Vijay Mallya News : RCB ਦੀ ਜਿੱਤ ਤੋਂ ਬਾਅਦ ‘ਅਸਲੀ ਮਾਲਕ’ Vijay Mallya ਦੇ ਵੱਡੇ ਖ਼ੁਲਾਸੇ
Published : Jun 6, 2025, 1:23 pm IST
Updated : Jun 6, 2025, 1:52 pm IST
SHARE ARTICLE
Big revelations from 'real owner' Vijay Mallya after RCB's victory Latest News in Punjabi
Big revelations from 'real owner' Vijay Mallya after RCB's victory Latest News in Punjabi

Vijay Mallya News : ਕਿਹਾ, ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਹੋਈ ਸੀ ਮੁਲਾਕਾਤ

Big revelations from 'real owner' Vijay Mallya after RCB's victory Latest News in Punjabi : ਵਿਜੇ ਮਾਲਿਆ ਕਿਸੇ ਸਮੇਂ ਕਾਰੋਬਾਰੀ ਜਗਤ ਦੇ ਸੱਭ ਤੋਂ ਵੱਡੇ ਨਾਵਾਂ ਵਿਚੋਂ ਇਕ ਤੇ ਆਰਸੀਬੀ ਦੇ ‘ਅਸਲੀ ਮਾਲਕ’ ਜਿਨਾਂ ਨੂੰ ਹੁਣ ਭਗੌੜਾ ਦਸਿਆ ਜਾ ਰਿਹਾ ਹੈ, ਨੇ ਆਰਸੀਬੀ ਦੀ ਜਿੱਤ ਤੋਂ ਬਾਅਦ ਕਿੰਗਫਿਸ਼ਰ ਏਅਰਲਾਈਨਜ਼ ਦੇ ਡੁੱਬਣ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਸਾਬਕਾ ਰਾਸ਼ਟਰਪਤੀ ਸਵ. ਪ੍ਰਣਬ ਮੁਖਰਜੀ ਨੂੰ ਨਿਸ਼ਾਨਾ ਬਣਾਇਆ। ਮਾਲਿਆ ਨੇ ਕਿਹਾ ਕਿ ਜਦੋਂ ਕੰਪਨੀ ਬੁਰੀ ਹਾਲਤ ਵਿਚ ਸੀ ਤਾਂ ਉਹ ਮੁਖਰਜੀ ਕੋਲ ਗਏ ਸੀ।

ਜਾਣਕਾਰੀ ਅਨੁਸਾਰ ਰਾਜ ਸ਼ਮਾਨੀ ਦੇ ਪੋਡਕਾਸਟ 'ਤੇ ਪ੍ਰਗਟ ਹੋਏ ਮਾਲਿਆ ਨੇ 2008 ਵਿਚ ਵਿਸ਼ਵ ਆਰਥਿਕ ਮੰਦੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, 'ਮੈਂ ਸਹਿਮਤ ਹਾਂ ਕਿ ਇਹ 2008 ਤਕ ਸਾਡੇ ਹੱਕ ਵਿਚ ਕੰਮ ਕਰਦਾ ਸੀ। ਉਸ ਤੋਂ ਬਾਅਦ ਕੀ ਹੋਇਆ? ਇਹ ਆਸਾਨ ਹੈ। ਕੀ ਤੁਸੀਂ ਕਦੇ ਲੇਹਮੈਨ ਬ੍ਰਦਰਜ਼ ਦਾ ਨਾਮ ਸੁਣਿਆ ਹੈ? ਕੀ ਤੁਸੀਂ ਕਦੇ ਵਿਸ਼ਵ ਆਰਥਿਕ ਸੰਕਟ ਬਾਰੇ ਸੁਣਿਆ ਹੈ? ਕੀ ਇਸ ਦਾ ਭਾਰਤ 'ਤੇ ਕੋਈ ਅਸਰ ਨਹੀਂ ਪਿਆ? ਇਸ ਦਾ ਅਸਰ ਜ਼ਰੂਰ ਹੋਇਆ।'

ਉਨ੍ਹਾਂ ਨੇ ਕਿਹਾ, 'ਹਰ ਖੇਤਰ ਪ੍ਰਭਾਵਤ ਹੋਇਆ। ਪੈਸੇ ਦਾ ਪ੍ਰਵਾਹ ਰੁਕ ਗਿਆ। ਭਾਰਤੀ ਰੁਪਏ ਨੂੰ ਵੀ ਝਟਕਾ ਲੱਗਾ।

ਉਨ੍ਹਾਂ ਨੇ ਪ੍ਰਣਬ ਮੁਖਰਜੀ ਦਾ ਜ਼ਿਕਰ ਕਿਉਂ ਕੀਤਾ?
ਮਾਲਿਆ ਨੇ ਉਸ ਸਮੇਂ ਬਾਰੇ ਗੱਲ ਕੀਤੀ ਜਦੋਂ ਕਿੰਗਫਿਸ਼ਰ ਏਅਰਲਾਈਨਜ਼ ਸਮੱਸਿਆਵਾਂ ਨਾਲ ਘਿਰੀ ਹੋਈ ਸੀ। ਉਨ੍ਹਾਂ ਨੇ ਕਿਹਾ, 'ਮੈਂ ਪ੍ਰਣਬ ਮੁਖਰਜੀ ਕੋਲ ਗਿਆ... ਅਤੇ ਕਿਹਾ ਕਿ ਇਕ ਸਮੱਸਿਆ ਹੈ। ਕਿੰਗਫਿਸ਼ਰ ਏਅਰਲਾਈਨਜ਼ ਨੂੰ ਅਪਣਾ ਕੰਮ ਘਟਾਉਣ ਦੀ ਲੋੜ ਹੈ। ਜਹਾਜ਼ਾਂ ਦੀ ਗਿਣਤੀ ਘਟਾਉਣ ਦੀ ਲੋੜ ਹੈ, ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਲੋੜ ਹੈ, ਕਿਉਂਕਿ ਅਸੀਂ ਅਜਿਹੀਆਂ ਆਰਥਿਕ ਸਥਿਤੀਆਂ ਵਿਚ ਕੰਮ ਨਹੀਂ ਕਰ ਸਕਦੇ।'

ਪੋਡਕਾਸਟ ਵਿਚ, ਮਾਲਿਆ ਨੇ ਦਾਅਵਾ ਕੀਤਾ, 'ਮੈਨੂੰ ਕੰਮ ਘਟਾਉਣ ਤੋਂ ਮਨ੍ਹਾ ਕੀਤਾ ਗਿਆ ਸੀ। ਤੁਸੀਂ ਕੰਮ ਕਰਦੇ ਰਹੋ, ਬੈਂਕ ਤੁਹਾਡੀ ਮਦਦ ਕਰੇਗਾ। ਇਹ ਸੱਭ ਇਸ ਤਰ੍ਹਾਂ ਸ਼ੁਰੂ ਹੋਇਆ। ਕਿੰਗਫਿਸ਼ਰ ਏਅਰਲਾਈਨਜ਼ ਨੂੰ ਅਪਣੀਆਂ ਸਾਰੀਆਂ ਉਡਾਣਾਂ ਰੱਦ ਕਰਨੀਆਂ ਪਈਆਂ। ਕਿੰਗਫਿਸ਼ਰ ਏਅਰਲਾਈਨਜ਼ ਸੰਘਰਸ਼ ਕਰਨ ਲੱਗ ਪਈ। ਜਿਸ ਸਮੇਂ ਤੁਸੀਂ ਕਰਜ਼ਾ ਮੰਗਿਆ ਸੀ, ਉਸ ਸਮੇਂ ਕੰਪਨੀ ਠੀਕ ਨਹੀਂ ਚੱਲ ਰਹੀ ਸੀ।'

ਮਾਲਿਆ ਨੇ ਚੋਰ ਕਹੇ ਜਾਣ 'ਤੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ, 'ਮਾਰਚ (2016) ਤੋਂ ਬਾਅਦ ਭਾਰਤ ਨਾ ਜਾਣ 'ਤੇ ਮੈਨੂੰ ਭਗੌੜਾ ਕਹੋ। ਮੈਂ ਭੱਜਿਆ ਨਹੀਂ ਸੀ। ਮੈਂ ਪਹਿਲਾਂ ਤੋਂ ਯੋਜਨਾਬੱਧ ਯਾਤਰਾ 'ਤੇ ਭਾਰਤ ਛੱਡ ਦਿਤਾ ਸੀ। ਇਹ ਸੱਚ ਹੈ ਕਿ ਮੈਂ ਉਨ੍ਹਾਂ ਕਾਰਨਾਂ ਕਰ ਕੇ ਵਾਪਸ ਨਹੀਂ ਆਇਆ ਜੋ ਮੈਨੂੰ ਜਾਇਜ਼ ਲੱਗਦੇ ਹਨ। ਅਜਿਹੀ ਸਥਿਤੀ ਵਿਚ, ਜੇ ਤੁਸੀਂ ਮੈਨੂੰ ਭਗੌੜਾ ਕਹਿਣਾ ਚਾਹੁੰਦੇ ਹੋ, ਤਾਂ ਕਹੋ। ਪਰ ਚੋਰ ਦਾ ਕੀ ਮਤਲਬ ਹੈ... ਚੋਰੀ ਕਿੱਥੇ ਹੋਈ ਹੈ?'
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement