ਸੁਪਰੀਮ ਕੋਰਟ ਨੇ ਕਠੂਆ ਸਮੂਹਕ ਬਲਾਤਕਾਰ ਮਾਮਲਾ ਪਠਾਨਕੋਟ ਕੀਤਾ ਤਬਦੀਲ
Published : May 7, 2018, 4:04 pm IST
Updated : May 7, 2018, 5:07 pm IST
SHARE ARTICLE
kathua gangrape case trial transferred to pathankot
kathua gangrape case trial transferred to pathankot

ਸੁਪਰੀਮ ਕੋਰਟ ਨੇ ਕਠੂਆ ਸਮੂਹਕ ਬਲਾਤਕਾਰ ਮਾਮਲੇ ਦੀ ਸੁਣਵਾਈ ਨੂੰ ਪੰਜਾਬ ਤਬਦੀਲ ਕਰ ਦਿਤਾ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਪੰਜਾਬ ...

-ਸੀਬੀਆਈ ਜਾਂਚ ਦੀ ਮੰਗ ਕੀਤੀ ਖ਼ਾਰਜ - - ਰੋਜ਼ਾਨਾ ਹੋਵੇਗੀ ਮਾਮਲੇ ਦੀ ਸੁਣਵਾਈ- - 9 ਮਈ ਨੂੰ ਹੋਵੇਗੀ ਅਗਲੀ ਸੁਣਵਾਈ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਠੂਆ ਸਮੂਹਕ ਬਲਾਤਕਾਰ ਮਾਮਲੇ ਦੀ ਸੁਣਵਾਈ ਨੂੰ ਪੰਜਾਬ ਤਬਦੀਲ ਕਰ ਦਿਤਾ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਪੰਜਾਬ ਦੇ ਪਠਾਨਕੋਟ ਵਿਚ ਹੋਵੇਗੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਠੁਕਰਾ ਦਿਤੀ ਹੈ। ਅਦਾਲਤ ਨੇ ਫ਼ੈਸਲੇ ਦਿੰਦੇ ਹੋਏ ਕਿਹਾ ਕਿ ਮਾਮਲੇ ਦੀ ਸੁਣਵਾਈ ਰੋਜ਼ਾਨਾ ਹੋਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 9 ਜੁਲਾਈ ਨੂੰ ਹੋਵੇਗੀ। 

kathua gangrape case trial transferred to pathankotkathua gangrape case trial transferred to pathankot

ਦਸ ਦਈਏ ਕਿ ਜੰਮੂ ਦੇ ਕਠੂਆ ਵਿਚ ਇਕ ਨਾਬਾਲਗ਼ ਲੜਕੀ ਨਾਲ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿਚ ਕਾਫ਼ੀ ਬਵਾਲ ਮਚਿਆ ਸੀ। ਇੱਥੋਂ ਤਕ ਕੌਮਾਂਤਰੀ ਮੀਡੀਆ ਤਕ ਵਿਚ ਇਸ ਦੀ ਆਲੋਚਨਾ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਹਾਲਾਂਕਿ ਕਠੂਆ ਸਮੂਹਕ ਬਲਾਤਕਾਰ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਬੇਨਤੀ ਨਾਲ ਜੁੜੀਆਂ ਅਰਜ਼ੀਆਂ ਨੂੰ ਖ਼ਾਰਜ ਕਰ ਦਿਤਾ। 

kathua gangrape case trial transferred to pathankotkathua gangrape case trial transferred to pathankot

ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਸੁਣਵਾਈ ਤੋਂ ਬਾਅਦ ਇਹ ਫ਼ੈਸਲਾ ਦਿਤਾ। ਜ਼ਿਕਰਯੋਗ ਹੈ ਕਿ ਘੁਮੰਤੂ ਘੱਟ ਗਿਣਤੀ ਸਮਾਜ ਦੀ 8 ਸਾਲਾ ਬੱਚੀ 10 ਜਨਵਰੀ ਨੂੰ ਜੰਮੂ ਖੇਤਰ ਵਿਚ ਕਠੂਆ ਨੇੜੇ ਪਿੰਡ ਵਿਚ ਅਪਣੇ ਘਰ ਦੇ ਬਾਹਰੋਂ ਲਾਪਤਾ ਹੋ ਗਈ ਸੀ। ਇਕ ਹਫ਼ਤੇ ਬਾਅਦ ਉਸੇ ਇਲਾਕੇ ਵਿਚੋਂ ਬੱਚੀ ਦੀ ਲਾਸ਼ ਮਿਲੀ ਸੀ। 

kathua gangrape case trial transferred to pathankotkathua gangrape case trial transferred to pathankot

ਅਦਾਲਤ ਨੇ ਪਿਛਲੀ ਸੁਣਵਾਈ ਵਿਚ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਸਾਡੀ ਅਸਲ ਚਿੰਤਾ ਮਾਮਲੇ ਦੀ ਨਿਰਪੱਖ ਸੁਣਵਾਈ ਨੂੰ ਲੈ ਕੇ ਹੈ ਅਤੇ ਜੇਕਰ ਇਸ ਵਿਚ ਜ਼ਰ੍ਹਾ ਜਿਹੀ ਵੀ ਕਮੀ ਪਾਈ ਗਈ ਤਾਂ ਇਸ ਮਾਮਲੇ ਨੂੰ ਜੰਮੂ-ਕਸ਼ਮੀਰ ਦੀ ਸਥਾਨਕ ਅਦਾਲਤ ਤੋਂ ਬਾਹਰ ਤਬਦੀਲ ਕਰ ਦਿਤਾ ਜਾਵੇਗਾ। ਬੱਚੀ ਦੇ ਪਿਤਾ ਨੇ ਅਪਣੇ ਪਰਵਾਰ, ਪਰਵਾਰ ਦੇ ਇਕ ਮਿੱਤਰ ਅਤੇ ਅਪਣੀ ਵਕੀਲ ਦੀ ਸੁਰੱਖਿਆ ਪ੍ਰਤੀ ਚਿੰਤਾ ਜ਼ਾਹਿਰ ਕਰਦੇ ਹੋਏ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ। 

kathua gangrape case trial transferred to pathankotkathua gangrape case trial transferred to pathankot

ਇਸ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਇਨ੍ਹਾਂ ਸਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਆਦੇਸ਼ ਦਿਤਾ ਸੀ। ਇਸੇ ਦੇ ਚਲਦਿਆਂ ਸਾਂਝੀ ਰਾਮ ਸਮੇਤ ਦੋ ਮੁਲਜ਼ਮਾਂ ਨੇ ਸਾਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਅਤੇ ਇਸ ਦੀ ਸੁਣਵਾਈ ਜੰਮੂ ਵਿਚ ਹੀ ਕਰਵਾਉਣ ਲਈ ਵੱਖਰੀ ਅਰਜ਼ੀ ਦਾਇਰ ਕੀਤੀ ਸੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement