ਪ੍ਰਸਤਾਵਨਾ ਤੋਂ ‘ਧਰਮ ਨਿਰਪੱਖ', ‘ਸਮਾਜਵਾਦੀ' ਨੂੰ ਹਟਾਉਣ ਲਈ ਨਿਜੀ ਮੈਂਬਰ ਬਿਲ ਰਾਜ ਸਭਾ ਵਿਚ ਪੇਸ਼
Published : Dec 6, 2025, 10:29 pm IST
Updated : Dec 6, 2025, 10:29 pm IST
SHARE ARTICLE
Parliament
Parliament

ਭਾਜਪਾ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਇਹ ਦੋ ਸ਼ਬਦ ‘ਤੁਸ਼ਟੀਕਰਨ ਦੀ ਰਾਜਨੀਤੀ' ਲਈ ਸ਼ਾਮਲ ਕੀਤੇ ਗਏ ਸਨ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਭੀਮ ਸਿੰਘ ਨੇ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ’ਚ ‘ਧਰਮ ਨਿਰਪੱਖ’ ਅਤੇ ‘ਸਮਾਜਵਾਦੀ’ ਸ਼ਬਦਾਂ ਦੀ ਲੋੜ ਨਹੀਂ ਹੈ ਅਤੇ ਇਨ੍ਹਾਂ ਨੂੰ ਐਮਰਜੈਂਸੀ ਦੌਰਾਨ ‘ਗੈਰ-ਜਮਹੂਰੀ’ ਤਰੀਕੇ ਨਾਲ ਜੋੜਿਆ ਗਿਆ ਸੀ।

ਭੀਮ ਸਿੰਘ ਨੇ ਸ਼ੁਕਰਵਾਰ  ਨੂੰ ਰਾਜ ਸਭਾ ਵਿਚ ਸੰਵਿਧਾਨ (ਸੋਧ) ਬਿਲ, 2025 (ਪ੍ਰਸਤਾਵਨਾ ਵਿਚ ਸੋਧ) ਪੇਸ਼ ਕਰਦਿਆਂ ਕਿਹਾ ਕਿ ਇਹ ਸ਼ਬਦ ‘ਭੰਬਲਭੂਸਾ’ ਪੈਦਾ ਕਰਦੇ ਹਨ ਅਤੇ ਇਹ ਅਸਲ ਸੰਵਿਧਾਨ ਦਾ ਹਿੱਸਾ ਨਹੀਂ ਹਨ। ਉਨ੍ਹਾਂ ਕਿਹਾ, ‘‘ਮੈਂ ਸੰਵਿਧਾਨ ਦੀ ਪ੍ਰਸਤਾਵਨਾ ’ਚ ਸੋਧ ਕਰਨ ਲਈ ‘ਸਮਾਜਵਾਦੀ’ ਅਤੇ ‘ਧਰਮ ਨਿਰਪੱਖ’ ਸ਼ਬਦਾਂ ਨੂੰ ਹਟਾਉਣ ਲਈ ਇਕ ਨਿਜੀ ਮੈਂਬਰ ਬਿਲ ਪੇਸ਼ ਕੀਤਾ ਹੈ। 1949 ਵਿਚ ਅਪਣਾਇਆ ਗਿਆ ਮੂਲ ਸੰਵਿਧਾਨ, ਜੋ 1950 ਤੋਂ ਲਾਗੂ ਹੈ, ਵਿਚ ਇਹ ਦੋ ਸ਼ਬਦ ਨਹੀਂ ਸਨ। ਇੰਦਰਾ ਗਾਂਧੀ ਨੇ 1976 ਵਿਚ ਐਮਰਜੈਂਸੀ ਦੌਰਾਨ 42ਵੀਂ ਸੰਵਿਧਾਨ ਸੋਧ ਦੇ ਤਹਿਤ ਸੰਵਿਧਾਨ ਵਿਚ ਇਹ ਦੋ ਸ਼ਬਦ ਸ਼ਾਮਲ ਕੀਤੇ। ਉਸ ਸਮੇਂ ਸੰਸਦ ’ਚ ਕੋਈ ਬਹਿਸ ਨਹੀਂ ਹੋਈ ਸੀ।’’

ਭਾਜਪਾ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਇਹ ਦੋ ਸ਼ਬਦ ‘ਤੁਸ਼ਟੀਕਰਨ ਦੀ ਰਾਜਨੀਤੀ’ ਲਈ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਕਿਹਾ, ‘‘ਤਤਕਾਲੀ ਸੋਵੀਅਤ ਸੰਘ ਨੂੰ ਖੁਸ਼ ਕਰਨ ਲਈ ‘ਸਮਾਜਵਾਦੀ’ ਸ਼ਬਦ ਜੋੜਿਆ ਗਿਆ ਸੀ ਅਤੇ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ‘ਧਰਮ ਨਿਰਪੱਖ’ ਸ਼ਬਦ ਜੋੜਿਆ ਗਿਆ ਸੀ। ਇਹ ਬੇਲੋੜਾ ਹੈ. ਇਸ ਦੀ ਲੋੜ ਨਹੀਂ ਹੈ; ਇਹ ਸਿਰਫ ਉਲਝਣ ਪੈਦਾ ਕਰਦਾ ਹੈ।’’

Tags: rajya sabha

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement