ਗੋਆ 'ਚ ਅਪਣੇ ਹੀ ਬੱਚੇ ਨੂੰ ਵੇਚਣ ਵਾਲੀ ਮਹਿਲਾ ਗ੍ਰਿਫ਼ਤਾਰ
Published : Apr 7, 2018, 4:43 pm IST
Updated : Apr 7, 2018, 4:43 pm IST
SHARE ARTICLE
Woman arrested for ‘selling’ her child for Rs 2 lakh
Woman arrested for ‘selling’ her child for Rs 2 lakh

ਗੋਆ ਵਿਚ ਅਪਣੇ 11 ਮਹੀਨੇ ਦੇ ਬੇਟੇ ਨੂੰ ਦੋ ਲੱਖ ਰੁਪਏ ਵਿਚ ਵੇਚਣ ਵਾਲੀ 32 ਸਾਲ ਦੀ ਇਕ ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ

ਪਣਜੀ : ਗੋਆ ਵਿਚ ਅਪਣੇ 11 ਮਹੀਨੇ ਦੇ ਬੇਟੇ ਨੂੰ ਦੋ ਲੱਖ ਰੁਪਏ ਵਿਚ ਵੇਚਣ ਵਾਲੀ 32 ਸਾਲ ਦੀ ਇਕ ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੱਚੇ ਦੇ ਪਿਤਾ ਦੀ ਸ਼ਿਕਾਇਤ 'ਤੇ ਕੱਲ੍ਹ ਉਸ ਦੀ ਮਾਂ ਸ਼ੈਲਾ ਪਾਟਿਲ, ਕਥਿਤ ਖਰੀਦਦਾਰ ਅਮਰ ਮੋਰਜੇ (32) ਅਤੇ ਬੱਚੇ ਨੂੰ ਵੇਚਣ ਵਿਚ ਮਹਿਲਾ ਦੀ ਮਦਦ ਕਰਨ ਵਾਲੇ ਉਸ ਦੇ ਦੋਸਤਾਂ ਯੋਗੇਸ਼ ਗੋਸਾਵੀ (42) ਅਤੇ ਅਨੰਤ ਦਾਮਾਜੀ (34) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ArrestArrest ਮਾਮਲੇ ਦੀ ਜਾਂਚ ਕਰ ਰਹੇ ਪੋਂਡਾ ਪੁਲਿਸ ਥਾਣੇ ਦੇ ਇੰਸਪੈਕਟਰ ਹਰੀਸ਼ ਮਡਕਾਇਕਰ ਨੇ ਕਿਹਾ ਕਿ ਸ਼ੈਲਾ ਨੇ ਅਪਣੇ ਪਤੀ ਨੂੰ ਹਨ੍ਹੇਰੇ ਵਿਚ ਰੱਖ ਕੇ ਬੱਚਾ ਵੇਚਿਆ ਸੀ ਕਿਉਂਕਿ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ। ਸਾਰੇ ਦੋਸ਼ੀ ਪਰਨੇਮ ਤਹਿਸੀਲ ਦੇ ਰਹਿਣ ਵਾਲੇ ਹਨ। ਸ਼ੈਲਾ ਪਾਟਿਲ ਪੁਣੇ ਦੀ ਰਹਿਣ ਵਾਲੀ ਹੈ। ਅਪਣੇ ਬੱਚੇ ਨੂੰ ਵੇਚਣ ਲਈ ਉਸ ਨੇ ਅਪਣੇ ਦੋਸਤਾਂ ਗੋਸਾਵੀ ਅਤੇ ਦਾਮਾਜੀ ਨੂੰ ਇਹ ਕਹਿ ਕੇ ਮਦਦ ਮੰਗੀ ਸੀ ਕਿ ਉਸ ਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ। ਗੋਸਾਵੀ ਅਤੇ ਦਾਮਾਜੀ ਨੇ ਮੋਰਜੇ ਨਾਲ ਸੰਪਰਕ ਕੀਤਾ।  Woman arrested for ‘selling’ her child for Rs 2 lakhWoman arrested for ‘selling’ her child for Rs 2 lakhਮੋਰਜੇ ਵਿਆਹਿਆ ਪਰ ਬੇ ਔਲਾਦ ਹੈ ਅਤੇ ਕਥਿੱਤ ਰੂਪ ਨਾਲ ਉਹ ਇਕ ਬੱਚਾ ਖਰੀਦਣਾ ਚਾਹੁੰਦਾ ਸੀ। ਪੁਲਿਸ ਅਧਿਕਾਰੀ ਨੇ ਦਸਿਆ ਕਿ 23 ਮਾਰਚ ਨੂੰ ਬੱਚਾ ਮੋਰਜੇ ਨੂੰ ਸੌਂਪ ਦਿਤਾ ਗਿਆ। ਇੰਸਪੈਕਟਰ ਮਡਕਾਇਕਰ ਨੇ ਦਸਿਆ ਕਿ ਘਟਨਾ ਦੇ ਸਮੇਂ ਸ਼ੈਲਾ ਦਾ ਪਤੀ ਘਰ 'ਤੇ ਨਹੀਂ ਸੀ ਅਤੇ ਘਰ ਪਰਤਣ 'ਤੇ ਉਸ ਨੂੰ ਘਟਨਾ ਦੀ ਜਾਣਕਾਰੀ ਮਿਲੀ। ਇਸ ਦੇ ਬਾਅਦ ਉਸ ਨੇ ਪੁਲਿਸ ਨਾਲ ਸੰਪਰਕ ਕੀਤਾ। ਉਨ੍ਹਾਂ ਦਸਿਆ ਕਿ ਪੁਲਿਸ ਨੇ ਆਈਪੀਸੀ ਦੇ ਮਾਨਵ ਤਸਕਰੀ ਵਿਰੋਧੀ ਪ੍ਰਬੰਧ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

Location: India, Goa, Panaji

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement