ਟਰੈਕਟਰ-ਟਰਾਲੀ ਨੇ ਫੁੱਲਾਂ ਵਾਲੀ ਕਾਰ ਨੂੰ ਮਾਰੀ ਟੱਕਰ, ਲਾੜਾ-ਲਾੜੀ ਦੀ ਹੋਈ ਮੌਤ

By : GAGANDEEP

Published : May 7, 2023, 6:43 pm IST
Updated : May 7, 2023, 6:43 pm IST
SHARE ARTICLE
photo
photo

ਵਿਆਹ ਵਾਲੀ ਘਰ ਵਿਛ ਗਏ ਸੱਥਰ

 

ਨਵਾਦਾ: ਬਿਹਾਰ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਨਵਾਦਾ 'ਚ ਪਰਿਵਾਰ ਵਾਲੇ ਲਾੜਾ-ਲਾੜੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਪਰ ਦੋਹਾਂ ਦੀਆਂ ਲਾਸ਼ਾਂ ਘਰ ਪਹੁੰਚੀਆਂ। ਵਿਆਹ ਤੋਂ ਕੁਝ ਘੰਟਿਆਂ ਬਾਅਦ ਹੀ ਲਾੜਾ ਲਾੜੀ ਕਾਰ ਰਾਹੀਂ ਵਾਪਸ ਆਪਣੇ ਘਰ ਜਾ ਰਹੇ ਸਨ।

ਇਹ ਵੀ ਪੜ੍ਹੋ: ਸਕੂਲ ਪਾਠਕ੍ਰਮ 'ਚੋਂ ਸਾਜ਼ਿਸ਼ਨ ਹਟਾਇਆ ਜਾ ਰਿਹੈ ਇਤਿਹਾਸ: ਕੁਲਤਾਰ ਸਿੰਘ ਸੰਧਵਾਂ ਨੇ ਜਤਾਇਆ ਤੌਖ਼ਲਾ

ਕਾਰ ਅਜੇ 8 ਕਿਲੋਮੀਟਰ ਦੂਰ ਹੀ ਪਹੁੰਚੀ ਸੀ ਕਿ ਰੇਤ ਨਾਲ ਭਰੀ ਇਕ ਟਰੈਕਟਰ-ਟਰਾਲੀ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਲਾੜਾ-ਲਾੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।  ਇਹ ਹਾਦਸਾ ਨਾਲੰਦਾ ਜ਼ਿਲ੍ਹੇ ਦੇ ਗਿਰਿਆਕ ਥਾਣਾ ਖੇਤਰ ਦੇ ਅਧੀਨ ਹਸਨਪੁਰ ਪਿੰਡ ਨੇੜੇ ਬਖਤਿਆਰਪੁਰ-ਰਾਜੌਲੀ ਫੋਰਲੇਨ 'ਤੇ ਸ਼ਨੀਵਾਰ ਨੂੰ ਵਾਪਰਿਆ।

ਇਹ ਵੀ ਪੜ੍ਹੋ: ਔਰਤ ਦੇ ਮੂੰਹ 'ਤੇ ਨਿਕਲੇ ਹੋਏ ਮੁਹਾਸੇ ਹੋ ਸਕਦੈ ਹੈ ਜਾਨਲੇਵਾ ਕੈਂਸਰ!  

ਇਹ ਵਿਆਹ ਸ਼ੁੱਕਰਵਾਰ ਰਾਤ ਨੂੰ ਹੋਇਆ ਸੀ। ਹਾਦਸੇ ਤੋਂ ਬਾਅਦ ਦੋਵਾਂ ਪਰਿਵਾਰਾਂ 'ਚ ਹਫੜਾ-ਦਫੜੀ ਮਚ ਗਈ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਸਵੇਰੇ ਦੋਵਾਂ ਦਾ ਅੰਤਿਮ ਸਸਕਾਰ ਕੀਤਾ। ਨਵਾਦਾ ਜ਼ਿਲ੍ਹੇ ਦੇ ਰੋਹ ਥਾਣਾ ਖੇਤਰ ਦੇ ਮਹਾਰਾਣਾ ਪਿੰਡ ਨਿਵਾਸੀ ਸ਼ਿਆਮ ਕੁਮਾਰ (27) ਪੁੱਤਰ ਤੁਲਾ ਚੌਧਰੀ ਦੀ ਬਰਾਤ ਨਾਲੰਦਾ ਜ਼ਿਲ੍ਹੇ ਦੇ ਸਤੌਆ ਪਿੰਡ ਆਈ ਸੀ। ਕਰੂ ਚੌਧਰੀ ਦੀ ਬੇਟੀ ਪੁਸ਼ਪਾ ਕੁਮਾਰੀ (20) ਦਾ ਸ਼ੁੱਕਰਵਾਰ ਨੂੰ ਇਥੇ ਵਿਆਹ ਸੀ।

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement