ਜੰਮੂ-ਕਸ਼ਮੀਰ ਦਾ 1.27 ਲੱਖ ਕਰੋੜ ਦਾ ਬਜਟ ਪੇਸ਼, ਕਮਜ਼ੋਰ ਵਿਦਿਆਰਥੀਆਂ ਲਈ ਕਲਾਸ 9 ਤੋਂ ਕਾਲਜ ਤਕ ਪੂਰੀ ਫੀਸ ਮੁਆਫ਼

By : GAGANDEEP

Published : Feb 7, 2026, 6:50 am IST
Updated : Feb 7, 2026, 8:30 am IST
SHARE ARTICLE
Jammu and Kashmir's budget of Rs 1.27 lakh crore presented
Jammu and Kashmir's budget of Rs 1.27 lakh crore presented

ਯੋਗ ਘਰਾਂ ਨੂੰ 6 ਮੁਫ਼ਤ ਐਲ.ਪੀ.ਜੀ. ਸਿਲੰਡਰ ਅਤੇ ਅਨਾਥ ਬੱਚਿਆਂ ਲਈ ਮਹੀਨਾਵਾਰ ਸਹਾਇਤਾ ਦਾ ਵੀ ਐਲਾਨ ਕੀਤਾ ਗਿਆ।    

ਜੰਮੂ : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਵਿਧਾਨ ਸਭਾ ਵਿਚ 2026–27 ਦਾ ਬਜਟ ਪੇਸ਼ ਕੀਤਾ, ਜਿਸ ਦਾ ਕੁਲ ਆਕਾਰ ਰੁਪਏ 1.27 ਲੱਖ ਕਰੋੜ ਹੈ। ਇਸ ’ਚੋਂ ਰੁਪਏ 80,640 ਕਰੋੜ ਆਬਕਾਰੀ ਖਰਚੇ ਲਈ ਅਤੇ ਰੁਪਏ 33,127 ਕਰੋੜ ਪੂੰਜੀ ਖਰਚੇ ਲਈ ਰੱਖੇ ਗਏ ਹਨ। ਬਜਟ ਵਿਚ ਆਬਕਾਰੀ ਪ੍ਰਾਪਤੀਆਂ ਦਾ ਅਨੁਮਾਨ ਰੁਪਏ 90,018 ਕਰੋੜ ਅਤੇ ਪੂੰਜੀ ਪ੍ਰਾਪਤੀਆਂ ਦਾ ਅਨੁਮਾਨ ਰੁਪਏ 23,749 ਕਰੋੜ ਹੈ।

ਜੰਮੂ-ਕਸ਼ਮੀਰ ਦੀ ਅਪਣੀ ਆਮਦਨ ਰੁਪਏ 31,800 ਕਰੋੜ ਹੋਵੇਗੀ, ਜਦਕਿ ਕੇਂਦਰੀ ਸਹਾਇਤਾ ਰੁਪਏ 42,752 ਕਰੋੜ ਅਤੇ ਕੇਂਦਰ ਪ੍ਰਾਯੋਜਿਤ ਯੋਜਨਾਵਾਂ ਲਈ ਰੁਪਏ 13,400 ਕਰੋੜ ਮਿਲਣਗੇ। ਮੁੱਖ ਮੰਤਰੀ ਨੇ ਕਿਹਾ, “ਇਹ ਬਜਟ ਸਿਰਫ਼ ਅੰਕੜਿਆਂ ਦਾ ਹਿਸਾਬ ਨਹੀਂ, ਸਗੋਂ ਇਕ ‘ਵਿੱਤੀ ਕੰਪਾਸ’ ਹੈ ਜੋ ਸਾਨੂੰ ਆਰਥਕ ਵਿਕਾਸ, ਸਮਾਜਕ ਸਦਭਾਵਨਾ ਅਤੇ ਟਿਕਾਊ ਖੁਸ਼ਹਾਲੀ ਵਲ ਲੈ ਕੇ ਜਾਵੇਗਾ।’’ ਸਮਾਜਕ ਸਹਾਇਤਾ ਲਈ ਬਜਟ ’ਚ ਰਾਹਤ ਦਿੰਦਿਆਂ ਆਰਥਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਲਈ ਕਲਾਸ 9 ਤੋਂ ਕਾਲਜ ਤਕ ਪੂਰੀ ਫੀਸ ਮੁਆਫ਼ੀ ਦਿਤੀ ਗਈ ਹੈ। ਯੋਗ ਘਰਾਂ ਨੂੰ 6 ਮੁਫ਼ਤ ਐਲ.ਪੀ.ਜੀ. ਸਿਲੰਡਰ ਅਤੇ ਅਨਾਥ ਬੱਚਿਆਂ ਲਈ ਮਹੀਨਾਵਾਰ ਸਹਾਇਤਾ ਦਾ ਵੀ ਐਲਾਨ ਕੀਤਾ ਗਿਆ।    

ਕਿਸਾਨੀ ਤੇ ਪਿੰਡ ਵਿਕਾਸ ਦੇ ਖੇਤਰ ’ਓ ਸੇਬ, ਕੇਸਰ, ਆਮ ਤੇ ਲੀਚੀ ਲਈ ਫਸਲ ਬੀਮਾ ਦਿਤਾ ਜਾਵੇਗਾ। ਸਟੋਰੇਜ ਸਹੂਲਤਾਂ ਤੇ ਸਿੰਚਾਈ ਪ੍ਰਣਾਲੀ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਹਰ ਜ਼ਿਲ੍ਹੇ ਵਿਚ ਪਸ਼ੂਆਂ ਲਈ ਜੈਨੇਟਿਕ ਲੈਬ ਖੋਲ੍ਹੇ ਜਾਣਗੇ। ਜੇ.ਕੇ. ਈ-ਪਾਠਸ਼ਾਲਾ ਚੈਨਲਾਂ ਰਾਹੀਂ ਜਮਾਤ 1–12 ਲਈ ਡਿਜੀਟਲ ਪਾਠ ਦਿਤੇ ਜਾਣਗੇ। ਆਂਗਨਵਾੜੀ ਕੇਂਦਰ ਆਧੁਨਿਕ ਕੀਤੇ ਜਾਣਗੇ ਅਤੇ ਸਕੂਲਾਂ ਵਿਚ ਇੰਡੋਰ ਖੇਡ ਸਹੂਲਤਾਂ ਵੀ ਬਜਟ ਦੀਆਂ ਵਿਸ਼ੇਸ਼ਤਾਵਾਂ ਹਨ।

ਓਮਰ ਅਬਦੁੱਲਾ ਨੇ ਮੰਨਿਆ ਕਿ ਪਹਲਗਾਮ ਹਮਲੇ ਅਤੇ ਜੰਮੂ ਖੇਤਰ ਵਿਚ ਆਏ ਹੜ੍ਹਾਂ ਕਾਰਨ ਸੈਰ-ਸਪਾਟਾ, ਹਥਕਲਾ ਅਤੇ ਬਾਗਬਾਨੀ ਖੇਤਰ ਪ੍ਰਭਾਵਤ ਹੋਏ ਹਨ। ਉਨ੍ਹਾਂ ਨੇ ਕਿਹਾ, “ਲਗਭਗ 60% ਖਰਚਾ ਤਨਖਾਹਾਂ, ਪੈਨਸ਼ਨਾਂ ਅਤੇ ਕਰਜ਼ੇ ਦੀ ਸੇਵਾ ‘ਤੇ ਜਾ ਰਿਹਾ ਹੈ, ਇਸ ਲਈ ਸਾਨੂੰ ਆਰਥਕ ਅਨੁਸ਼ਾਸਨ ਜਾਰੀ ਰਖਣਾ ਪਵੇਗਾ।’’ ਇਹ ਬਜਟ ਜੰਮੂ-ਕਸ਼ਮੀਰ ਨੂੰ 9.5% ਜੀ.ਡੀ.ਪੀ. ਵਾਧੇ ਦੇ ਟੀਚੇ ਵਲ ਲੈ ਕੇ ਜਾਣ ਦੀ ਕੋਸ਼ਿਸ਼ ਹੈ। ਮੁੱਖ ਮੰਤਰੀ ਨੇ ਸੱਭ ਵਿਧਾਇਕਾਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਮਿਲ ਕੇ ਇਸ ਯੋਜਨਾ ਨੂੰ ਸਫਲ ਬਣਾਉਣ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement