ਮਾਡਲ ਬੇਟੇ ਨੇ ਫ਼ੈਸ਼ਨ ਡਿਜਾਇਨਰ ਮਾਂ ਨੂੰ ਕੀਤਾ ਬਾਥਰੂਮ 'ਚ ਬੰਦ, ਸਵੇਰੇ ਮਿਲੀ ਲਾਸ਼ 
Published : Oct 7, 2018, 4:55 pm IST
Updated : Oct 7, 2018, 4:55 pm IST
SHARE ARTICLE
Murder
Murder

ਗਲੈਮਰ ਦੀ ਦੁਨੀਆ ਵਿਚ ਸ਼ਰਾਬ, ਡਰੱਗਜ਼ ਅਤੇ ਨਸ਼ਾ ਕਿਸ ਤਰ੍ਹਾਂ ਨਾਲ ਆਪਸੀ ਰਿਸ਼ਤਿਆਂ ਦਾ ਖੂਨ ਕਰ ਰਹੀ ਹੈ। ਮੁੰਬਈ ਵਿਚ ਨਸ਼ੇ ਦੀ ਹਾਲਤ ਵਿਚ ਇਕ ...

ਮੁੰਬਈ :- ਗਲੈਮਰ ਦੀ ਦੁਨੀਆ ਵਿਚ ਸ਼ਰਾਬ, ਡਰੱਗਜ਼ ਅਤੇ ਨਸ਼ਾ ਕਿਸ ਤਰ੍ਹਾਂ ਨਾਲ ਆਪਸੀ ਰਿਸ਼ਤਿਆਂ ਦਾ ਖੂਨ ਕਰ ਰਹੀ ਹੈ। ਮੁੰਬਈ ਵਿਚ ਨਸ਼ੇ ਦੀ ਹਾਲਤ ਵਿਚ ਇਕ ਮਾਡਲ ਨੇ ਆਪਣੀ ਮਾਂ ਨੂੰ ਧੱਕਾ ਦੇ ਕੇ ਬਾਥਰੂਮ ਵਿਚ ਬੰਦ ਕਰ ਦਿਤਾ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਡਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਓਸ਼ੀਵਾਰਾ ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਲਕਸ਼ ਸਿੰਘ ਨੂੰ ਸ਼ੁੱਕਰਵਾਰ ਨੂੰ ਉਸ ਦੀ ਮਾਂ ਸੁਨੀਤਾ ਸਿੰਘ ਦੀ ਹੱਤਿਆ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਲਕਸ਼ ਆਪਣੀ ਮੰਗੇਤਰ ਅਤੇ ਮਾਂ ਦੇ ਨਾਲ ਕਰਾਸ ਗੇਟ ਸਥਿਤ ਫਲੈਟ ਵਿਚ ਕਿਰਾਏ ਉੱਤੇ ਰਹਿੰਦਾ ਸੀ। ਆਰੋਪੀ ਨੂੰ ਸ਼ਨੀਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 8 ਅਕਤੂਬਰ ਤੱਕ ਦੀ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ। ਸ਼ੁਰੁਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮਾਂ ਅਤੇ ਬੇਟੇ ਦੋਨੋਂ ਨਸ਼ੇ ਦੇ ਆਦੀ ਸਨ। ਸੀਨੀਅਰ ਇੰਸਪੈਕਟਰ ਓਸ਼ੀਵਾਰਾ ਪੁਲਿਸ ਸਟੇਸ਼ਨ ਸ਼ੈਲੇਸ਼ ਪਸਲਵਾੜ ਨੇ ਦੱਸਿਆ ਕਿ ਅਸੀਂ ਮੁਲਜ਼ਮ ਨਾਲ ਇਸ ਮਾਮਲੇ 'ਚ ਪੁੱਛਗਿਛ ਕਰਾਂਗੇ, ਜਿਸ ਤੋਂ ਬਾਅਦ ਸਾਫ਼ ਹੋ ਸਕੇਗਾ ਕਿ ਕਿਵੇਂ ਔਰਤ ਦੀ ਮੌਤ ਹੋ ਗਈ।

ਉਥੇ ਹੀ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਲਕਸ਼ ਦਾ ਉਸ ਦੀ ਮਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਬਾਥਰੂਮ ਵਿਚ ਧੱਕੇ ਦੇ ਦਿਤਾ ਸੀ। ਮੁਲਜ਼ਮ ਅਤੇ ਉਸ ਦੀ ਮੰਗੇਤਰ ਦਾ ਮਾਂ ਨਾਲ ਝਗੜਾ ਹੋ ਗਿਆ ਸੀ, ਇਸ ਦੌਰਾਨ ਇਹ ਗੱਲ ਕਾਫ਼ੀ ਅੱਗੇ ਵੱਧ ਗਈ ਅਤੇ ਮੁਲਜ਼ਮ ਬੇਟੇ ਨੇ ਮਾਂ ਨੂੰ ਧੱਕਾ ਦੇ ਦਿਤਾ,

ਜਿਸ ਦੀ ਕਾਰਨ ਔਰਤ ਦਾ ਸਿਰ ਵਾਸ਼ ਬੇਸਿਨ ਨਾਲ ਜਾ ਟਕਰਾਇਆ। ਲਕਸ਼ ਨੇ ਬਾਥਰੂਮ ਨੂੰ ਬਾਹਰ ਤੋਂ ਬੰਦ ਕਰ ਦਿਤਾ ਸੀ। ਅਗਲੀ ਸਵੇਰੇ ਜਦੋਂ ਲਕਸ਼ ਨੇ ਬਾਥਰੂਮ ਖੋਲਿਆ ਤਾਂ ਪਾਇਆ ਕਿ ਮਾਂ ਦੀ ਮੌਤ ਹੋ ਚੁੱਕੀ ਹੈ। ਜਿਸ ਸਮੇਂ ਇਹ ਘਟਨਾ ਹੋਈ ਉਸ ਸਮੇਂ ਲਕਸ਼ ਉਸ ਦੀ ਮੰਗੇਤਰ ਅਤੇ ਘਰ ਵਿਚ ਕੰਮ ਕਰਨ ਵਾਲੇ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement