ਭਾਜਪਾ ਨੇ ਜੰਮੂ-ਕਸ਼ਮੀਰ ਨੂੰ ਅਫ਼ਗਾਨਿਸਤਾਨ ਬਣਾ ਦਿੱਤਾ ਹੈ-ਮਹਿਬੂਬਾ ਮੁਫਤੀ
Published : Feb 6, 2023, 8:29 pm IST
Updated : Feb 6, 2023, 8:29 pm IST
SHARE ARTICLE
Mehbooba Mufti (File)
Mehbooba Mufti (File)

ਉਹਨਾਂ ਇਲਜ਼ਾਮ ਲਗਾਇਆ ਕਿ ਭਾਜਪਾ ਆਪਣੇ ਬਹੁਮਤ ਦੀ ਵਰਤੋਂ ਸੰਵਿਧਾਨ ਨੂੰ ‘ਨਸ਼ਟ’ ਕਰਨ ਲਈ ਕਰ ਰਹੀ ਹੈ।

 

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਜਨਤਾ ਪਾਰਟੀ  ਨੇ ਸੂਬੇ ਨੂੰ ਅਫ਼ਗਾਨਿਸਤਾਨ ਵਿਚ ਤਬਦੀਲ ਕਰ ਦਿੱਤਾ ਹੈ ਅਤੇ ਉਹ ਗਰੀਬਾਂ ਅਤੇ ਪਛੜੇ ਲੋਕਾਂ ਦੇ ਘਰਾਂ ਨੂੰ ਢਾਹੁਣ ਲਈ ਬੁਲਡੋਜ਼ਰ ਦੀ ਵਰਤੋਂ ਕਰ ਰਹੀ ਹੈ। ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਸੁਪਰੀਮੋ ਨੇ ਦੇਸ਼ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ "ਭਾਜਪਾ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ" ਪ੍ਰਤੀ ਮੂਕ ਦਰਸ਼ਕ ਨਾ ਬਣੇ ਰਹਿਣ।

ਇਹ ਵੀ ਪੜ੍ਹੋ: ਲੀਬੀਆ ਵਿਚ ਫਸੇ ਪੰਜਾਬੀ ਨੌਜਵਾਨਾਂ ਨਾਲ ਧੋਖਾਧੜੀ ਕਰਨ ਵਾਲਾ ਏਜੰਟ ਦਿੱਲੀ ਤੋਂ ਗ੍ਰਿਫ਼ਤਾਰ 

ਉਹਨਾਂ ਇਲਜ਼ਾਮ ਲਗਾਇਆ ਕਿ ਭਾਜਪਾ ਆਪਣੇ ਬਹੁਮਤ ਦੀ ਵਰਤੋਂ ਸੰਵਿਧਾਨ ਨੂੰ ‘ਨਸ਼ਟ’ ਕਰਨ ਲਈ ਕਰ ਰਹੀ ਹੈ। ਉਹਨਾਂ ਕਿਹਾ, “ਫਲਸਤੀਨ ਫਿਰ ਵੀ ਬਿਹਤਰ ਹੈ। ਘੱਟੋ ਘੱਟ ਲੋਕ ਗੱਲ ਕਰਦੇ ਹਨ। ਜਿਸ ਤਰ੍ਹਾਂ ਲੋਕਾਂ ਦੇ ਘਰ ਢਾਹੁਣ ਲਈ ਬੁਲਡੋਜ਼ਰ ਵਰਤੇ ਜਾ ਰਹੇ ਹਨ, ਉਸ ਨਾਲ ਕਸ਼ਮੀਰ ਦੇ ਹਾਲਾਤ ਅਫਗਾਨਿਸਤਾਨ ਨਾਲੋਂ ਵੀ ਬਦਤਰ ਹੁੰਦੇ ਜਾ ਰਹੇ ਹਨ। ਲੋਕਾਂ ਦੇ ਛੋਟੇ ਘਰਾਂ ਨੂੰ ਢਾਹੁਣ ਦਾ ਕੀ ਮਕਸਦ ਹੈ।”

ਇਹ ਵੀ ਪੜ੍ਹੋ: ਇਕ ਸਾਲ ਦੌਰਾਨ ਡੀਜੀਸੀਏ ਵੱਲੋਂ 63 ਵਿਅਕਤੀਆਂ ਨੂੰ No Fly List ਵਿਚ ਕੀਤਾ ਗਿਆ ਸ਼ਾਮਲ

ਮਹਿਬੂਬਾ ਨੇ ਕਿਹਾ ਕਿ ਸਰਕਾਰ ਮੁਤਾਬਕ ਸਦੀਆਂ ਪੁਰਾਣਾ ਸ਼ੰਕਰਾਚਾਰੀਆ ਮੰਦਰ ਅਤੇ ਤਤਕਾਲੀ ਮਹਾਰਾਜਾ ਦੁਆਰਾ ਬਣਾਈ ਗਈ ਛਾਉਣੀ ਵੀ ਕਬਜ਼ੇ ਵਾਲੀ ਜ਼ਮੀਨ 'ਤੇ ਬਣਾਈ ਗਈ ਸੀ। ਪੀਡੀਪੀ ਨੇਤਾ ਨੇ ਕਿਹਾ ਕਿ ਉਪ ਰਾਜਪਾਲ ਮਨੋਜ ਸਿਨਹਾ ਦਾਅਵਾ ਕਰ ਸਕਦੇ ਹਨ ਕਿ ਕਬਜੇ ਵਿਰੋਧੀ ਮੁਹਿੰਮ ਦੌਰਾਨ ਗਰੀਬਾਂ ਦੇ ਘਰਾਂ ਨੂੰ ਨਹੀਂ ਛੂਹਿਆ ਜਾਵੇਗਾ ਪਰ ਜ਼ਮੀਨੀ ਪੱਧਰ 'ਤੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਹੈ ਕਿਉਂਕਿ ਟੀਨ ਦੀਆਂ ਛੱਤਾਂ ਵਾਲੇ ਘਰ ਵੀ ਢਾਹੇ ਜਾ ਰਹੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨੂੰ ਦੁਨੀਆ ਭਰ ਵਿਚ ‘ਬ੍ਰਾਂਡ ਪੰਜਾਬ’ ਨੂੰ ਉਭਾਰਨ ਲਈ ਅੱਗੇ ਆਉਣ ਦਾ ਸੱਦਾ

ਉਹਨਾਂ ਕਿਹਾ ਕਿ 'ਇਕ ਸੰਵਿਧਾਨ, ਇਕ ਵਿਧਾਨ, ਇਕ ਪ੍ਰਧਾਨ' ਦੀ ਸ਼ੁਰੂਆਤ ਨੇ 'ਇਕ ਦੇਸ਼, ਇਕ ਭਾਸ਼ਾ, ਇਕ ਧਰਮ' ਲਈ ਰਾਹ ਪੱਧਰਾ ਕੀਤਾ, ਜਿਸ ਵਿਚ ਕੋਈ ਸੰਵਿਧਾਨ ਨਹੀਂ ਹੈ। ਉਹਨਾਂ ਕਿਹਾ ਕਿ ਸੰਵਿਧਾਨ ਦੀ ਗੱਲ ਕਰਨ ਵਾਲੇ ਵਿਅਕਤੀ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ ਸਵਾਲ ਕੀਤਾ ਕਿ ਕੀ ਧਾਰਾ 370 ਨੂੰ ਹਟਾਉਣਾ ਸੰਵਿਧਾਨਕ ਵਿਵਸਥਾਵਾਂ ਦੇ ਮੁਤਾਬਕ ਸੀ?

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement