ਮਣੀਪੁਰ ਵਿਚ ਸਕੂਲ ਦੇ ਬਾਹਰ ਮਹਿਲਾ ਦਾ ਗੋਲੀ ਮਾਰ ਕੇ ਕਤਲ, ਦੋ ਮਹੀਨੇ ਬਾਅਦ ਹੀ ਖੁਲ੍ਹਿਆ ਸੀ ਸਕੂਲ
Published : Jul 6, 2023, 9:00 pm IST
Updated : Jul 6, 2023, 9:34 pm IST
SHARE ARTICLE
File Photo
File Photo

ਅਧਿਕਾਰੀਆਂ ਨੇ ਦਸਿਆ ਕਿ ਮਹਿਲਾ ਸਕੂਲ ਕੋਲ ਕਿਸੇ ਕੰਮ ਲਈ ਗਈ ਸੀ ਪਰ ਸਕੂਲ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ।

 

ਇੰਫ਼ਾਲ: ਮਣੀਪੁਰ ਦੇ ਇੰਫ਼ਾਲ ਵੈਸਟ ਜ਼ਿਲ੍ਹੇ ’ਚ ਵੀਰਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਸਕੂਲ ਦੇ ਬਾਹਰ ਇਕ ਮਹਿਲਾ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਹ ਘਟਨਾ ਲਾਮਫ਼ੇਲ ਪੁਲਿਸ ਥਾਣੇ ਅਧੀਨ ਕਵਾਕੀਥੇਲ ਮਾਯਾਈ ਕੋਈਬੀ ਵਿਚ ਵਾਪਰੀ। ਇਕ ਦਿਨ ਪਹਿਲਾਂ ਰਾਜ ਵਿਚ ਪਹਿਲੀ ਤੋਂ ਅੱਠਵੀਂ ਤਕ ਦੀ ਜਮਾਤਾਂ ਸ਼ੁਰੂ ਹੋਈਆਂ ਸਨ ਜੋ ਦੋ ਮਹੀਨੇ ਤੋਂ ਹਿੰਸਾ ਕਾਰਨ ਬੰਦ ਸੀ। ਅਧਿਕਾਰੀਆਂ ਨੇ ਦਸਿਆ ਕਿ ਮਹਿਲਾ ਸਕੂਲ ਕੋਲ ਕਿਸੇ ਕੰਮ ਲਈ ਗਈ ਸੀ ਪਰ ਸਕੂਲ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ।

ਇਹ ਵੀ ਪੜ੍ਹੋ: 14 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ ਚੰਦਰਯਾਨ-3, ਇਸਰੋ ਨੇ ਕੀਤਾ ਐਲਾਨ

ਮਣੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਵੀਰਵਾਰ ਸਵੇਰ ਤੋਂ ਹੀ ਰੁਕ ਰੁਕ ਕੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਆਟੋਮੈਟਿਕ ਅਥਿਆਰਾਂ ਨਾਲ ਕੁੱਝ ਲੋਕਾਂ ਨੇ ਪਿੰਡ ਵਾਸੀਆਂ ’ਤੇ ਹਮਲਾ ਕਰ ਦਿਤਾ ਪਰ ਸੁਰੱਖਿਆ ਬਲਾਂ ਨੇ ਝੜੱਪ ਨੂੰ ਸ਼ਾਂਤ ਕਰਾ ਦਿਤਾ। ਸੂਤਰਾਂ ਨੇ ਇਹ ਜਾਣਕਾਰੀ ਦਿਤੀ।  

ਇਹ ਵੀ ਪੜ੍ਹੋ: ਸਾਬਕਾ ਮੁੱਖ ਮੰਤਰੀ ਕੈਪਟਨ ਵੱਲ ਹੈਲੀਕਾਪਟਰ ਹਾਇਰਿੰਗ ਕੰਪਨੀ ਦਾ ਸਾਢੇ 3 ਕਰੋੜ ਰੁਪਏ ਬਕਾਇਆ : ਪ੍ਰਤਾਪ ਸਿੰਘ ਬਾਜਵਾ

ਸੂਤਰਾਂ ਨੇ ਦਸਿਆ ਕਿ ਨੇੜਲੇ ਇਲਾਕਿਆਂ ਵਿਚ ਹਥਿਆਰਬੰਦ ਸਮੂਹ ਖੇਤਰ ਵਿਚ ਇੱਕਠੇ ਹੋ ਗਏ ਜਿਸ ਨਾਲ ਤਣਾਅ ਵਧ ਗਿਆ ਸੀ। ਉਨ੍ਹਾਂ ਕਿਹਾ ਕਿ ਲਗਭਗ 1000 ਤੋਂ 1500 ਔਰਤਾਂ ਨੇ ਸੜਕਾਂ ਨੂੰ ਜਾਮ ਕਰ ਦਿਤਾ ਸੀ ਤਾਕਿ ਇਲਾਕੇ ਵਿਚ ਵਾਧੂ ਸੁਰੱਖਿਆ ਬਲ ਨਾ ਪਹੁੰਚ ਸਕੇ। ਪਰ ਇਲਾਕੇ ਵਿਚ ਅਸਾਮ ਰਾਈਫ਼ਲਜ਼ ਦੇ ਜਵਾਨਾਂ ਦੀ ਤੈਨਾਤੀ ਕਾਰਨ ਸਥਿਤੀ ਕੰਟਰੋਲ ਵਿਚ ਆ ਗਈ।

Location: India, Manipur, Imphal

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement