Punjab News: 4 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਮਗਰੋਂ ਹਤਿਆ ਕਰਨ ਵਾਲਾ ਕਾਬੂ; ਪੁਲਿਸ ਨੇ ਰੱਖਿਆ ਸੀ 2 ਲੱਖ ਦਾ ਇਨਾਮ
Published : Jan 17, 2024, 1:42 pm IST
Updated : Jan 17, 2024, 2:12 pm IST
SHARE ARTICLE
Ludhiana Police Arrest Wanted Rapist
Ludhiana Police Arrest Wanted Rapist

19 ਦਿਨ ਤੋਂ ਫਰਾਰ ਸੋਨੂੰ ਦੀ ਨੇਪਾਲ ਸਰਹੱਦ ਤੋਂ ਹੋਈ ਗ੍ਰਿਫ਼ਤਾਰੀ

Punjab News: 19 ਦਿਨ ਪਹਿਲਾਂ ਲੁਧਿਆਣਾ 'ਚ ਚਾਰ ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੀ ਹਤਿਆ ਕਰਨ ਦੇ ਇਲਜ਼ਾਮ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ 'ਤੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਥਾਣਾ ਡਾਬਾ ਦੀ ਪੁਲਿਸ ਨੇ ਕਈ ਜਨਤਕ ਥਾਵਾਂ 'ਤੇ ਮੁਲਜ਼ਮ ਸੋਨੂੰ ਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਦੀ ਤਸਵੀਰ ਵੀ ਲਗਾਈ ਸੀ। ਮੁਲਜ਼ਮ ਵਿਰੁਧ ਥਾਣਾ ਡਾਬਾ ਵਿਚ ਧਾਰਾ 302, 376ਏ, 376ਏਬੀ, ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

19 ਦਿਨ ਪਹਿਲਾਂ ਮੁਲਜ਼ਮ ਨੇ 4 ਸਾਲ ਦੀ ਬੱਚੀ ਦਾ ਕਤਲ ਕਰ ਦਿਤਾ ਸੀ ਅਤੇ ਉਸ ਦੀ ਲਾਸ਼ ਨੂੰ ਬੈੱਡ 'ਚ ਰੱਖ ਦਿਤੀ ਸੀ। ਪੋਸਟਮਾਰਟਮ ਤੋਂ ਪਤਾ ਲੱਗਿਆ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਡਾਕਟਰਾਂ ਨੂੰ ਬੱਚੀ ਦੇ ਗੁਪਤ ਅੰਗ ਵਿਚ ਬਲੀਡਿੰਗ ਵੀ ਮਿਲੀ ਸੀ, ਇਸ ਦੇ ਨਮੂਨੇ ਜਾਂਚ ਲਈ ਵੀ ਭੇਜੇ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਿਲੀ ਜਾਣਕਾਰੀ ਅਨੁਸਾਰ ਘਟਨਾ ਸਮੇਂ ਡਾਬਾ ਇਲਾਕੇ 'ਚ ਰਹਿਣ ਵਾਲਾ ਨੌਜਵਾਨ ਸੋਨੂੰ ਲੜਕੀ ਨੂੰ ਬਹਾਨੇ ਨਾਲ ਅਪਣੇ ਕਮਰੇ 'ਚ ਲੈ ਗਿਆ। ਦੁਪਹਿਰ ਤੋਂ ਲੜਕੀ ਦਾ ਕੋਈ ਪਤਾ ਨਹੀਂ ਲੱਗ ਸਕਿਆ, ਇਸ ਲਈ ਉਸ ਦੀ ਭਾਲ ਕੀਤੀ ਗਈ। ਪ੍ਰਵਾਰ ਨੇ ਖਦਸ਼ਾ ਜਤਾਇਆ ਹੈ ਕਿ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿਤਾ ਗਿਆ।

Photo

ਲੜਕੀ ਦੀ ਗਰਦਨ 'ਤੇ ਮੁਲਜ਼ਮ ਦੀਆਂ ਉਂਗਲਾਂ ਦੇ ਨਿਸ਼ਾਨ ਵੀ ਮਿਲੇ ਹਨ। ਮੁਲਜ਼ਮ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪ੍ਰਵਾਰ ਨੇ ਆਜ਼ਾਦ ਨਗਰ 'ਚ ਪੁਲਿਸ ਵਿਰੁਧ ਪ੍ਰਦਰਸ਼ਨ ਵੀ ਕੀਤਾ ਸੀ।

(For more Punjabi news apart from Punjab News Ludhiana Police Arrest Wanted Rapist , stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement