Jaipur House collapsed News: ਜੈਪੁਰ ਵਿਚ ਡਿੱਗਿਆ ਘਰ, ਮਲਬੇ ਹੇਠ ਦੱਬੇ ਪਿਓ-ਧੀ ਦੀ ਮੌਤ
Published : Sep 6, 2025, 11:30 am IST
Updated : Sep 6, 2025, 11:30 am IST
SHARE ARTICLE
Jaipur House collapsed News in punjabi
Jaipur House collapsed News in punjabi

Jaipur House collapsed News: ਕਈ ਲੋਕ ਹੋਏ ਜ਼ਖ਼ਮੀ

 Jaipur House collapsed News in punjabi : ਜੈਪੁਰ ਵਿਚ ਇਕ 4 ਮੰਜ਼ਿਲਾ ਹਵੇਲੀ ਢਹਿ ਗਈ। ਹਾਦਸੇ ਵਿੱਚ ਇਕ ਪਿਤਾ ਅਤੇ ਧੀ ਦੀ ਮੌਤ ਹੋ ਗਈ ਜਦਕਿ ਮਲਬੇ ਹੇਠ ਫਸੇ 7 ਲੋਕਾਂ ਨੂੰ ਬਚਾ ਲਿਆ ਗਿਆ। ਦੋ ਬੱਚਿਆਂ ਸਮੇਤ 5 ਜ਼ਖ਼ਮੀਆਂ ਨੂੰ ਐਸਐਮਐਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਉਨ੍ਹਾਂ ਵਿੱਚੋਂ ਇੱਕ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਹ ਹਾਦਸਾ ਸ਼ੁੱਕਰਵਾਰ ਰਾਤ 12 ਵਜੇ ਸੁਭਾਸ਼ ਚੌਕ ਸਰਕਲ 'ਤੇ ਸਥਿਤ ਬਾਲ ਭਾਰਤੀ ਸਕੂਲ ਦੇ ਪਿੱਛੇ ਵਾਪਰਿਆ।

ਇਸ ਹਾਦਸੇ ਵਿਚ ਪ੍ਰਭਾਤ (33) ਅਤੇ ਉਸ ਦੀ ਧੀ ਪੀਹੂ (6) ਦੀ ਮੌਤ ਹੋ ਗਈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਹਵੇਲੀ ਢਹਿ ਗਈ। ਇਹ ਬਹੁਤ ਖੰਡਰ ਹਾਲਤ ਵਿੱਚ ਸੀ, ਹਵੇਲੀ ਪੁਰਾਣੇ ਚੂਨੇ ਦੀ ਬਣੀ ਹੋਈ ਸੀ। ਇਮਾਰਤ ਵਿਚ 20 ਤੋਂ ਵੱਧ ਲੋਕ ਕਿਰਾਏ 'ਤੇ ਰਹਿੰਦੇ ਸਨ। ਸਾਰੇ ਲੋਕ ਪੱਛਮੀ ਬੰਗਾਲ ਦੇ ਹਨ।

(For more news apart from “Jaipur House collapsed News in punjabi, ” stay tuned to Rozana Spokesman.)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement