Sia Godika: ਤਕਨੀਕੀ ਦਿੱਗਜਾਂ ਦੁਆਰਾ ਆਯੋਜਤ ਮੁਕਾਬਲੇ ’ਚ ਭਾਰਤ ਦੀ ਸੀਆ ਗੋਡਿਕਾ ਨੇ ਜਿੱਤਿਆ 400,000 ਡਾਲਰ ਦਾ ਇਨਾਮ
Published : Feb 7, 2024, 8:33 am IST
Updated : Feb 7, 2024, 8:33 am IST
SHARE ARTICLE
Sia Godika wins $400k prize in contest founded by tech czars
Sia Godika wins $400k prize in contest founded by tech czars

ਬੈਂਗਲੁਰੂ ਦੀ ਰਹਿਣ ਵਾਲਾ ਹੈ 17 ਸਾਲਾ ਸੀਆ ਗੋਡਿਕਾ

Sia Godika: ਬੈਂਗਲੁਰੂ ਦੀ 17 ਸਾਲਾ ਸੀਆ ਗੋਡਿਕਾ ਨੇ ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ, ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ, ਰੂਸੀ ਯੂਰੀ ਮਿਲਨਰ ਅਤੇ ਉਨ੍ਹਾਂ ਦੀ ਪਤਨੀ ਜੂਲੀਆ ਅਤੇ ਅਮਰੀਕੀ ਉੱਦਮੀ ਐਨੀ ਵੋਜਸਿਕੀ ਦੁਆਰਾ ਸਥਾਪਿਤ 400,000 ਡਾਲਰ ਦੇ ਬ੍ਰੇਕਥਰੂ ਜੂਨੀਅਰ ਚੈਲੇਂਜ 2023 ਅੰਤਰਰਾਸ਼ਟਰੀ ਵਿਗਿਆਨ-ਵੀਡੀਉ ਮੁਕਾਬਲੇ ਜਿੱਤੇ ਹਨ।

ਜੀਵਨ ਵਿਗਿਆਨ, ਭੌਤਿਕ ਵਿਗਿਆਨ ਅਤੇ ਗਣਿਤ ਵਿਚ ਬੁਨਿਆਦੀ ਧਾਰਨਾਵਾਂ ਦੇ ਆਲੇ-ਦੁਆਲੇ ਰਚਨਾਤਮਕ ਸੋਚ ਅਤੇ ਸੰਚਾਰ ਹੁਨਰਾਂ ਨੂੰ ਪ੍ਰੇਰਿਤ ਕਰਨ ਲਈ ਤਿਆਰ ਕੀਤਾ ਗਿਆ ਇਹ ਮੁਕਾਬਲਾ ਬ੍ਰੇਕਥਰੂ ਪ੍ਰਾਈਜ਼ ਫਾਊਂਡੇਸ਼ਨ ਦੇ ਪ੍ਰਮੁੱਖ 3 ਮਿਲੀਅਨ ਡਾਲਰ ਬ੍ਰੈਕਥਰੂ ਪੁਰਸਕਾਰ ਦਾ ਵਿਸਥਾਰ ਹੈ ਜਿਸ ਨੂੰ "ਵਿਗਿਆਨ ਦੇ ਆਸਕਰ" ਵਜੋਂ ਜਾਣਿਆ ਜਾਂਦਾ ਹੈ। 12ਵੀਂ ਜਮਾਤ ਦੀ ਵਿਦਿਆਰਥਣ ਸੀਆ ਨੇ ਜੂਨੀਅਰ ਚੈਲੇਂਜ 'ਯਮਾਨਕਾ ਫੈਕਟਰਜ਼' ਸਿਰਲੇਖ ਨਾਲ ਜਿੱਤਿਆ, ਜਿਸ 'ਚ ਉਹ ਇਕ ਬਜ਼ੁਰਗ ਔਰਤ ਦਾ ਕਿਰਦਾਰ ਨਿਭਾ ਰਹੀ ਹੈ, ਜੋ ਫਿਰ ਤੋਂ ਜਵਾਨ ਹੋ ਜਾਂਦੀ ਹੈ।

ਬ੍ਰੇਕਥਰੂ ਪ੍ਰਾਈਜ਼ ਫਾਊਂਡੇਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਸੀਆ ਨੂੰ ਸੈਲੂਲਰ ਰੀਪ੍ਰੋਗ੍ਰਾਮਿੰਗ 'ਤੇ ਨੋਬਲ ਪੁਰਸਕਾਰ ਜੇਤੂ ਸ਼ਿਨਿਆ ਯਾਮਾਨਾਕਾ ਦੀਆਂ ਖੋਜਾਂ ਬਾਰੇ ਜਾਣਕਾਰੀ ਦੇਣ ਵਾਲੀ ਵੀਡੀਉ ਲਈ 2,50,000 ਡਾਲਰ ਦੀ ਕਾਲਜ ਸਕਾਲਰਸ਼ਿਪ ਮਿਲੇਗੀ। ਸੀਆ ਦੀ ਸਾਇੰਸ ਅਧਿਆਪਕਾ ਅਰਕਾ ਮੌਲਿਕ ਨੂੰ ਪੁਰਸਕਾਰ ਦਾ 50,000 ਡਾਲਰ ਦਾ ਹਿੱਸਾ ਮਿਲੇਗਾ, ਜਦਕਿ ਉਸ ਦੇ ਸਕੂਲ ਨੀਵ ਅਕੈਡਮੀ ਨੂੰ ਕੋਲਡ ਸਪਰਿੰਗ ਹਾਰਬਰ ਲੈਬਾਰਟਰੀ ਦੁਆਰਾ ਡਿਜ਼ਾਈਨ ਕੀਤੀ ਗਈ 100,000 ਡਾਲਰ ਦੀ ਲੈਬ ਮਿਲੇਗੀ।

ਸੀਆ ਅਪਣੇ ਦਾਦਾ-ਦਾਦੀ ਨੂੰ ਕੈਂਸਰ ਅਤੇ ਨਿਊਰੋਲੌਜੀਕਲ ਸਮੱਸਿਆਵਾਂ ਨਾਲ ਲੜਦੇ ਦੇਖ ਕੇ ਪ੍ਰੇਰਣਾ ਮਿਲੀ ਸੀ। ਸੀਆ ਨੂੰ ਲਾਸ ਏਂਜਲਸ ਵਿਚ ਇਕ ਸਮਾਰੋਹ ਦੌਰਾਨ 2024 ਦੇ ਬ੍ਰੇਕਥਰੂ ਅਵਾਰਡ ਜੇਤੂਆਂ ਦੇ ਨਾਲ ਪੁਰਸਕਾਰ ਦਿਤਾ ਜਾਵੇਗਾ।

(For more Punjabi news apart from Sia Godika wins $400k prize in contest founded by tech czars, stay tuned to Rozana Spokesman)

Tags: bengaluru

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement