ਅਗਲੇ ਸਾਲ ਵਿਕਾਸ 'ਚ ਸੁਧਾਰ ਦੀ ਗੁਜਾਇਸ਼!
Published : Feb 6, 2020, 8:54 pm IST
Updated : Feb 6, 2020, 8:54 pm IST
SHARE ARTICLE
file photo
file photo

ਰੇਪੋ ਦਰ 5.15 'ਤੇ ਕਾਇਮ

ਮੁੰਬਈ : ਰਿਜ਼ਰਵ ਬੈਂਕ ਨੇ ਡਾਵਾਂਡੋਲ ਕੌਮਾਂਤਰੀ ਮਾਹੌਲ ਅਤੇ ਘਰੇਲੂ ਬਾਜ਼ਾਰ 'ਚ ਮਹਿੰਗਾਈ ਦਰ ਤੇਜ਼ ਹੋਣ ਤੇ ਬਜਟ 'ਚ ਵਿੱਤੀ ਘਾਟੇ ਦਾ ਅਨੁਮਾਨ ਵਧਾਏ ਜਾਣ ਵਿਚਕਾਰ ਚਾਲੂ ਵਿੱਤ ਵਰ੍ਹੇ ਦੀ ਆਖ਼ਰੀ ਮੁਦਰਾ ਨੀਤੀ ਸਮੀਖਿਆ ਬੈਠਕ 'ਚ ਰੇਪੋ ਦਰ 5.15 ਫ਼ੀ ਸਦੀ ਦੇ ਪੱਧਰ 'ਤੇ ਹੀ ਕਾਇਮ ਰੱਖਣ ਦਾ ਫ਼ੈਸਲਾ ਕੀਤਾ ਹੈ।

PhotoPhoto

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ ਦੀ ਇਹ ਲਗਾਤਾਰ ਦੂਜੀ ਬੈਠਕ ਹੈ, ਜਿਸ 'ਚ ਰੇਪੋ ਦਰ ਨੂੰ ਸਥਿਰ ਰਖਿਆ ਗਿਆ ਹੈ। ਨੀਤੀਗਤ ਦਰ ਨੂੰ ਨਰਮ ਨਾ ਕਰਨ ਦੇ ਬਾਵਜੂਦ ਮੁਦਰਾ ਨੀਤੀ ਕਮੇਟੀ ਨੇ ਨੀਤੀਗਤ ਝੁਕਾਅ ਉਦਾਰ ਕਾਇਮ ਰਖਿਆ ਹੈ।

PhotoPhoto

ਇਸ ਦਾ ਮਤਲਬ ਹੈ ਕਿ ਉਹ ਆਰਥਕ ਵਿਕਾਸ ਦਰ ਤੇਜ਼ ਕਰਨ ਲਈ ਕਰਜ਼ਾ ਸਸਤਾ ਰੱਖਣ ਦੇ ਹੱਕ 'ਚ ਹੈ। ਰਿਜ਼ਰਵ ਬੈਂਕ ਨੇ 2019-20 'ਚ ਆਰਥਕ ਵਿਕਾਸ ਦਰ ਦੇ ਪੰਜ ਫ਼ੀ ਸਦੀ ਰਹਿਣ ਦੇ ਅਨੁਮਾਨ ਨੂੰ ਵੀ ਕਾਇਮ ਰਖਿਆ। ਉਸ ਨੇ ਕਿਹਾ ਕਿ ਆਰਥਕ ਵਿਕਾਸ 2020-21 'ਚ ਸੁਧਰ ਕੇ ਛੇ ਫ਼ੀ ਸਦੀ ਹੋ ਸਕਦਾ ਹੈ।

PhotoPhoto

ਆਰ.ਬੀ.ਆਈ. ਦਾ ਕਹਿਣਾ ਹੈ ਕਿ ਆਰਥਕ ਵਿਕਾਸ ਅਜੇ ਅਪਣੀ ਸਮਰਥਾ ਤੋਂ ਘੱਟ ਹੈ। ਮੁਦਰਾ ਨੀਤੀ ਕਮੇਟੀ ਨੇ ਅਗਲੇ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਲਈ ਮਹਿੰਗਾਈ ਦਾ ਦਾ ਅੰਦਾਜ਼ਾ 0.30 ਫ਼ੀ ਸਦੀ ਵਧਾ ਕੇ 5.4-5 ਫ਼ੀ ਸਦੀ ਕਰ ਦਿਤਾ ਹੈ। ਕਮੇਟੀ ਨੇ ਕਿਹਾ ਕਿ ਮਹਿੰਗਾਈ ਦਰ ਦਾ ਦ੍ਰਿਸ਼ ਅਜੇ ਬਹੁਤ ਅਨਿਸ਼ਚਿਤ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement