ਭਾਰਤ-ਚੀਨ ਤੇ ਤਣਾਅ ਦਰਮਿਆਨ 17 ਨਵੰਬਰ ਨੂੰ ਪੀਐਮ ਮੋਦੀ ਤੇ ਸ਼ੀ ਜਿਨਪਿੰਗ ਆਹਮੋ-ਸਾਹਮਣੇ
Published : Oct 6, 2020, 5:05 pm IST
Updated : Oct 6, 2020, 5:05 pm IST
SHARE ARTICLE
PM Modi, Chinese President Xi Jinping
PM Modi, Chinese President Xi Jinping

ਬ੍ਰਿਕਸ ਦੇਸ਼ਾਂ ਦੀ 17 ਨਵੰਬਰ ਨੂੰ ਇਕ ਵਰਚੁਅਲ ਬੈਠਕ ਹੋਵੇਗੀ। ਬ੍ਰਿਕਸ ਦੇਸ਼ਾਂ 'ਚੋਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਹਨ।

ਨਵੀਂ ਦਿੱਲੀ: ਆਏ ਦਿਨ ਭਾਰਤ ਅਤੇ ਚੀਨ ਵਿੱਚ ਤਣਾਅ ਵੱਧ ਰਿਹਾ ਹੈ। ਹੁਣ ਸਰਕਾਰ ਵਲੋਂ ਭਾਰਤ ਅਤੇ ਚੀਨ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 17 ਨਵੰਬਰ ਨੂੰ ਬ੍ਰਿਕਸ ਦੀ ਬੈਠਕ 'ਚ ਆਹਮੋ-ਸਾਹਮਣੇ ਹੋ ਸਕਦੇ ਹਨ। ਇਥੇ ਦੱਸ ਦੇਈਏ ਕਿ ਬ੍ਰਿਕਸ ਦੇਸ਼ਾਂ ਦੀ 17 ਨਵੰਬਰ ਨੂੰ ਇਕ ਵਰਚੁਅਲ ਬੈਠਕ ਹੋਵੇਗੀ। ਬ੍ਰਿਕਸ ਦੇਸ਼ਾਂ 'ਚੋਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਹਨ।

pmPM MODI, Xi Jinpingਥੋੜੇ ਸਮੇਂ ਤੋਂ ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਚੱਲ ਰਿਹਾ ਹੈ, ਜਿਸ ਕਾਰਨ ਦੋਵਾਂ ਦੇ ਰਿਸ਼ਤਿਆਂ ਵਿਚਾਲੇ ਸਬੰਧਾਂ 'ਚ ਮਹੱਤਵਪੂਰਣ ਤਣਾਅ ਪੈਦਾ ਹੋਇਆ ਹੈ। ਵਿਵਾਦ ਸੁਲਝਾਉਣ ਲਈ ਦੋਵਾਂ ਧਿਰਾਂ ਨੇ ਕਈ ਦੌਰ ਦੀਆਂ ਕੂਟਨੀਤਕ ਅਤੇ ਸੈਨਿਕ ਗੱਲਬਾਤ ਕੀਤੀ। ਹਾਲਾਂਕਿ, ਡੈੱਡਲਾਕ ਨੂੰ ਸੁਲਝਾਉਣ ਵਿੱਚ ਕੋਈ ਸਫਲਤਾ ਨਹੀਂ ਮਿਲੀ।

ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਵਿਚਾਲੇ 12 ਅਕਤੂਬਰ ਨੂੰ ਗੱਲਬਾਤ ਦਾ ਇਕ ਹੋਰ ਦੌਰ ਹੋਣਾ ਹੈ, ਜਿਸ ਦਾ ਏਜੰਡਾ ਖ਼ਾਸਕਰ ਵਿਵਾਦਿਤ ਬਿੰਦੂਆਂ ਤੋਂ ਫ਼ੌਜਾਂ ਦੀ ਵਾਪਸੀ ਦੀ ਰੂਪਰੇਖਾ ਦਾ ਫ਼ੈਸਲਾ ਕਰਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement