1984 ਸਿੱਖ ਕਤਲੇਆਮ  : ਬਰੀ ਕਰਨ ਦੇ ਫੈਸਲੇ ਨੂੰ ਚੁਨੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਮੁਲਜ਼ਮਾਂ ਨੂੰ ਨੋਟਿਸ ਜਾਰੀ
Published : May 6, 2025, 10:54 pm IST
Updated : May 6, 2025, 10:54 pm IST
SHARE ARTICLE
Supreme Court
Supreme Court

21 ਜੁਲਾਈ ਦੀ ਤਰੀਕ ਨਿਰਧਾਰਤ ਕੀਤੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ’ਚ ਬਰੀ ਕੀਤੇ ਜਾਣ ਨੂੰ ਚੁਨੌਤੀ  ਦੇਣ ਵਾਲੀਆਂ ਦਿੱਲੀ ਪੁਲਿਸ ਵਲੋਂ  ਦਾਇਰ ਛੇ ਵਿਸ਼ੇਸ਼ ਛੁੱਟੀ ਪਟੀਸ਼ਨਾਂ (ਐਸ.ਐਲ.ਪੀਜ਼.) ’ਤੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਹ ਪਟੀਸ਼ਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਗੁਰਲਾਪ ਸਿੰਘ ਕਾਹਲੋਂ ਨੇ ਦਾਇਰ ਕੀਤੀ ਸੀ।

ਜਸਟਿਸ ਅਭੈ ਐਸ. ਓਕਾ ਨੇ ਅਪੀਲ ਦਾਇਰ ਕਰਨ ’ਚ ਦੇਰੀ ’ਤੇ  ਸਵਾਲ ਉਠਾਉਂਦੇ ਹੋਏ ਪੁਲਿਸ ਦੀ ਦਲੀਲ ’ਚ ਫ਼ਰਕ ਨੂੰ ਨੋਟ ਕੀਤਾ। ਇਹ ਪਟੀਸ਼ਨਾਂ ਜਸਟਿਸ ਐਸ.ਐਨ. ਢੀਂਗਰਾ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਪੈਦਾ ਹੋਈਆਂ ਸਨ, ਜਿਸ ’ਚ ਪਾਇਆ ਗਿਆ ਸੀ ਕਿ ਕਤਲੇਆਮ ਦੀ ਜਾਂਚ ਨੂੰ ਗਲਤ ਢੰਗ ਨਾਲ ਸੰਭਾਲਿਆ ਗਿਆ ਸੀ। ਫੂਲਕਾ ਨੇ ਦਲੀਲ ਦਿਤੀ  ਕਿ ਦਿੱਲੀ ਪੁਲਿਸ ਪਹਿਲਾਂ ਦੀ ਕਾਰਵਾਈ ’ਚ ਅਹਿਮ ਸਬੂਤ ਪੇਸ਼ ਕਰਨ ’ਚ ਅਸਫਲ ਰਹੀ। ਅਦਾਲਤ ਨੇ ਪਟੀਸ਼ਨਕਰਤਾ ਨੂੰ ਸਬੂਤਾਂ ਦੇ ਨੋਟ ਇਕੱਠੇ ਕਰਨ ਦਾ ਹੁਕਮ ਦਿਤਾ ਅਤੇ ਅਗਲੀ ਸੁਣਵਾਈ ਲਈ 21 ਜੁਲਾਈ ਦੀ ਤਰੀਕ ਨਿਰਧਾਰਤ ਕੀਤੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement