ਲੋਕਾਂ ਨੂੰ ਹੋਰ ਠਾਰੇਗੀ ਠੰਢ, ਪਹਾੜੀ ਇਲਾਕਿਆਂ 'ਚ ਅੱਜ ਬਰਫਬਾਰੀ ਦੇ ਨਾਲ ਮੀਂਹ ਪੈਣ ਦੀ ਚੇਤਾਵਨੀ

By : GAGANDEEP

Published : Jan 7, 2023, 1:30 pm IST
Updated : Jan 7, 2023, 1:40 pm IST
SHARE ARTICLE
photo
photo

ਸ਼ਿਮਲਾ-ਮਸੂਰੀ ਨਾਲੋਂ ਵੀ ਠੰਢੀ ਦਿੱਲੀ, ਧੁੰਦ ਕਾਰਨ ਦੇਸ਼ ਭਰ 'ਚ 46 ਉਡਾਣਾਂ 'ਚ ਦੇਰੀ

 

ਨਵੀਂ ਦਿੱਲੀ: ਦੇਸ਼ ਭਰ 'ਚ ਸੀਤ ਲਹਿਰ ਜਾਰੀ ਹੈ। ਮਾਈਨਸ ਤਾਪਮਾਨ ਵਾਲੇ ਪਹਾੜੀ ਖੇਤਰਾਂ ਨੂੰ ਛੱਡ ਕੇ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ ਹੈ। ਦਿੱਲੀ ਸ਼ਿਮਲਾ ਮਸੂਰੀ ਨਾਲੋਂ ਠੰਡੀ ਰਹੀ। ਇੱਥੇ ਤਾਪਮਾਨ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਸ਼ਿਮਲਾ ਵਿੱਚ 3 ਡਿਗਰੀ ਸੈਲਸੀਅਸ ਅਤੇ ਮਸੂਰੀ ਵਿੱਚ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਸ ਤੋਂ ਇਲਾਵਾ ਰਾਜਸਥਾਨ ਦੇ ਚੁਰੂ ਵਿੱਚ 4 ਡਿਗਰੀ ਸੈਲਸੀਅਸ, ਕਾਨਪੁਰ ਵਿੱਚ 4 ਡਿਗਰੀ ਸੈਲਸੀਅਸ, ਜੰਮੂ ਵਿੱਚ 4 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਆਈਐਮਡੀ ਮੁਤਾਬਕ ਪੱਛਮੀ ਗੜਬੜੀ ਦਾ ਅਸਰ ਪਹਾੜੀ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ। ਜੰਮੂ, ਹਿਮਾਚਲ ਅਤੇ ਉੱਤਰਾਖੰਡ ਵਿੱਚ ਅੱਜ ਬਰਫ਼ਬਾਰੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਹਿਮਾਲਿਆ 'ਚ 10 ਜਨਵਰੀ ਨੂੰ ਸਭ ਤੋਂ ਵੱਧ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

ਯੂਪੀ ਅਤੇ ਰਾਜਸਥਾਨ ਵਿੱਚ 13 ਜਨਵਰੀ ਤੱਕ ਚੰਗੀ ਬਾਰਿਸ਼ ਹੋ ਸਕਦੀ ਹੈ। ਇਸ ਕਾਰਨ 14 ਜਨਵਰੀ ਤੋਂ ਸੂਬੇ ਦੇ ਕਈ ਇਲਾਕਿਆਂ 'ਚ ਤਾਪਮਾਨ 'ਚ ਗਿਰਾਵਟ ਆਵੇਗੀ। ਠੰਡੀਆਂ ਹਵਾਵਾਂ ਦੇ ਆਉਣ ਨਾਲ ਸਰਦੀ ਹੋਰ ਵਧ ਜਾਵੇਗੀ। ਦਿੱਲੀ ਦਾ ਘੱਟੋ-ਘੱਟ ਤਾਪਮਾਨ ਸ਼ਿਮਲਾ, ਮਸੂਰੀ, ਨੈਨੀਤਾਲ ਤੋਂ ਹੇਠਾਂ ਪਹੁੰਚ ਗਿਆ ਹੈ। 6 ਜਨਵਰੀ ਨੂੰ ਅਯਾਨਗਰ ਦਾ ਘੱਟੋ-ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਰਿਜ ਖੇਤਰ 'ਚ ਘੱਟੋ-ਘੱਟ ਤਾਪਮਾਨ 3.3 ਅਤੇ ਸਫਦਰਜੰਗ 'ਚ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਸ਼ਿਮਲਾ ਵਿੱਚ ਇਹ 3.7, ਮਸੂਰੀ ਵਿੱਚ 4.4 ਅਤੇ ਨੈਨੀਤਾਲ ਵਿੱਚ 6.2 ਸੀ। ਜਾਣਕਾਰੀ ਮੁਤਾਬਿਕ ਮੁਤਾਬਕ 7 ਜਨਵਰੀ ਯਾਨੀ ਅੱਜ ਦਿੱਲੀ ਹਵਾਈ ਅੱਡੇ ਤੋਂ ਉਡਾਣਾਂ ਭਰਨ ਵਾਲੀਆਂ 34 ਉਡਾਣਾਂ ਲੇਟ ਹੋਈਆਂ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਤੋਂ ਆਉਣ ਵਾਲੀਆਂ 12 ਉਡਾਣਾਂ ਲੇਟ ਹੋਈਆਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement