤੇ ਧਾਤਾਂ ਦਾ ਪਤਾ ਲਗਾ ਸਕਦਾ ਹੈ।’’ ਦਿੱਲੀ ਦੀਆਂ ਜੇਲ੍ਹਾਂ - ਤਿਹਾੜ, ਮੰਡੋਲੀ ਅਤੇ ਰੋਹਿਣੀ - ’ਚ 10,026 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ। ਹਾਲਾਂਕਿ, ਅਧਿਕਾਰੀ ਅਨੁਸਾਰ, ਇਸ ਸਮੇਂ ਇਨ੍ਹਾਂ ਤਿੰਨਾਂ ਜੇਲ੍ਹਾਂ ’ਚ 17,906 ਵਿਚਾਰ ਅਧੀਨ ਕੈਦੀ ਅਤੇ 2,165 ਦੋਸ਼ੀ ਬੰਦ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement