Veg and non- Veg thalis cheaper : ਟਮਾਟਰ ਤੇ ਪੋਲਟਰੀ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਅਗਸਤ ’ਚ ਖਾਣੇ ਦੀ ਥਾਲੀ ਹੋਈ ਸਸਤੀ
Published : Sep 6, 2024, 6:31 pm IST
Updated : Sep 6, 2024, 6:31 pm IST
SHARE ARTICLE
 veg and non-veg thalis cheaper
veg and non-veg thalis cheaper

ਸਾਉਣ ਮਹੀਨੇ ’ਚ ਜ਼ਿਆਦਾਤਰ ਲੋਕਾਂ ਵਲੋਂ ਮੀਟ ਖਾਣ ਤੋਂ ਗੁਰੇਜ਼ ਕਰਨ ਕਾਰਨ ਟਮਾਟਰ ਅਤੇ ਪੋਲਟਰੀ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ

veg and non-veg thalis cheaper : ਸਾਉਣ ਮਹੀਨੇ ’ਚ ਜ਼ਿਆਦਾਤਰ ਲੋਕਾਂ ਵਲੋਂ ਮੀਟ ਖਾਣ ਤੋਂ ਗੁਰੇਜ਼ ਕਰਨ ਕਾਰਨ ਟਮਾਟਰ ਅਤੇ ਪੋਲਟਰੀ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਅਗਸਤ ਮਹੀਨੇ ’ਚ ਘਰ ’ਚ ਪਕਾਏ ਜਾਣ ਵਾਲੇ ਭੋਜਨ ਦੀਆਂ ਕੀਮਤਾਂ ’ਚ ਕਮੀ ਵੇਖੀ ਗਈ।

ਘਰੇਲੂ ਰੇਟਿੰਗ ਏਜੰਸੀ ਕ੍ਰਿਸਿਲ ਦੀ ਇਕ ਰੀਪੋਰਟ ਮੁਤਾਬਕ ਅਗੱਸਤ ’ਚ ਸ਼ਾਕਾਹਾਰੀ ਖਾਣੇ ਦੀ ਕੀਮਤ 4 ਫੀਸਦੀ ਘੱਟ ਕੇ 31.2 ਰੁਪਏ ਰਹਿ ਗਈ, ਜੋ ਜੁਲਾਈ ’ਚ 32.6 ਰੁਪਏ ਪ੍ਰਤੀ ਥਾਲੀ ਸੀ। ਜਦਕਿ ਪਿਛਲੇ ਸਾਲ ਅਗੱਸਤ ’ਚ ਇਸ ਦੀ ਕੀਮਤ 34 ਰੁਪਏ ਪ੍ਰਤੀ ਥਾਲੀ ਸੀ।

ਰੀਪੋਰਟ ’ਚ ਕਿਹਾ ਗਿਆ ਹੈ ਕਿ ਜੁਲਾਈ ਦੇ ਮੁਕਾਬਲੇ ਮਾਸਾਹਾਰੀ ਥਾਲੀ ਦੀ ਕੀਮਤ ਤਿੰਨ ਫੀਸਦੀ ਘੱਟ ਕੇ 59.3 ਰੁਪਏ ਰਹਿ ਗਈ ਹੈ। ਹਾਲਾਂਕਿ, ਇਹ ਅਗੱਸਤ 2023 ਦੇ ਮੁਕਾਬਲੇ 12 ਫ਼ੀਸਦੀ ਵੱਧ ਸੀ।

ਕ੍ਰਿਸਿਲ ਨੇ ਅਪਣੀ ਮਹੀਨਾਵਾਰ ‘ਰੋਟੀ ਚੌਲ ਰੇਟ’ ਰੀਪੋਰਟ ’ਚ ਕਿਹਾ ਕਿ ਅਗੱਸਤ ’ਚ ਟਮਾਟਰ ਦੀਆਂ ਕੀਮਤਾਂ ਘੱਟ ਕੇ 50 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈਆਂ। ਇਹ ਜੁਲਾਈ ਦੇ ਮੁਕਾਬਲੇ 23 ਫ਼ੀ ਸਦੀ ਅਤੇ ਇਕ ਸਾਲ ਪਹਿਲਾਂ ਦੇ ਮੁਕਾਬਲੇ 51 ਫ਼ੀ ਸਦੀ ਦੀ ਗਿਰਾਵਟ ਹੈ। ਪਲੇਟ ਦੀਆਂ ਕੀਮਤਾਂ ’ਚ ਗਿਰਾਵਟ ਦੇ ਪਿੱਛੇ ਟਮਾਟਰਾਂ ਦੀ ਨਰਮੀ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

ਸ਼ਾਕਾਹਾਰੀ ਥਾਲੀ ’ਚ ਰੋਟੀ, ਸਬਜ਼ੀਆਂ (ਪਿਆਜ਼, ਟਮਾਟਰ ਅਤੇ ਆਲੂ), ਚਾਵਲ, ਦਾਲ, ਦਹੀਂ ਅਤੇ ਸਲਾਦ ਸ਼ਾਮਲ ਹਨ, ਜਦਕਿ ਮਾਸਾਹਾਰੀ ਥਾਲੀ ’ਚ ਦਾਲ ਦੀ ਬਜਾਏ ਬ੍ਰਾਇਲਰ ਚਿਕਨ ਦੀਆਂ ਕੀਮਤਾਂ ਸ਼ਾਮਲ ਹਨ।

ਹਿੰਦੂਆਂ ਲਈ ਸੱਭ ਤੋਂ ਪਵਿੱਤਰ ਮਹੀਨਾ ਸਾਉਣ ਮਹੀਨੇ ਦੌਰਾਨ ਬ੍ਰਾਇਲਰ ਦੀਆਂ ਕੀਮਤਾਂ ’ਚ ਮਹੀਨੇ-ਦਰ-ਮਹੀਨੇ 3 ਫੀ ਸਦੀ ਅਤੇ ਸਾਲ-ਦਰ-ਸਾਲ 13 ਫੀ ਸਦੀ ਦੀ ਗਿਰਾਵਟ ਆਈ ਹੈ। ਇਸ ਨਾਲ ਪਿਛਲੇ ਸਾਲ ਦੇ ਮੁਕਾਬਲੇ ਮਾਸਾਹਾਰੀ ਥਾਲੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਆਈ ਹੈ।

ਇਸ ਤੋਂ ਇਲਾਵਾ ਇਸ ਸਾਲ ਦੀ ਸ਼ੁਰੂਆਤ ’ਚ ਐਲ.ਪੀ.ਜੀ. ਦੀਆਂ ਕੀਮਤਾਂ ’ਚ ਕਟੌਤੀ ਕਾਰਨ ਫ਼ਿਊਲ ਦੀ ਕੀਮਤ ’ਚ 27 ਫੀ ਸਦੀ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਸਬਜ਼ੀਆਂ ਦੇ ਤੇਲ, ਮਿਰਚ ਅਤੇ ਜੀਰੇ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਪਿਛਲੇ ਸਾਲ ਦੇ ਮੁਕਾਬਲੇ ਖਾਣ-ਪੀਣ ਦੀਆਂ ਕੀਮਤਾਂ ’ਚ ਕਮੀ ਆਈ ਹੈ।

ਕ੍ਰਿਸਿਲ ਨੇ ਕਿਹਾ ਕਿ ਅਗੱਸਤ ’ਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਹੋਰ ਗਿਰਾਵਟ ਆਉਂਦੀ ਪਰ ਪਿਆਜ਼ ਦੀਆਂ ਕੀਮਤਾਂ ’ਚ 15 ਰੁਪਏ ਪ੍ਰਤੀ ਕਿਲੋ ਅਤੇ ਆਲੂ ਦੀਆਂ ਕੀਮਤਾਂ ’ਚ 13 ਰੁਪਏ ਪ੍ਰਤੀ ਕਿਲੋ ਗ੍ਰਾਮ ਦੇ ਵਾਧੇ ਕਾਰਨ ਅਜਿਹਾ ਨਹੀਂ ਹੋ ਸਕਿਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement